ਸੀਜੀਸੀ ਕਾਲਜ ਲਾਂਡਰਾਂ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਕਾਲਜ ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਲਿਆ ਜੋਸ਼ੋ-ਖਰੋਸ਼ ਨਾਲ ਹਿੱਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਸ (ਸੀਜੀਸੀ) ਲਾਂਡਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਸਹਿਤ ਮਨਾਇਆ ਗਿਆ। ਜਿਸ ਵਿਚ ਸੰਸਥਾ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਜੋਸ਼ੋ-ਖਰੋਸ਼ ਨਾਲ ਹਿੱਸਾ ਲਿਆ। ਇਸ ਦਿਨ ਸਬੰਧੀ ਸਮਾਗਮ ਅੱਜ ਸਵੇਰੇ ੬:੩੦ ਵਜੇ ਕੈਂਪਸ ਵਿੱਚ ਭਾਰਤੀ ਯੋਗ ਸੰਸਥਾਨ ਵਲੋਂ ਬੁਲਾਏ ਗਏ ਯੋਗ ਦੇ ਮਾਹਰਾਂ ਕੇ ਐਲ ਕਪੂਰ, ਸੁਰਜੀਤ ਸਿੰਘ ਅਤੇ ਡਾ ਭਗਵਾਨ ਦਾਸ ਦੀ ਅਗਵਾਈ ਹੇਠ ਸ਼ੁਰੂ ਹੋਇਆ, ਜਿਸ ਦੌਰਾਨ ਮੌਜੂਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਯੋਗ ਦੇ ਵੱਖੋਂ ਵੱਖ ਆਸਣ ਵੀ ਕੀਤੇ ਅਤੇ ਉਹਨਾਂ ਨੂੰ ਯੋਗ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੇ ਮਹੱਤਵਪੂਰਨ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਯੋਗ ਮਨ ਅਤੇ ਸਰੀਰ ਦੀ ਏਕਤਾ ਨੂੰ ਦਰਸਾਉਂਦਾ ਹੈ ਅਤੇ ਇਹ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਊਣ ਦੀ ਕੁੰਜੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਇਸ ਸਿਹਤ ਵਿਗਿਆਨ ਦੀ ਸ਼ਕਤੀ ਅਤੇ ਲਾਭਾਂ ਦਾ ਪ੍ਰਤੀਕ ਹੈ।
ਇਸ ਸਮਾਗਮ ਦੌਰਾਨ ਸ਼ਾਮਿਲ ਹੋਏ ਇਕੱਠ ਨੂੰ ਯੋਗ ਆਸਨਾਂ ਦੇ ਸਹੀ ਪੋਸਚਰ ਅਤੇ ਸਾਹ-ਪ੍ਰਕਿਰਿਆ ਦੇ ਨਾਲ ਜਾਣੂ ਕਰਵਾਉਣ ਲਈ ਸੱਦੇ ਗਏ ਯੋਗ ਮਾਹਿਰਾਂ ਦੁਆਰਾ ਪੇਸ਼ ਕੀਤੇ ਗਏ ਯੋਗ ਆਸਨਾਂ ਦੇ ਡੈਮੋ ਨੂੰ ਚੰਗੀ ਤਰ੍ਹਾਂ ਦੇਖ ਕੇ ਸਮਝਦੇ ਹੋਏ ਸਾਰੇ ਹੀ ਸਹਿਭਾਗੀਆਂ ਨੇ ਵੱਖੋ-ਵੱਖਰੇ ਆਸਨ ਕੀਤੇ। ਇਸਦੇ ਨਾਲ ਹੀ ਉਹਨਾਂ ਨੂੰ ਦਿਮਾਗ ਅਤੇ ਸ਼ਰੀਰ ਦੇ ਦਰਮਿਆਨ ਇਕਸੁਰਤਾ ਲਿਆਉਣ ਵਿਚ ਯੋਗ ਦੀ ਅਹਿਮ ਭੂਮਿਕਾ ਅਤੇ ਮਹੱਤਵ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਯੋਗ ਹਰ ਪ੍ਰਕਾਰ ਦੀਆਂ ਸ਼ਰੀਰਕ ਅਤੇ ਮਾਨਸਿਕ ਬਿਮਾਰੀਆਂ ਜਿਵੇਂ ਕਿ ਚਿੰਤਾ, ਗੁੱਸਾ ਤੇ ਸ਼ੂਗਰ ਆਦਿ ਨੂੰ ਕਾਬੂ ਪਾਉਣ ਵਿੱਚ ਸਹਾਇਤਾ ਕਰਦਾ ਹੈ ਜਿੰਨ੍ਹਾਂ ਦਾ ਮੂਲ ਕਾਰਨ ਰੁਝੇਵਿਆਂ ਭਰੀ ਜਿੰਦਗੀ ਅਤੇ ਖਾਣ-ਪੀਣ ਦੀਆਂ ਲਾਪਰਵਾਹ ਆਦਤਾਂ ਕਰਕੇ ਹੁੰਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…