ਪਿੰਡ ਧਿਆਨਪੁਰਾ ’ਚੋਂ 10 ਸਾਲ ਦਾ ਲੜਕਾ ਲਾਪਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਮਈ:
ਇੱਥੋਂ ਦੇ ਨੇੜਲੇ ਪਿੰਡ ਧਿਆਨਪੁਰਾ ਵਿਖੇ ਰਹਿੰਦੇ ਪਰਵਾਸੀ ਪਰਿਵਾਰ ਦਾ ਦਸ ਸਾਲਾ ਲੜਕਾ 21 ਮਈ ਦਾ ਘਰ ਨਹੀਂ ਪਰਤਿਆ ਜਿਸ ਸਬੰਧੀ ਪੀੜਤ ਪਰਿਵਾਰ ਵੱਲੋਂ ਥਾਣਾ ਸਿੰਘ ਭਗਵੰਤਪੁਰਾ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਵਾਸੀ ਮਜਦੂਰ ਨਿਰੰਧਰ ਯਾਦਵ ਨੇ ਦੱਸਿਆ ਕਿ ਉਸਦਾ 10 ਸਾਲਾ ਲੜਕਾ ਵਿਸ਼ਾਲ 21 ਮਈ ਨੂੰ ਸ਼ਾਮ ਤਿੰਨ ਕੁ ਵਜੇ ਘਰ ਤੋਂ ਖੇਡਣ ਲਈ ਗਿਆ ਸੀ ਪਰ ਦੇਰ ਸ਼ਾਮ ਤੱਕ ਉਹ ਘਰ ਨਹੀਂ ਪਰਤਿਆ ਜਿਸ ਉਪਰੰਤ ਉਨ੍ਹਾਂ ਲੜਕੇ ਦੇ ਭਾਲ ਕੀਤੀ ਪਰ ਬੱਚਾ ਤਿੰਨ ਦਿਨ ਦਿਨ ਬੀਤ ਜਾਣ ਦੇ ਬਾਵਜੂਦ ਘਰ ਨਹੀਂ ਪਰਤਿਆ। ਲਾਪਤਾ ਬੱਚੇ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਪਿੰਡ ਧਿਆਨਪੁਰਾ ਵਿਖੇ ਕੀਰਾ ਤੇ ਰਹਿੰਦਾ ਹੈ ਜਿਥੇ ਉਸਦਾ ਲੜਕਾ ਪਿੰਡ ਦੇ ਸਰਕਾਰ ਪ੍ਰਾਇਮਰੀ ਸਕੂਲ ਵਿਚ ਪੜਾਈ ਕਰਦਾ ਹੈ। ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…