ਕਿਸਾਨਾਂ ਵੱਲੋਂ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਵਿਰੋਧ, ਸੰਘਰਸ਼ ਦੀ ਚਿਤਾਵਨੀ

ਕਿਸਾਨ ਯੂਨੀਅਨ ਲੱਖੋਵਾਲ ਨੇ ਪਾਵਰਕੌਮ ਦੇ ਐਕਸੀਅਨ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ, ਖਰੜ, 17 ਮਈ:
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਖੇਤਾਂ ’ਚੋਂ ਬਿਜਲੀ ਦੀ ਲਾਈਨ ਕੱਢਣ ਦਾ ਸਖ਼ਤ ਵਿਰੋਧ ਕੀਤਾ ਹੈ। ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਅਤੇ ਹੋਰਨਾਂ ਆਗੂਆਂ ਨੇ ਪੰਜਾਬ ਰਾਜ ਪਾਵਰਕੌਮ ਦੇ ਖਰੜ ਮੰਡਲ ਦੇ ਐਕਸੀਅਨ ਅਮਨਦੀਪ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਪਿੰਡ ਮਜਾਤੜੀ ਨੇੜੇ ਸੀਜੀਸੀ ਕਾਲਜ ਨੂੰ ਨਿਕਲਣ ਵਾਲੀ ਬਿਜਲੀ ਦੀ ਲਾਈਨ ਖੇਤਾਂ ’ਚੋਂ ਨਾ ਕੱਢੀ ਜਾਵੇ।
ਕਿਸਾਨਾਂ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਲਗਪਗ 10 ਪਿੰਡਾਂ (ਖੂਨੀਮਾਜਰਾ, ਰਸਨਹੇੜੀ, ਤ੍ਰਿਪੜੀ, ਮਗਰ, ਗੱਬੇਮਾਜਰਾ, ਝੰਜੇੜੀ, ਮਜਾਤੜੀ, ਬਡਾਲਾ, ਨੰਗਲ ਫੈਜ਼ਗੜ੍ਹ, ਰਸਨਹੇੜੀ ਛੋਟੀ) ਦੇ ਜਿੰਮੀਦਾਰਾਂ ਦੀ ਵਾਈਯੋਗ ਜ਼ਮੀਨ ’ਚੋਂ ਪਹਿਲਾਂ ਹੀ ਬਿਜਲੀ ਬੋਰਡ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਖੰਭੇ ਖੜੇ ਕੀਤੇ ਹੋਏ ਹਨ। ਹੁਣ ਦੇਖਣ ਵਿੱਚ ਆਇਆ ਹੈ ਕਿ ਸਬ-ਡਵੀਜ਼ਨ ਸਿਟੀ 2 ਖਰੜ ਵੱਲੋਂ ਬਿਜਲੀ ਦੀ ਲਾਈਨ ਦੀ ਉਸਾਰੀ ਕਰਨ ਦਾ ਕੰਮ ਆਰੰਭ ਕੀਤਾ ਗਿਆ ਹੈ ਅਤੇ ਪਾਵਰਕੌਮ ਵੱਲੋਂ ਧੱਕੇ ਨਾਲ ਖੇਤਾਂ ਵਿੱਚ ਸੜਕ ਦੇ ਨਾਲ ਲੱਗਦੀ ਕੀਮਤੀ ਜ਼ਮੀਨ ’ਚੋਂ ਬਿਜਲੀ ਲਾਈਨ ਕੱਢੀ ਜਾ ਰਹੀ ਹੈ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਇਹ ਕੰਮ ਤੁਰੰਤ ਬੰਦ ਕੀਤਾ ਜਾਵੇ ਅਤੇ ਕੋਈ ਹੋਰ ਨਵੀਂ ਲਾਈਨ ਖੜੀ ਕਰਨ ਲਈ ਭਵਿੱਖ ਵਿੱਚ ਪਹਿਲਾਂ ਕਿਸਾਨਾਂ ਨੂੰ ਸੂਚਿਤ ਕਰਕੇ ਭਰੋਸੇ ਵਿੱਚ ਲਿਆ ਜਾਵੇ ਤਾਂ ਜੋ ਪਾਵਰਕੌਮ ਦਾ ਕੰਮ ਵੀ ਹੋ ਸਕੇ ਅਤੇ ਜ਼ਮੀਨ ਦਾ ਨੁਕਸਾਨ ਹੋਣ ਤੋਂ ਵੀ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਇਹ ਜਾਇਜ਼ ਮੰਗ ਨਾ ਮੰਨੀ ਗਈ ਤਾਂ ਪਾਵਰਕੌਮ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਖਰੜ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ, ਜਨਰਲ ਸਕੱਤਰ ਮੁਹਾਲੀ ਜਸਪਾਲ ਸਿੰਘ, ਅਮਰੀਕ ਸਿੰਘ ਨੰਬਰਦਾਰ, ਸਰਬਜੀਤ ਸਿੰਘ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ ਅਤੇ ਕੁਲਵੰਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…