ਸੀਜੀਸੀ ਕਾਲਜ ਝੰਜੇੜੀ ਵਿੱਚ ਇੱਕ ਹਫ਼ਤਾਵਰੀ ਯੋਗਾ ਕੈਂਪ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵਿਚ ਵਿਸ਼ਵ ਯੋਗਾ ਦਿਵਸ ਨੂੰ ਸਮਰਪਿਤ ਹਫ਼ਤਾਵਰੀ ਯੋਗਾ ਕੈਂਪ ਲਗਾਇਆ ਗਿਆ। ਇਹ ਕੈਂਪ ਯੋਗਾ ਮਾਹਿਰ ਜਗਜੀਤ ਸਿੰਘ ਦੇ ਦੇਖ ਰੇਖ ਵਿੱਚ ਲਗਾਇਆ ਗਿਆ। ਇਸ ਦੌਰਾਨ ਪੂਰਾ ਹਫ਼ਤਾ ਵਿਦਿਆਰਥੀਆਂ ਅਤੇ ਸਟਾਫ਼ ਨੇ ਸਹੀ ਤਰੀਕੇ ਨਾਲ ਯੋਗਾ ਕਰਨ ਦੀ ਟਰੇਨਿੰਗ ਲਈ। ਯੋਗਾ ਮਾਹਿਰ ਜਗਜੀਤ ਸਿੰਘ ਨੇ ਜਿੱਥੇ ਸਭ ਨੂੰ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਪੜਾਈ ਅਤੇ ਕੰਮ ਦੌਰਾਨ ਆਉਣ ਵਾਲੇ ਤਣਾਓ ਨੂੰ ਖ਼ਤਮ ਕਰਨ ਦੇ ਤਰੀਕੇ ਸਿਖਾਏ। ਇਸ ਦੇ ਇਲਾਵਾ ਉਨ੍ਹਾਂ ਨੌਜਵਾਨਾਂ ਨੂੰ ਸਰੀਰਕ ਲੰਬਾਈ ਵਧਾਉਣ ਦੇ ਤਾੜ ਆਸਣ ਦੀ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਭੱੁਜੰਗ ਆਸਣ ਨਾਲ ਰੀੜ੍ਹ ਦੀ ਹੱਡੀ ਦੀ ਲਚਕਤਾ, ਲੱਕ ਪੀੜ ਅਤੇ ਮੋਢਿਆਂ ਦੀ ਕਸਰਤ ਵੀ ਸਿਖਾਈ ਗਈ। ਇਸ ਦੇ ਨਾਲ ਹੀ ਪਦਮ ਆਸਣ, ਸ਼ਵ ਆਸਣ, ਵਜਰ ਆਸਣ ਸਮੇਤ ਹੋਰ ਕਈ ਆਸਣਾਂ ਨੂੰ ਸਹੀ ਤਰੀਕੇ ਨਾਲ ਕਰਨ ਦੀ ਵਿਧੀ ਅਤੇ ਉਸ ਦੇ ਫ਼ਾਇਦਿਆਂ ਸਬੰਧੀ ਜਾਣਕਾਰੀ ਦਿੱਤੀ ਗਈ।
ਅਖੀਰਲੇ ਦਿਨ ਇਸ ਕੈਂਪ ਦੀ ਸਮਾਪਤੀ ਮੌਕੇ ਸੀਜੀਸੀ ਗਬੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਹਫ਼ਤਾਵਾਰੀ ਕੈਂਪ ਦੀ ਸਫਲਤਾ ’ਤੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਪੇ੍ਰਰਨਾ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ ਦੀ ਸ਼ੁਰੂਆਤ ਅਤੇ ਝੰਜੇੜੀ ਕਾਲਜ ਵਿੱਚ ਲਗਾਏ ਗਏ ਇਸ ਸੱਤ ਰੋਜ਼ਾ ਯੋਗ ਕੈਂਪ ਦਾ ਮੁੱਖ ਮੰਤਵ ਦੇਸ਼ ਦੇ ਨਾਗਰਿਕਾਂ ਨੂੰ ਆਰੋਗ ਅਤੇ ਤੰਦਰੁਸਤ ਨਾਗਰਿਕ ਬਣਾਉਣਾ ਹੈ। ਇਸ ਲਈ ਇਸ ਕੈਂਪ ਵਿੱਚ ਉਨ੍ਹਾਂ ਜੋ ਵੀ ਸਿੱਖਿਆ ਹੈ ਉਹ ਨਾ ਸਿਰਫ਼ ਖ਼ੁਦ ਰੋਜ਼ਾਨਾ ਯੋਗ ਕਰਨ ਬਲਕਿ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਯੋਗਾ ਦੇ ਫ਼ਾਇਦੇ ਅਤੇ ਇਸ ਨੂੰ ਕਰਨ ਦੇ ਸਹੀ ਤਰੀਕੇ ਦੱਸਣ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…