Share on Facebook Share on Twitter Share on Google+ Share on Pinterest Share on Linkedin ਕੁਰਾਲੀ ਵਿੱਚ ਆਪ ਵਾਲੰਟੀਅਰਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗੋ ਕੱਢੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਫਰਵਰੀ: ਸਥਾਨਕ ਸ਼ਹਿਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੰਵਰ ਸੰਧੂ ਦੇ ਹੱਕ ਵਿੱਚ ਆਪ ਦੇ ਵਾਲੰਟੀਅਰਾਂ ਅਤੇ ਵਰਕਰਾਂ ਵੱਲੋਂ ਮੈਡਮ ਬਿੱਟੂ ਸੰਧੂ, ਕਿਸਾਨ ਵਿੰਗ ਦੇ ਪ੍ਰਧਾਨ ਮੇਵਾ ਸਿੰਘ ਖਿਜ਼ਰਾਬਾਦ, ਜਸਵਿੰਦਰ ਸਿੰਘ ਕਾਲਾ ਖਿਜ਼ਰਾਬਾਦ ਅਤੇ ਐਡਵੋਕੇਟ ਚੰਦਰ ਸੇਖਰ ਬਾਵਾ ਦੀ ਅਗਵਾਈ ਵਿਚ ਆਪ ਵਾਲੰਟੀਅਰਾਂ ਨੇ ਜਾਗੋ ਕੱਢੀ ਅਤੇ ਆਪ ਲਈ ਚੋਣ ਪ੍ਰਚਾਰ ਕੀਤਾ । ਇਸ ਦੌਰਾਨ ਕੰਵਰ ਸੰਧੂ ਦੀ ਪਤਨੀ ਬਿੱਟੂ ਸੰਧੂ ਦੀ ਅਗਵਾਈ ਵਿਚ ਜਾਗੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਗੁਜਰਨ ਉਪਰੰਤ ਸਮਾਪਤ ਹੋਈ ਤੇ ਜਾਗੋ ਵਿਚ ਸ਼ਹਿਰ ਵਾਸੀਆਂ ਨੇ ਵੱਧ ਚੜਕੇ ਹਿੱਸਾ ਲਿਆ। ਇਸ ਮੌਕੇ ਜਸਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਪੂਰੇ ਪੰਜਾਬ ਵਿਧਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਬਹੁਮਤ ਨਾਲ ਆਉਣ ਜਾ ਰਹੀ ਹੈ । ਇਸ ਮੌਕੇ ਗੁਰਪ੍ਰੀਤ ਸਿੰਘ ਜਿੰਮੀ, ਤੇਜਿੰਦਰ ਸਿੰਘ ਵੀਰਜੀ, ਰਵੀ ਕੁਮਾਰ, ਸੁਰਿੰਦਰ ਸਿੰਘ, ਓਮਪਾਲ ਰਾਣਾ, ਜੈਂਟੀ ਕਾਦੀਮਾਜਰਾ, ਦਲਵਿੰਦਰ ਸਿੰਘ ਕਰਤਾਰਪੁਰ, ਗੁਰਪ੍ਰੀਤ ਗੋਪੀ, ਜਸਵਿੰਦਰ ਸਿੰਘ, ਮਨਜੀਤ ਕੌਰ, ਕੁਲਵੀਰ ਕੌਰ, ਰਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਾਲੰਟੀਅਰ ਤੇ ਵਰਕਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ