ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਦੀ ਵਿੱਤ ਮੰਤਰੀ ਹਰਪਾਲ ਚੀਮਾਂ ਨਾਲ ਪੈਨਲ ਮੀਟਿੰਗ ਹੋਈ

ਮਿਡ ਡੇਅ ਮੀਲ ਕੁੱਕ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਕਮੇਟੀ ਬਣਾਈ

ਮੁਹਾਲੀ, 26 ਦਸੰਬਰ 2023:
ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਅੱਜ ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ, ਸਟੇਟ ਮੈਨੇਜਰ ਵਰਿੰਦਰ ਸਿੰਘ ਬਰਾੜ ਅਤੇ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਲੰਟੀਅਰਾਂ ਦੀਆਂ ਤਿੰਨਾ ਗੁਣਾਂ ਤਨਖਾਹ ਵਧਾਉਣ ਦਾ ਜੋ ਫੈਸਲਾ ਲਿਆ ਹੈ ਉਸੇ ਹੀ ਤਰਜ਼ ਤੇ ਬਹੁਤ ਥੋੜੀ ਤਨਖਾਹ 3000 ਰੁਪਏ ਮਹੀਨਾ ਤੇ ਕੰਮ ਕਰਦੀਆਂ ਮਿਡ ਡੇ ਮੀਲ ਕੁੱਕ ਦੀਆਂ ਤਨਖ਼ਾਹਾਂ ਵਿੱਚ ਵੀ ਤਿੰਨ ਗੁਣਾ ਵਾਧਾ ਕਰਕੇ 9 ਹਜ਼ਾਰ ਰੁਪਏ ਮਹੀਨਾ ਕਰਕੇ , ਇਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ। ਹਰ ਸਾਲ ਵਧਦੀ ਵੱਧਦੀ ਮਹਿੰਗਾਈ ਅਨੁਸਾਰ 5% ਤਨਖ਼ਾਹਾਂ ਵਿੱਚ ਵਾਧਾ ਕਰਨ ਦੇ ਨਿਯਮ ਨੂੰ ਕੁੱਕ ਦੀ ਤਨਖਾਹ ਤੇ ਵੀ ਲਾਗੂ ਕੀਤਾ ਜਾਵੇ। ਉਨ੍ਹਾਂ ਅੱਗੇ ਦੱਸਿਆ ਵੱਧਦੀ ਮਹਿੰਗਾਈ ਅਨੁਸਾਰ ਕੁਕਿੰਗ ਦੇ ਲਈ ਆਉਂਦੀ ਰਾਸ਼ੀ ਵਿੱਚ ਕਈ ਵਾਰ ਵਾਧਾ ਕੀਤਾ ਗਿਆ ਹੈ, ਪਰ ਕੁੱਕ ਦੀਆਂ ਤਨਖਾਹ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਆਗੂਆਂ ਨੂੰ ਵਿੱਤ ਮੰਤਰੀ ਵੱਲੋਂ ਵਿਸਵਾਸ ਦਿਵਾਉਂਦੀਆਂ ਕਿਹਾ ਕਿ ਮਿਡ ਡੇ ਮੀਲ ਕੁੱਕ ਗੈਸ ਦੇ ਨਾਲ ਜ਼ੋਖਮ ਭਰਿਆ ਕੰਮ ਕਰਦੀਆਂ ਹਨ, ਇਸ ਲਈ ਸਰਕਾਰ ਇਨ੍ਹਾਂ ਦਾ ਘੱਟੋ ਘੱਟ 5 ਲੱਖ ਰੁਪਏ ਦਾ ਬੀਮਾ ਕਰਵਾਉਣ ਅਤੇ 12 ਛੁੱਟੀਆਂ ਲਈ ਕੁੱਕ ਜੋ ਬਦਲਵਾਂ ਪ੍ਬੰਧ ਕਰਨਾ ਪੈਦਾ ਹੈ ਉਸ ਦੀ ਵੀ ਬਣਦੀ ਰਾਸੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਕੁੱਕ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦਾ ਮਾਮਲੇ ਅਤੇ ਹੋਰ ਮੰਗਾਂ ਨੂੰ ਲੈ ਕੇ ਕਮੇਟੀ ਬਣਾਈ ਗਈ ਜੋ ਅਗਲੇ ਦਿਨਾਂ ਚ ਸਾਰੇ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਤਨਖਾਹ ਵਧਾਉਣ ਸਬੰਧੀ ਫੈਸਲਾ ਲਵੇਗੀ। ਇਸ ਮੌਕੇ ਇਹ ਵੀ ਫੈਸਲਾ ਲਿਆ ਗਿਆ ਕਿ ਜਲਦੀ ਹੀ ਪੈਨਲ ਮੀਟਿੰਗ ਦੁਬਾਰਾ ਕੀਤੀ ਜਾਵੇਗੀ ।ਇਸ ਮੌਕੇ ਆਗੂਆਂ ਨੇ ਇਹ ਵੀ ਮੰਗ ਉਠਾਈ ਕਿ ਜੋ ਮਿਡ ਡੇ ਮੀਲ ਕੁੱਕ ਬੀ ਏ ਪਾਸ ਹਨ, ਉਹਨਾਂ ਨੂੰ ਬਲਾਕ ਦਫ਼ਤਰਾਂ ਵਿਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ । ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧ ਚੁੱਕੀ ਹੈ, ਓਥੇ ਤਰੰਤ ਨਵੇਂ ਕੁੱਕ ਭਰਤੀ ਕੀਤੇ ਜਾਣ ਅਤੇ ਬੱਚੇ ਘੱਟਣ ਤੇ ਕੁੱਕ ਨੂੰ ਕੱਢਣ ਵਾਲਾ ਪੱਤਰ ਸਿੱਖਿਆ ਵਿਭਾਗ ਵਾਪਸ ਲਿਆ ਜਾਵੇ।

ਇਸ ਮੌਕੇ ਮੁਕੇਸ਼ ਰਾਣੀ ਅਮਰਗੜ੍ਹ, ਸੁਖਜੀਤ ਕੌਰ ਲਚਕਾਣੀ, ਕਮਲੇਸ ਮਲੇਰਕੋਟਲਾ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…