ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਟਰੈਫ਼ਿਕ ਪੁਲੀਸ ਵੱਲੋਂ 320 ਵਾਹਨਾਂ ਦੀ ਚੈਕਿੰਗ

5 ਵਿਸ਼ੇਸ਼ ਨਾਕੇ ਲਗਾ ਕੇ ਕੀਤੀ ਵਾਹਨਾਂ ਦੀ ਚੈਕਿੰਗ, 23 ਵਾਹਨ ਦੇ ਕੀਤੇ ਚਲਾਨ, 22 ਹਜ਼ਾਰ ਰੁਪਏ ਦਾ ਕੀਤਾ ਜੁਰਮਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
‘ਮਿਸ਼ਨ ਤੰਦਰੁਸਤ ਪੰਜਾਬ’ ਦੇ ਤਹਿਤ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਚੈਕਿੰਗ ਅਤੇ ਵਾਹਨਾਂ ਤੇ ਲਗਾਏ ਪਰੈਸ਼ਰ ਹਾਰਨ ਜਿਨ੍ਹਾਂ ਕਾਰਨ ਅਵਾਜ ਸੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ ਦੀ ਚੈਕਿੰਗ ਲਈ ਏਅਰਪੋਰਟ ਰੋਡ ਸਮੇਤ ਜ਼ਿਲ੍ਹੇ ਵਿੱਚ ਵੱਖ, ਵੱਖ-ਥਾਵਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਸ੍ਰੀ ਲਵਲੀਨ ਦੂਬੇ ਦੀ ਅਗਵਾਈ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹਾ ਟਰੈਫਿਕ ਪੁਲਿਸ ਵੱਲੋਂ 5 ਨਾਕੇ ਲਗਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਦੂਬੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਿਸ਼ਨ ਤੰਦਰੁਸ਼ਤ ਪੰਜਾਬ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ, ਪਰੈਸ਼ਰ ਹਾਰਨ ਲਗਾਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਥਾਵਾਂ ਤੇ ਲਗਾਏ ਗਏ ਨਾਕਿਆਂ ਦੌਰਾਨ 320 ਵਾਹਨ ਚੈਕ ਕੀਤੇ ਗਏ ਜਿਨ੍ਹਾ ਵਿੱਚ ਟਰੱਕ, ਬੱਸਾਂ, ਕਾਰਾਂ ਅਤੇ ਮੋਟਰਸਾਈਕਲ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦੋ ਮੋਟਰਸਾਈਕਲਾਂ ਦੇ ਮੌਕੇ ਤੇ ਹੀ ਪਟਾਖੇ ਵਜਾਉਣ ਵਾਲੇ ਯੰਤਰ ਲਾਹੇ ਗਏ ਅਤੇ ਉਨ੍ਹਾਂ ਦੇ ਚਲਾਨ ਵੀ ਕੀਤੇ ਗਏ।
ਸ੍ਰੀ ਦੂਬੇ ਨੇ ਦੱਸਿਆ ਕਿ ਨਾਕਿਆ ਦੌਰਾਨ 23 ਵਾਹਨਾਂ ਦੇ ਚਲਾਨ ਕੀਤੇ ਗਏ। ਜਿਨ੍ਹਾਂ ਨੂੰ 22 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ। ਉਨ੍ਹਾਂ ਵਾਹਨ ਮਾਲਕਾਂ ਨੁੰੂ ਅਪੀਲ ਕੀਤੀ ਗਈ ਕਿ ਉਹ ਮਿੱਥੇ ਸਮੇਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਪ੍ਰਮਾਣਤ ਪ੍ਰਦੂਸ਼ਣ ਚੈੱਕ ਸੈਂਟਰਾਂ ਤੋਂ ਆਪਣੇ ਵਾਹਨਾਂ ਦਾ ਪ੍ਰਦੂਸ਼ਣ ਚੈਕ ਕਰਵਾ ਕੇ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਸਰਟੀਫਿਕੇਟ ਦੀ ਮਿਆਦ ਖਤਮ ਹੋਣ ਤੇ ਤੁਰੰਤ ਦੁਵਾਰਾ ਪ੍ਰਦੂਸ਼ਣ ਕੰਟਰੋਲ ਚੈੱਕ ਸਰਟੀਫਿਕੇਟ ਪ੍ਰਾਪਤ ਕੀਤਾ ਜਾਵੇ। ਸ੍ਰੀ ਦੂਬੇ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਵੱਧ ਰਹੇ ਵਾਹਨਾਂ ਦੀ ਗਿਣਤੀ ਕਾਰਨ ਗੱਡੀਆਂ ਦੇ ਧੁੂੰਏਂ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਜਿਸ ਦਾ ਮਨੁੱਖੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਸਾਨੁੰੂ ਆਪਣੇ ਵਾਹਨਾਂ ਦਾ ਸਮੇਂ ਸਮੇਂ ਸਿਰ ਪ੍ਰਦੂਸ਼ਣ ਚੈੱਕ ਜ਼ਰੂਰੀ ਕਰਾਉਣਾ ਚਾਹੀਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਵਾਹਨਾਂ ਵਿੱਚ ਪ੍ਰੈੱਸ਼ਰ ਹਾਰਨ ਲਗਾਉਣ ਦੀ ਵੀ ਮਨਾਹੀ ਹੈ। ਜਿਸ ਕਾਰਨ ਸੋਰ ਪ੍ਰਦੂਸ਼ਣ ਫੈਲਦਾ ਹੈ ਇਸ ਲਈ ਵਾਹਨ ਮਾਲਕਾਂ ਨੂੰ ਆਪਣੇ ਵਾਹਨਾਂ ਵਿੱਚ ਪਰੈਸ਼ਰ ਹਾਰਨ ਨਹੀਂ ਲਗਾਉਣੇ ਚਾਹੀਦੇ। ਉਨ੍ਹਾਂ ਦੱਸਿਆ ਕਿ ਨਾਕਿਆਂ ਦੌਰਾਨ ਵੱਖ ਵੱਖ ਵਾਹਨਾਂ ਵਿੱਚ ਲਗਾਏ ਗਏ ਪਰੈਸ਼ਰ ਹਾਰਨ ਵੀ ਉਤਰਵਾਏ ਗਏ। ਉਨ੍ਹਾਂ ਇਸ ਮੌਕੇ ਆਮ ਲੋਕਾਂ ਨੁੰੂ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੋਟਰ ਸਾਈਕਲਾਂ ਵਿੱਚ ਪਟਾਖੇ ਚਲਾਉਣ ਵਾਲੇ ਯੰਤਰ ਨਾ ਲਗਾਉਣ ਦੇਣ। ਜਿਸ ਕਾਰਨ ਕਈ ਵਾਰ ਅਣਸੁਖਾਵੀਆਂ ਘਟਨਾ ਵਾਪਰਦੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…