Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਨੇ ਰੇਣੁਕਾਰਮਾ ਵਿਮੈਨ ਅਚੀਵਰਜ਼ ਐਵਾਰਡ ਦੀ ਕੀਤੀ ਮੇਜ਼ਬਾਨੀ ਪੰਜ ਅੌਰਤਾਂ ਨੇ ਰੇਣੁਕਾਰਮਾ ਵਿਮੈਨ ਅਚੀਵਰਜ਼ ਐਵਾਰਡ ਜਿੱਤ ਕੇ ਨਾਰੀ ਸ਼ਕਤੀ ਦਾ ਮਾਣ ਵਧਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਮਾਰਚ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵੱਲੋਂ ਅੱਜ ਰੇਣੁਕਾਰਮਾ ਵਿਮੈਨ ਅਚੀਵਰਜ਼ ਐਵਾਰਡ ਦੀ ਮੇਜ਼ਬਾਨੀ ਕੀਤੀ ਗਈ। ਇਸ ਮੌਕੇ ਸ਼ਾਨਦਾਰ ਸੰਗੀਤਕ ਪੇਸ਼ਕਾਰੀਆਂ ਸਣੇ ਅਸਲ ਕਹਾਣੀਆਂ ਨਾਲ ਭਰਪੂਰ ਇੱਕ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਇਹ ਪ੍ਰੋਗਰਾਮ ਆਗਾਮੀ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਲਈ ਨੈਰੇਟਰਜ਼ ਪਰਫਾਰਮਿੰਗ ਆਰਟਸ ਸੁਸਾਇਟੀ ਆਫ਼ ਇੰਡੀਆ ਅਤੇ ਸੀਜੀਸੀ ਲਾਂਡਰਾਂ ਵੱਲੋਂ ਕੀਤੀ ਗਈ ਇੱਕ ਪਹਿਲਕਦਮੀ ਸੀ। ਇਹ ਪੁਰਸਕਾਰ ਪੰਜ ਉਨ੍ਹਾਂ ਅੌਰਤਾਂ ਡਾ. ਅਰਚਨਾ ਆਰ ਸਿੰਘ, ਜੱਸ ਕੇ ਸ਼ਾਨ, ਡਾ.ਅਲਕਾ ਕਾਂਸਰਾ, ਡਾ.ਮਨਜਿੰਦਰ ਗੁਲਿਆਣੀ ਅਤੇ ਡਾ. ਸੋਨਿਕਾ ਸੇਠੀ ਨੂੰ ਦਿੱਤਾ ਗਿਆ। ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਨ੍ਹਾਂ ਪੁਰਸਕਾਰ ਜੇਤੂ ਅੌਰਤਾਂ ਨੂੰ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਪੀਐਨ ਹਰੀਸ਼ੀਕੇਸ਼ਾ, ਡੀਨ ਵਿਦਿਆਰਥੀ ਭਲਾਈ ਸ੍ਰੀਮਤੀ ਗਗਨਦੀਪ ਕੌਰ ਭੁੱਲਰ, ਡਾਇਰੈਕਟਰ ਪ੍ਰਸ਼ਾਸਨ ਮੇਜਰ ਹਰਜੀਤ ਸਿੰਘ ਅੌਲਖ, ਸ੍ਰੀਮਤੀ ਰੰਜਨਾ ਮਲਿਕ, ਸ੍ਰੀਮਤੀ ਬਿੱਟੂ ਸੰਧੂ, ਸ੍ਰੀਮਤੀ ਮਨਰਾਜ ਗਰੇਵਾਲ, ਸ੍ਰੀਮਤੀ ਨਿਮਰਤ ਗੁਜਰਾਲ, ਸ੍ਰੀਮਤੀ ਰਵੀ ਪੰਧੇਰ ਅਤੇ ਸ੍ਰੀਮਤੀ ਸਰਿਤਾ ਖੁਰਾਣਾ ਵੱਲੋਂ ਸਨਮਾਨਿਤ ਕੀਤਾ ਗਿਆ। ‘ਦ ਨਰੇਟਰਜ਼ ਪਰਫਾਰਮਿੰਗ ਆਰਟਸ ਸੁਸਾਇਟੀ’ ਦੀ ਸੰਸਥਾਪਕ ਨਿਸ਼ਾ ਲੂਥਰਾ ਨੇ ਕਹਾਣੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਨ੍ਹਾਂ ਅਸਲ ਸਟੀਲ ਅੌਰਤਾਂ ਰਾਹੀਂ ਪੰਜ ਪ੍ਰਸਿੱਧ ਕਹਾਣੀਆਂ ਦਾ ਇੱਕ ਸੰਗੀਤਕ ਨਾਟਕੀ ਵਰਣਨ ਤਿਆਰ ਕੀਤਾ ਗਿਆ। ਇਹ ਕਵਿਤਾ, ਕਹਾਣੀਆਂ ਅਤੇ ਸੰਗੀਤ ਦਾ ਇੱਕ ਅਨੋਖਾ ਸੁਮੇਲ ਸੀ। ਸਮਾਗਮ ਦੇ ਪੇਸ਼ਕਾਰ ਵਜੋਂ ਰਾਜੇਸ਼ ਅਤਰੇਆ ਨੇ ਆਪਣੀ ਸ਼ਾਇਰੀ ਅਤੇ ਦਿਲਚਸਪ ਕਿੱਸੇ ਸੁਣਾ ਕੇ ਸਮਾਂ ਬੰਨ੍ਹਿਆ। ਸਮਾਰੋਹ ਦੇ ਅੰਤ ਵਿੱਚ ਗਗਨਦੀਪ ਕੌਰ ਭੁੱਲਰ ਨੇ ਸਮਾਗਮ ਅਤੇ ਪੁਰਸਕਾਰ ਸੈਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਬੰਧਕੀ ਟੀਮ ਵੱਲੋਂ ਕੀਤੇ ਸਮੂਹਿਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪੁਰਸਕਾਰ ਜੇਤੂ ਅੌਰਤਾਂ ਨੂੰ ਵਧਾਈ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ