Share on Facebook Share on Twitter Share on Google+ Share on Pinterest Share on Linkedin ਅਕਾਲੀ ਕੌਂਸਲਰ ਹਰਮਨਪ੍ਰੀਤ ਪ੍ਰਿੰਸ ਵੱਲੋਂ ਫੇਜ਼-3ਬੀ1 ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ: ਅਕਾਲੀ ਦਲ ਦੇ ਕੌਂਸਲਰ ਹਰਮਨਪ੍ਰੀਤ ਸਿੰਘ ਪਿੰ੍ਰਸ ਵੱਲੋਂ ਅੱਜ ਇੱਥੋਂ ਦੇ ਫੇਜ਼-3ਬੀ1 ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂ ਕੀਤੀ ਲੜੀ ਤਹਿਤ ਰਿਹਾਇਸ਼ੀ ਪਾਰਕ ਵਿੱਚ ਓਪਨ ਏਅਰ ਜਿਮ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਪਹਿਲਾਂ ਬੀਤੇ ਦਿਨੀਂ ਦੂਜੇ ਪਾਰਕ ਵਿੱਚ ਓਪਨ ਏਅਰ ਜਿਮ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸ੍ਰੀ ਪਿੰ੍ਰਸ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਵਾਰਡ ਵਾਸੀਆਂ ਤੋਂ ਵਿਕਾਸ ਕਾਰਜਾਂ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇੰਟਰਨੈਸ਼ਨਲ ਬਾਡੀ ਬਿਲਡਰ ਰਮਾਕਾਂਤ ਸ਼ਰਮਾ ਦਾ ਸਨਮਾਨ ਵੀ ਕੀਤਾ ਗਿਆ। ਰਮਾਕਾਂਤ ਸ਼ਰਮਾ ਨੇ ਭਰੋਸਾ ਦਿੱਤਾ ਕਿ ਕਿਹਾ ਕਿ ਫੇਜ਼-3ਬੀ1 ਵਿੱਚ ਵਸਨੀਕਾਂ ਦੀ ਸੇਵਾ ਲਈ ਉਹ ਹਰੇਕ ਐਤਵਾਰ ਨੂੰ ਜਿਮ ਵਿੱਚ ਆ ਕੇ ਕਸਰਤ ਕਰਵਾਉਣਗੇ। ਇਸ ਮੌਕੇ ਪ੍ਰਧਾਨ ਹਰਜੀਤ ਸਿੰਘ, ਜਨਰਲ ਸਕੱਤਰ ਮੇਜਰ ਐਨਐਸ ਭੰਗੂ, ਕੈਸ਼ੀਅਰ ਮਨਮੋਹਨ ਸਿੰਘ, ਜਸਵੰਤ ਸਿੰਘ ਸੈਣੀ, ਪਿੰ੍ਰਸੀਪਲ ਸਵਰਨ ਚੌਧਰੀ, ਰਮਾਕਾਂਤ ਸ਼ਰਮਾ, ਇੰਦਰਪ੍ਰੀਤ ਕੌਰ ਪਿੰ੍ਰਸ, ਗੁਰਜੀਤ ਸਿੰਘ, ਪਰਮਿੰਦਰ ਸਿੰਘ ਗਿੱਲ, ਵੀਐਮ ਵਧਵਾ, ਬੀਐਸ ਮਲਹੋਤਰਾ, ਸਤਨਾਮ ਸਿੰਘ ਪਿੰਕੀ, ਅਰਵਿੰਦਰ ਸਿੰਘ ਬੇਦੀ, ਜਨਕ ਰਾਜ ਧਵਨ, ਅਮਰਜੀਤ ਕੋਹਲੀ, ਸਤੀਸ਼, ਸਤਨਾਮ ਸਿੰਘ ਮਲਹੋਤਰਾ, ਬਲਵੀਰ ਸਿੰਘ, ਅਨੰਤ ਕੁਮਾਰ, ਪਵਨ ਕੁਮਾਰ, ਲਲਿਤ ਸ਼ਰਮਾ, ਐਚ. ਐਸ. ਡਿੰਗਰਾ, ਜਸਬੀਰ ਸਿੰਘ ਕੋਹਲੀ, ਪ੍ਰਭਲੀਨ ਕੌਰ, ਦਿਲਜੀਤ ਕੌਰ, ਕੁਲਵਿੰਦਰ ਕੌਰ, ਪ੍ਰੇਮ ਚੌਧਰੀ, ਪਰਮਜੀਤ ਭੰਗੂ, ਸਤਵਿੰਦਰ ਕੌਰ, ਸਾਨੀਆ ਵਾਲੀਆ, ਸਵੀਟ ਵੋਹਰਾ ਅਤੇ ਹੋਰਵਾਰਡ ਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ