Share on Facebook Share on Twitter Share on Google+ Share on Pinterest Share on Linkedin ਦਾਊ ਸਾਹਿਬ ਕਬੱਡੀ ਕੱਪ: ਇੱਕ ਓਪਨ ਮੁਕਾਬਲੇ ਵਿੱਚ ਸੈਂਪਲੀ ਸਾਹਿਬ ਦੀ ਟੀਮ ਨੇ ਖੁੱਡਾ ਅਲੀਸ਼ੇਰ ਨੂੰ ਹਰਾਇਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਲੋੜ: ਚੰਦੂਮਾਜਰਾ ਪਿੰਡ ਦਾਊ ਸਾਹਿਬ ਵਿਖੇ ਦੋ ਰੋਜ਼ਾ ਕਬੱਡੀ ਕੱਪ ਕਰਵਾਇਆ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਯੂਥ ਫਾਰ ਮੁਹਾਲੀ ਕਲੱਬ ਵੱਲੋਂ ਪਿੰਡ ਦਾਊ ਸਾਹਿਬ ਮੁਹਾਲੀ ਵਿਖੇ ਦੋ ਦਿਨਾਂ ਦੂਜਾ ਕਬੱਡੀ ਕੱਪ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ ਲਗਭਗ 40 ਟੀਮਾਂ ਨੇ ਭਾਗ ਲਿਆ। ਕਬੱਡੀ ਕੱਪ ਦਾ ਉਦਘਾਟਨ ਨਗਰ ਨਿਗਮ ਮੁਹਾਲੀ ਦੇ ਸਾਬਕਾ ਕੌਂਸਲਰ ਅਤੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕੀਤਾ ਅਤੇ ਗਿਆਨੀ ਰਣਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ ਅਕਾਲੀ ਦਲ ਵਲੋੱ ਹਮੇਸ਼ਾ ਕੰਮ ਕੀਤਾ ਜਾਂਦਾ ਰਿਹਾ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਸ਼ਵ ਕਬੱਡੀ ਕੱਪ ਦਾ ਆਯੋਜਨ ਵੀ ਕੀਤਾ ਜਾਂਦਾ ਰਿਹਾ ਹੈ। ਕਬੱਡੀ ਕੱਪ ਦੇ ਪ੍ਰਬੰਧਕ ਹਰਪ੍ਰੀਤ ਸਿੰਘ ਲਾਲਾ ਦਾਊਂ ਨੇ ਦੱਸਿਆ ਕਿ ਇਸ ਮੌਕੇ 37 ਕਿੱਲੋ , 52 ਕਿੱਲੋ ਅਤੇ 62 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਪੁਆਧ ਫੈਡਰੇਸ਼ਨ ਦੇ ਇੱਕ ਪਿੰਡ ਪਿਊਰ ਦੇ ਮੁਕਾਬਲੇ ਵਿੱਚ ਸਕਰੁੱਲਾਪੁਰ ਦੀ ਟੀਮ ਬਦਨਪੁਰ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਇੱਕ ਪਿੰਡ ਉਪਨ ਵਿੱਚ ਸੈਂਪਲੀ ਸਾਹਿਬ ਦੀ ਟੀਮ ਨੇ ਖੁੱਡਾ ਅਲੀਸ਼ੇਰ ਨੂੰ ਹਰਾਇਆ। ਕਬੱਡੀ ਕੱਪ ਦੇ ਪਹਿਲੇ ਦਿਨ ਇੰਡੀਅਨ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਬਜ਼ੁਰਗਾਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਕਬੱਡੀ ਕੱਪ ਦੇ ਸਮਾਪਨ ਸਮਾਰੋਹ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪਿੰਡ ਦਾਊਂ ਦੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਲਾਲਾ ਵੱਲੋਂ ਕਬੱਡੀ ਕੱਪ ਦਾ ਆਯੋਜਨ ਕਰਕੇ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਹੋਰਨਾਂ ਲੋਕਾਂ ਨੂੰ ਵੀ ਅਜਿਹੇ ਆਯੋਜਨ ਕਰਵਾਉਣੇ ਚਾਹੀਦੇ ਹਨ। ਕਬੱਡੀ ਕੱਪ ਦੌਰਾਨ ਫ਼ਿਲਮ ਅਦਾਕਾਰਾ ਤੇਜੀ ਸੰਧੂ, ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਆਗੂ ਕਮਲਜੀਤ ਸਿੰਘ ਸੈਣੀ, ਖਰੜ ਦੇ ਕੌਂਸਲਰ ਰਾਜਬੀਰ ਸਿੰਘ ਰਾਜੀ, ਸਮਾਜ ਸੇਵੀ ਆਗੂ ਪਰਮਿੰਦਰ ਸਿੰਘ ਲੌਂਗੀਆ, ਯੂਥ ਆਗੂ ਸਿਮਰਨਜੋਤ ਵਾਲੀਆ, ਅਮਰੀਕ ਸਿੰਘ ਹੈਪੀ, ਬਲਜਿੰਦਰ ਸਿੰਘ ਬੇਦੀ, ਮਲਕੀਅਤ ਸਿੰਘ ਦਾਊਂ, ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ, ਸੁਖਵੰਤ ਸਿੰਘ ਅਤੇ ਜਸਮੇਰ ਸਿੰਘ ਬਾਠ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਪ੍ਰਬੰਧਕਾਂ ਦੀ ਹੌਂਸਲਾ ਅਫਜਾਈ ਕੀਤੀ। ਯੂਥ ਫਾਰ ਮੁਹਾਲੀ ਕਲੱਬ ਦੇ ਸਰਪਰਸਤ ਜਗਤਾਰ ਸਿੰਘ ਟੀਨਾ ਅਤੇ ਰੰਗੂ ਰਾਣਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਕਲੱਬ ਦੇ ਜਗਤਾਰ ਸਿੰਘ ਟੀਨਾ, ਜਗਜੀਤ ਸਿੰਘ ਸ਼ੇਰ, ਜਤਿੰਦਰ ਸਿੰਘ, ਗੁਰਪ੍ਰੀਤ ਲਵਲੀ, ਮਨੀ ਮੇਹੋਂ, ਜਗਰੂਪ ਪ੍ਰਿੰਸ, ਮੰਨਾ ਬੱਲ, ਗੁਰਦਿੱਤ ਸਿੱਧੂ, ਰਾਹੁਲ ਘਈ, ਹਰਮਨ ਮੁਹਾਲੀ, ਅਸ਼ੀਮ ਖਰੜ, ਮਨਜਿੰਦਰ ਸਿੰਘ, ਸਹਿਜ਼ ਦਾਊਂ, ਰਾਜਦੀਪ ਦਾਊਂ ਆਦਿ ਵਲੋੱ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ