Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਪ੍ਰਾਈਵੇਟ ਕੰਪਨੀ ਨੇ ਚਾਰ ਥਾਵਾਂ ਤੋਂ ਪੁੱਟੀ ਸੜਕ, ਰਾਹਗੀਰਾਂ ਤੰਗ ਪ੍ਰੇਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ: ਇੱਥੋਂ ਦੇ ਨੇੜਲੇ ਰਾਏਪੁਰ ਕਲਾਂ ਸੜਕ ਨੂੰ ਇੱਕ ਰੀਅਲ ਅਸਟੇਟ ਪ੍ਰਾਈਵੇਟ ਕੰਪਨੀ ਵੱਲੋਂ ਬਿਨਾਂ ਕਿਸੇ ਸਰਕਾਰੀ ਪ੍ਰਵਾਨਗੀ ਤੋਂ ਚਾਰ ਥਾਵਾਂ ਤੋਂ ਕੱਟ ਕੇ ਉਸ ਹੇਠੋਂ ਆਪਣੇ ਬਿਜਲੀ ਪਾਣੀ ਅਤੇ ਸੀਵਰੇਜ ਦੇ ਪਾਈਪ ਲੰਘਾਉਣ ਨਾਲ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ। ਇੱਕ ਥਾਂ ਉਤੇ ਤਾਂ ਚਾਰ ਮਹੀਨੇ ਪਹਿਲਾਂ ਸੜਕ ਵਿੱਚ ਪੁੱਟਿਆ 6 ਫੁੱਟ ਡੂੰਘਾ ਟੋਇਆ ਨਾ ਤਾਂ ਅਜੇ ਤਕ ਭਰਿਆ ਗਿਆ ਹੈ ਅਤੇ ਨਾ ਹੀ ਉਸ ਨੂੰ ਪੂਰੀ ਤਰ੍ਹਾਂ ਬੈਰੀਕੇਟ ਕੀਤਾ ਗਿਆ ਹੈ। ਇਸ ਥਾਂ ਤੇ ਰੋਜਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਟੁੱਟੀਆਂ ਥਾਵਾਂ ਤੇ ਪਾਈ ਮਿੱਟੀ ਚਿਕਣੀ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚੋੱ ਤਿਲਕਣੀ ਹੋਣ ਨਾਲ ਪੈਦਲ ਅਤੇ ਸਕੂਟਰ ਮੋਟਰ ਸਾਈਕਲ ਸਵਾਰ ਇਹ ਹਾਦਸਿਆਂ ਦਾ ਸਬਬ ਬਣ ਜਾਂਦੀ ਹੈ। ਇੱਥੇ ਨਜ਼ਦੀਕ ਹੀ ਦੋ ਬਣਾਏ ਮਕਾਨਾਂ ਉੱਤੇ ਤਾਇਨਾਤ ਸਿਕਉਰਟੀ ਗਾਰਡ ਵੀ ਇਨ੍ਹਾਂ ਡਿੱਗਣ ਵਾਲੇ ਰਾਹਗੀਰਾਂ ਦੀ ਸਹਾਇਤਾ ਤਾਂ ਕੀ ਉਨ੍ਹਾਂ ਨੂੰ ਉਠਾਉਣ ਦੀ ਖੇਚਲ ਵੀ ਨਹੀਂ ਕਰਦੇ। ਹਾਲ ਹੀ ਵਿੱਚ ਹੋਈਆਂ ਬਰਸਾਤਾਂ ਦੇ ਦਿਨਾਂ ਦੌਰਾਨ ਕੰਪਨੀ ਦੀ ਇਸ ਅਣਗਹਿਲੀ ਕਾਰਨ ਇੱਕ ਦਰਜਨ ਰਾਹਗੀਰ ਤਾਂ ਮੌਤ ਦੇ ਮੂੰਹ ਵਿੱਚ ਜਾਂਦੇ ਬਚੇ ਸਨ। ਕੰਪਨੀ ਦੇ ਇੱਕ ਪ੍ਰਬੰਧਕ ਅਧਿਕਾਰੀ ਸਤਪਾਲ ਸਿੰਘ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਟੋਏ ਜਲਦੀ ਹੀ ਭਰਵਾ ਦੇਣ ਦੀ ਗੱਲ ਕਹੀ ਪਰ ਸੜਕ ਪੁੱਟਣ ਦੀ ਪ੍ਰਵਾਨਗੀ ਸਬੰਧੀ ਉਹ ਕੋਈ ਦਸਤਾਵੇਜ਼ ਨਾ ਦਿਖਾ ਸਕੇ। ਰਾਹਗੀਰਾਂ ਦੀ ਮੰਗ ਹੈ ਕਿ ਸੜਕ ਵਿੱਚ ਲਾਏ ਗਏ ਕੱਟਾਂ ਅਤੇ ਡੂੰਘੇ ਟੋਏ ਦੀ ਲਗਦੀ ਭਰਪਾਈ ਕੀਤੀ ਜਾਵੇ ਅਤੇ ਕੰਪਨੀ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਲਈ ਅਤੇ ਬਿਨਾਂ ਸਰਕਾਰੀ ਪ੍ਰਵਾਨਗੀ ਸੜਕ ਕੱਟਣ ਕਈ ਕੰਪਨੀ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਧਰ, ਪੈਰੀਫੈਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਮੁਹਾਲੀ ਇਲਾਕੇ ਦੀਆਂ ਜ਼ਿਆਦਾਤਰ ਸੰਪਰਕ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਹਲਕੀ ਜਿਹੀ ਬਾਰਸ਼ ਹੋਣ ਕਾਰਨ ਇਨ੍ਹਾਂ ਸੜਕਾਂ ਤੋਂ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਹੁਤ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਕੋਲ ਦੁੱਖੜਾ ਰੋਇਆ ਜਾ ਚੁੱਕਾ ਹੈ ਲੇਕਿਨ ਹੁਣ ਤੱਕ ਸੜਕਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਆਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ