ਕੁਰਾਲੀ ਬਾਈਪਾਸ ਸੜਕ ’ਤੇ ਐਂਬੂਲੈਂਸ ਖ਼ਰਾਬ ਹੋਣ ਕਾਰਨ ਮਰੀਜ਼ ਪ੍ਰੇਸ਼ਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਮਈ:
ਕੁਰਾਲੀ-ਰੋਪੜ ਰੋਡ ’ਤੇ ਸਥਿਤ ਪਿੰਡ ਬੰਨ੍ਹਮਾਜਰਾ ਨਜਦੀਕ ਕੁਰਾਲੀ ਬਾਈਪਾਸ ਦਾ ਨਿਰਮਾਣ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਨੈਸ਼ਨਲ ਹਾਈਵੇਅ ਨੂੰ ਪੁੱਟ ਦਿੱਤਾ ਗਿਆ ਜਿਸ ਤੇ ਅੱਜ ਇਕ ਪੀਜੀਆਈ ਦੀ ਐਬੂਲੈਂਸ ਇਸ ਸੜਕ ਦਾ ਸ਼ਿਕਾਰ ਹੋ ਗਈ ਤੇ ਉਸ ਦਾ ਟਾਇਰ ਫਟ ਗਿਆ ਤੇ ਉਸ ਵਿਚ ਮਰੀਜ ਤੇ ਹੋਰ ਸਵਾਰ ਵਾਲ ਵੱਲ ਵਚ ਗਏ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਘ ਕਾਕਾ ਨੋਰਥ, ਸ਼ਰਮਾ ਕੁਰਾਲੀ ਤੇ ਮਨਜੀਤ ਸਿੰਘ ਆਦਿ ਨੇ ਦੱਸਿਆ ਕਿ ਬਾਈਪਾਸ ਦਾ ਨਿਰਮਾਣ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਲਗਭਗ ਮਹੀਨਾ ਪਹਿਲਾਂ ਨੈਸ਼ਨਲ ਹਾਈਵੇ ਨੂੰ ਪਿੰਡ ਬੰਨਮਾਜਰਾ ਕੋਲ ਥਾਂ ਥਾਂ ਤੋਂ ਜੇਸੀਬੀ ਮਸ਼ੀਨ ਨਾਲ ਖੁਰਚ ਦਿੱਤਾ ਗਿਅ। ਜਿਸ ਕਾਰਨ ਸੜਕ ਤੇ ਪਏ ਖੱਡਿਆਂ ਕਾਰਨ ਦੋ ਪਹੀਆ ਵਾਹਨ ਜਿਥੇ ਫਿਸਲਕੇ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉਥੇ ਤੇਜ਼ ਰਫਤਾਰ ਵਿਚ ਆਉਣ ਵਾਲੀਆਂ ਗੱਡੀਆਂ ਵੀ ਇਸ ਥਾਂ ਤੇ ਆ ਕੇ ਬੇਕਾਬੂ ਹੋ ਜਾਂਦੀਆਂ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਥਾਂ ਉਤੇ ਬਾਈਪਾਸ ਦਾ ਨਿਰਮਾਣ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਨੈਸ਼ਨਲ ਹਾਈਵੇ ਵੱਲੋਂ ਕੋਈ ਵੀ ਸਾਇੰਨ ਬੋਰਡ ਵੀ ਨਹੀਂ ਲਾਇਆ ਗਿਆ। ਜਿਸ ਕਾਰਨ ਤੇਜ਼ ਰਫਤਾਰ ਵਿਚ ਆਉਣ ਵਾਲੀਆਂ ਗੱਡੀਆਂ ਵੀ ਇਸ ਥਾਂ ਤੇ ਆ ਕੇ ਬੇਕਾਬੂ ਹੋ ਜਾਂਦੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…