ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ਼ ਦੀਆਂ ਮੰਗਾਂ ਅਤੇ ਮਸਲਿਆਂ ਬਾਰੇ ਮੀਟਿੰਗ ਹੋਈ

ਚੰਡੀਗੜ੍ਹ 26 ਦਸੰਬਰ:
ਪੰਜਾਬ ਦੇ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ ਦੀ ਇਕ ਹੰਗਾਮੀ ਜਿਸ ਵਿੱਚ ਪੰਜਾਬ ਦੇ ਸਮੂਹ ਜਿਲ੍ਹਾ ਵੈਟਰਨਰੀ ਇੰਸਪੈਕਟਰਜ਼ ਨੇ ਹਿੱਸਾ ਲਿਆ। ਮੀਟਿੰਗ ਦਾ ਆਗਾਜ਼ ਵਿਛੜੇ ਜੁਝਾਰੂ ਸਾਥੀ ਗੁਰਮੁੱਖ ਸਿੰਘ ਪੇਧਨੀ ਜਿਲਾ ਵੈਟਰਨਰੀ ਇੰਸਪੈਕਟਰਜ਼ ਸੰਗਰੂਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦੇ ਕੇ ਕੀਤਾ। ਮੀਟਿੰਗ ਵਿੱਚ ਸ਼ਵਿੰਦਰ ਸਿੰਘ ਲਾਖਾ, ਸੇਵਾਮੁਕਤ ਡੀਵੀਆਈ ਅਤੇ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕੇਡਰ ਦੀ ਭਲਾਈ ਲਈ ਵਿਚਾਰ ਰੱਖੇ। ਮੀਟਿੰਗ ਦੌਰਾਨ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ਼ ਵੱਲੋਂ ਗਰੇਡ ਪੇ, ਡਿਊਟੀ ਲਿਸਟ ਅਤੇ ਹੋਰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਡੂੰਘਾਈ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ, ਅਤੇ ਜਲਦ ਤੋਂ ਜਲਦ ਪੰਜਾਬ ਸਟੇਟ ਵੈਟਨਰੀ ਇੰਸਪੈੱਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਦਲਜੀਤ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਉਹਨਾਂ ਦੀ ਟੀਮ ਨਾਲ ਮੀਟਿੰਗ ਰੱਖ ਕੇ ਇਹਨਾਂ ਮੁਸ਼ਕਿਲਾਂ ਅਤੇ ਮੰਗਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਅਮਨਦੀਪ ਡੀਵੀਆਈ ਪਠਾਨਕੋਟ, ਗੁਰਮੀਤ ਸਿੰਘ ਡੀਵੀਆਈ ਪਟਿਆਲਾ ਦੀ ਮੁੱਖ ਨੁਮਾਇੰਦਿਆਂ ਵਜੋਂ ਚੋਣ ਕੀਤੀ ਗਈ ਅਤੇ ਸ਼੍ਰੀ ਜਸਵਿੰਦਰ ਸਿੰਘ ਡੀ ਵੀ ਆਈ ਮੋਹਾਲੀ ਨੂੰ ਖ਼ਜਾਨਚੀ ਵਜੋਂ ਚੁਣਿਆ ਗਿਆ।
ਮੀਟਿੰਗ ਲਈ ਮੁੱਖ ਉਪਰਾਲਾ ਅਤੇ ਸਟੇਜ *ਸਕੱਤਰ ਦੀ ਭੂਮਿਕਾ, ਸ਼੍ਰੀ ਗੁਰਜੀਤ ਸਿੰਘ, ਹੁਸ਼ਿਆਰਪੁਰ ਅਤੇ ਪ੍ਰਬੰਧਕ ਵਜੋਂ ਸ਼੍ਰੀ ਸੁਰਿੰਦਰ ਕੁਮਾਰ, ਜਲੰਧਰ ਨੇ ਯੋਗਦਾਨ ਪਾਇਆ।
ਮੀਟਿੰਗ ਦੌਰਾਨ, ਪੰਜਾਬ ਦੇ ਸਮੂਹ ਜਿਲ੍ਹਾ ਵੈਟਨਰੀ ਇੰਸਪੈਕਰਜ ਜਸਵੀਰ ਸਿੰਘ, ਲਵਲੀ ਮਲਹੋਤਰਾ, ਸੁਖਵੀਰ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਨਿਰਮਲਜੀਤ ਸਿੰਘ, ਟਹਿਲ ਸਿੰਘ, ਸ਼ਮਸ਼ੇਰ ਸਿੰਘ, ਜਗਦੀਸ਼ ਸਿੰਘ, ਜਗਰੂਪ ਸਿੰਘ, ਰਮੇਸ਼ ਕੁਮਾਰ, ਜਸਵਿੰਦਰ ਸਿੰਘ, ਨਪਿੰਦਰ ਸਿੰਘ, ਦਵਿੰਦਰਪਾਲ ਸਿੰਘ, ਰਾਜਿੰਦਰ ਕੁਮਾਰ, ਸ਼ਮਸ਼ੇਰ ਬਹਾਦੁਰ, ਹਾਜ਼ਰ ਰਹੇ।ਇਹ ਜਾਣਕਾਰੀ ਪੱਤਰਕਾਰਾਂ ਨੂੰ ਸਾਬਕਾ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…