Share on Facebook Share on Twitter Share on Google+ Share on Pinterest Share on Linkedin ਸਮਾਜ ਸੇਵੀ ਸਤਵੀਰ ਧਨੋਆ ਦੀ ਅਗਵਾਈ ਹੇਠ 10ਵਾਂ ਕੈਂਸਰ ਜਾਂਚ ਤੇ ਮੈਡੀਕਲ ਕੈਂਪ ਲਾਇਆ ਮਾਹਰ ਡਾਕਟਰਾਂ ਦੀ ਸਲਾਹ ਮੁਤਾਬਕ ਮੁਫ਼ਤ ਟੈੱਸਟ ਕੀਤੇ, ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਨਬਜ਼-ਏ-ਪੰਜਾਬ, ਮੁਹਾਲੀ, 18 ਦਸੰਬਰ: ਇਲਾਕੇ ਦੇ ਉੱਘੇ ਸਮਾਜ ਸੇਵੀ ਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਪੰਜਾਬੀ ਵਿਰਸਾ ਸਭਿਆਚਾਰ ਤੇ ਵੈੱਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਸੈਕਟਰ-69 ਵਿਖੇ 10ਵਾਂ ਮੁਫ਼ਤ ਕੈਂਸਰ ਜਾਂਚ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁਹਾਲੀ ਸ਼ਹਿਰ ਅਤੇ ਆਸ-ਪਾਸ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਾਭ ਲਿਆ। ਕੈਂਪ ਦੌਰਾਨ ਮਾਹਰ ਡਾਕਟਰਾਂ ਦੀ ਸਲਾਹ ਮੁਤਾਬਕ ਲੋਕਾਂ ਦੇ ਮੁਫ਼ਤ ਮੈਡੀਕਲ ਟੈੱਸਟ ਕੀਤੇ ਗਏ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਿਪਲਾਸਟ ਗਰੁੱਪ ਦੇ ਡਾਇਰੈਕਟਰ ਅਸ਼ੋਕ ਗੁਪਤਾ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਕੈਂਪ ਵਿੱਚ ਕੈਂਸਰ ਜਾਂਚ ਤੋਂ ਇਲਾਵਾ 473 ਲੋਕਾਂ ਦੇ ਮੁਫ਼ਤ ਟੈੱਸਟ ਕੀਤੇ ਗਏ। ਜਿਨ੍ਹਾਂ ਵਿੱਚ ਮੈਮੋਗਰਾਫੀ ਦੇ 73, ਪੈਪ ਸਮਿਆਰ ਦੇ 26, ਪੀਐਸਏ 99, 65 ਬਲੱਡ ਟੈੱਸਟ ਅਤੇ 210 ਬੋਨ ਟੈੱਸਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੌਰਤਾਂ ਦੇ ਮੈਮੋਗਰਾਫੀ ਟੈੱਸਟ ਅਤੇ ਪੁਰਸ਼ਾਂ ਦੇ ਕੈਂਸਰ ਦੀ ਸਰੀਰਕ ਜਾਂਚ ਪੈਪ ਸਮਿਆਰ ਟੈੱਸਟ, ਗਦੂਦਾਂ ਦੇ ਕੈਂਸਰ ਦੇ ਟੈੱਸਟ, ਮੂੰਹ ਦੇ ਕੈਂਸਰ ਦੇ ਟੈੱਸਟ, ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਟੈੱਸਟ ਕੀਤੇ ਗਏ। ਵਰਲਡ ਕੈਂਸਰ ਕੇਅਰ ਸੰਸਥਾ ਦੇ ਸੰਚਾਲਕ ਡਾ. ਧਰਮਿੰਦਰ ਸਿੰਘ ਢਿੱਲੋਂ ਅਤੇ ਹੋਰ ਮਾਹਰ ਡਾਕਟਰਾਂ ਨੇ ਲੋਕਾਂ ਨੂੰ ਕੈਂਸਰ ਦੀਆਂ ਮੁੱਢਲੀਆਂ ਨਿਸ਼ਾਨੀਆਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਵੱਖ-ਵੱਖ ਬਿਮਾਰੀਆਂ ਤੋਂ ਕਿਵੇਂ ਬਚਾਅ ਰੱਖਿਆ ਜਾ ਸਕਦਾ ਹੈ। ਨਾਲ ਹੀ ਸ਼ੂਗਰ, ਬਲੱਡ ਪ੍ਰੈਸ਼ਰ ਸਮੇਤ ਆਮ ਬੀਮਾਰੀਆਂ ਦੇ ਇਲਾਜ ਲਈ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ ਨੇ ਦੱਸਿਆ ਕਿ ਕੈਂਪ ਵਿੱਚ ਕੀਤੇ ਗਏ ਸਾਰੇ ਟੈੱਸਟਾਂ ਦੀਆਂ ਰਿਪੋਰਟਾਂ ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਸਬੰਧਤ ਲੋਕਾਂ ਨੂੰ ਘਰ-ਘਰ ਪੁੱਜਦੀਆਂ ਕੀਤੀਆਂ ਜਾਣਗੀਆਂ ਅਤੇ ਆਰਥਿਕ ਪੱਖੋਂ ਕਮਜ਼ੋਰ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਸੁਸਾਇਟੀ ਵੱਲੋਂ ਆਪਣੀ ਸਮਰਥਾ ਅਨੁਸਾਰ ਸਹਾਇਤਾ ਕੀਤੀ ਜਾਵੇਗੀ। ਸਿਮਰਜੀਤ ਸਿੰਘ ਧਨੋਆ, ਮਨਪ੍ਰੀਤ ਸਿੰਘ ਰੂਬਲ, ਜਗਦੀਪ ਸਿੰਘ ਮਾਵੀ, ਰਵਿੰਦਰ ਰਾਣਾ, ਨਰਿੰਦਰ ਸਿੰਘ ਮਨੌਲੀ, ਹਮਰਾਜ ਸਿੰਘ ਧਨੋਆ, ਹਰਦੀਪ ਸਿੰਘ ਰੁਪਾਲਹੇੜੀ, ਅਮਰਜੀਤ ਸਿੰਘ ਲਿਖਿਆਣ, ਦੀਪਇੰਦਰ ਸਿੰਘ, ਦਵਿੰਦਰ ਸਿੰਘ ਸੋਢੀ, ਪੰਨੂੰ ਨਰੂਲਾ, ਕਰਮ ਸਿੰਘ ਮਾਵੀ, ਜਗਵਿੰਦਰ ਸਿੰਘ, ਅਕਾਸ਼ਦੀਪ ਸਿੰਘ ਕਲੇਰ ਨੇ ਕੈਂਪ ਨੂੰ ਸਫਲ ਬਣਾਉਣ ਲਈ ਪੂਰਾ ਯੋਗਦਾਨ ਪਾਇਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਅਮਰਜੀਤ ਸਿੰਘ ਧਨੋਆ, ਭੁਪਿੰਦਰ ਸਿੰਘ ਡਾਹਰੀ, ਐਸਪੀ ਅਮਰਦੀਪ ਸਿੰਘ ਬਰਾੜ, ਡੀਐਸਪੀ ਹਰਸਿਮਰਨ ਸਿੰਘ ਬੱਲ, ਕਾਮਰੇਡ ਸੱਜਣ ਸਿੰਘ, ਡ.ਗਰਦੀਸ ਕੌਰ ਬਰਾੜ।ਪਰਮਜੀਤ ਸਿੰਘ ਹੈਪੀ, ਕੁਲਦੀਪ ਕੌਰ ਧਨੋਆ, ਜਸਵੀਰ ਸਿੰਘ ਮਣਕੂ, ਸੁੱਚਾ ਸਿੰਘ ਕਲੌੜ, ਚਰਨ ਸਿੰਘ (ਸਾਰੇ ਕੌਸਲਰ), ਹਰਦੀਪ ਸਿੰਘ ਰੁਪਾਲਹੇੜੀ। ਹਰਸੁਖਇੰਦਰ ਸਿੰਘ ਬੱਬੀ ਬਾਦਲ, ਸਿਮਰਨ ਸਿੰਘ ਚਾਹਲ ( ਐਸਸਐਚਓ ਫੇਜ਼ 8), ਇੰਸਪੈਕਟਰ ਲਖਵਿੰਦਰ ਸਿੰਘ, ਕੁਲਦੀਪ ਸਿੰਘ ਭਿੰਡਰ, ਪ੍ਰਭਦੀਪ ਸਿੰਘ ਬੋਪਾਰਾਏ, ਪੰਨੂ ਨਰੂਲਾ,ਹਰਵਿੰਦਰ ਸਿੰਘ ਸੈਣੀ, ਪਰਵਿੰਦਰ ਸਿੰਘ ਸੋਹਾਣਾ, ਹਰਮੇਸ਼ ਸਿੰਘ ਕੁੰਭੜਾ, ਕੰਵਰਜੋਤ ਸਿੰਘ ਰਾਜਾ ਮੋਹਾਲੀ,ਬਲਰਾਜ ਸਿੰਘ ਗਿੱਲ, ਐਚ.ਐਸ ਮਠਾੜੂ, ਸਿਮਰਦੀਪ ਸਿੰਘ ਜ਼ੈਲਦਾਰ,ਜਸਪਾਲ ਸਿੰਘ, ਰਾਜੀਵ ਵਸ਼ਿਸ਼ਟ, ਸਿਮਰਤ ਗਿੱਲ,ਪਰਮਜੀਤ ਸਿੰਘ ਕਾਹਲੋਂ, ਆਰਪੀ ਸ਼ਰਮਾ, ਅਰੁਣ ਸ਼ਰਮਾ, ਹਰਪਾਲ ਸਿੰਘ ਚੰਨਾ, ਗੁਰਮੱਖ ਸਿੰਘ ਸੋਹਲ, ਅਵਤਾਰ ਸਿੰਘ ਮੌਲੀ, ਮੰਨਾ ਸੰਧੂ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਅਕਵਿੰਦਰ ਸਿੰਘ ਗੋਸਲ, ਸੰਜੀਵਨ ਸਿੰਘ, ਇੰਦਰਜੀਤ ਸਿੰਘ ਖੋਖਰ, ਕਰਮ ਸਿੰਘ ਬਬਰਾ, ਮਨਜੀਤ ਸਿੰਘ ਮਾਨ, ਵਰਿੰਦਰ ਪਾਲ ਸਿੰਘ ਵੀਪੀ ਅਮਰਜੀਤ ਸਿੰਘ ਪਰਮਾਰ, ਰਵਿੰਦਰ ਰਵੀ ਰਾਣਾ, ਪਰਵਿੰਦਰ ਸਿੰਘ ਪੈਰੀਂ, ਪੀਡੀ ਵਧਵਾ, ਮਨਜੀਤ ਸਿੰਘ ਬੈਦਵਾਨ ਕੁੰਭੜਾ, ਕਰਮ ਸਿੰਘ ਮਾਵੀ, ਪਲਵਿੰਦਰ ਸਿੰਘ (ਇੰਚਾਰਜ ਸਾਂਝ ਕੇਂਦਰ), ਗੁਰਜਿੰਦਰ ਸਿੰਘ, ਹਰਬੰਸ ਸਿੰਘ (ਸੈਕਟਰੀ ਰੈਡ ਕਰਾਸ ), ਹਿੰਮਤ ਸਿੰਘ, ਕਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ