ਸਾਬਕਾ ਮੰਤਰੀ ਸਰਦੂਲ ਸਿੰਘ ਤੇ ਵਕੀਲ ਰਾਜ ਮਲਹੋਤਰਾ ਵੱਲੋਂ ਸੁਖਵਿੰਦਰ ਡੈਨੀ ਦੇ ਹੱਕ ਵਿੱਚ ਚੋਣ ਪ੍ਰਚਾਰ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 30 ਜਨਵਰੀ:
ਜੰਡਿਆਲਾ ਗੁਰੂ ਦੇ ਵਾਰਡ ਨੰਬਰ-6 ਵਿੱਚ ਸੋਮਵਾਰ ਨੂੰ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਜੀਵਨ ਸਿੰਘ ਬੰਡਾਲੀਆ ਪਹਿਲਵਾਨ ਦੇ ਗ੍ਰਹਿ ਵਿਖੇ ਇਕੱਠ ਨੂੰ ਸਾਬਕਾ ਮੰਤਰੀ ਸਰਦੂਲ ਸਿੰਘ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਨੇ ਸੰਬੋਧਨ ਕੀਤਾ। ਸ੍ਰੀ ਮਲਹੋਤਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਕਿਸਾਨਾ ਦੀਆਂ ਫਸਲਾਂ ਮੰਡੀਆਂ ਵਿੱਚ ਰੁਲੀਆਂ ਕਰਜੇ ਦੇ ਸਤਾਏ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਵਿੱਚੋਂ ਵਪਾਰ ਖੱਤਮ ਹੋ ਗਿਆ, ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਬੂਰੀ ਫਸੇ ਹੋਏ ਹਨ। ਲੁੱਟਾਂ ਖੋਹਾਂ ਕਾਰਨ ਆਮ ਜਨਤਾ ਸਹਮੀ ਹੋਈ ਹੈ। ਹਰ ਪਾਸੇ ਅਰਾਜਕਤਾ ਫੈਲੀ ਹੋਈ ਹੈ। ਇਸ ਸੱਭ ਤੋਂ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੀ ਜਨਤਾ ਨੂੰ ਬਚਾ ਸਕਦੇ ਹਨ। ਕਿਉਕਿ ਉਹ ਨਿਸਵਾਰਥ ਵਿਅਕਤੀ ਹਨ। ਉਹਨਾਂ ਨੂੰ ਮਾਆ ਇਕੱਠੀ ਕਰਨ ਦਾ ਲਾਲਚ ਨਹੀ ਹੈ। ਇਸ ਵਾਸਤੇ ਸਾਨੂੰ ਆਪਣੇ ਹਲਕੇ ਤੋਂ ਕਾਂਗਰਸ ਦੇ ਪੜੇ ਲਿਖੇ ਨੌਜਵਾਨ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਪਵੇਗਾ।
ਇਸ ਮੌਕੇ ਸਾਬਕਾ ਮੰਤਰੀ ਸਦੂਲ ਸਿੰਘ ਬਡਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਹੀ ਵੱਡੇ ਵੱਡੇ ਡੈਮ ਬਣੇ, ਹੜਾਂ ਤੋਂ ਬਚਾਅ ਵਾਸਤੇ ਡਰੇਨਾ ਬਣਵਾਈਆਂ ਗਈਆਂ, ਪਿੰਡਾਂ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਵਿਕਾਸ ਯੋਜਨਾ ਤਹਿਤ ਸੜਕਾਂ ਬਣਵਾਈਆਂ ਗਈਆਂ। ਪੰਜਾਬ ਦੀ ਬਾਦਲ ਸਰਕਾਰ ਕੇਂਦਰ ਦੀ ਕਾਂਗਰਸ ਸਰਕਾਰ ਕੋਲੋਂ ਫੰਡ ਲਿਆ ਕੇ ਵੀ ਕੇਂਦਰ ਸਰਕਾਰ ਦੀ ਭੰਡੀ ਕਰਦੇ ਰਹੇ। ਪਰ ਮੌਜੂਦਾ ਕੇਂਦਰ ਦੀ ਭਾਜਪਾ ਸਰਕਾਰ ਦੇ ਨੋਟਾਂ ਦੇ ਟਰੱਕ ਅਜੇ ਤੱਕ ਪੰਜਾਬ ਨਹੀਂ ਪਹੁੰਚੇ। ਉਲਟਾ ਨੋਟ ਬੰਦੀ ਕਰਕੇ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਅਤੇ ਭੋਲੀ ਭਾਲੀ ਜਨਤਾ ਨੂੰ ਬੈਂਕਾਂ ਦੀਆਂ ਲਾਈਨਾ ਵਿੱਚ ਖੜਨ ਨੂੰ ਮਜਬੂਰ ਕਰ ਦਿੱਤਾ। ਪਰ ਜਨਤਾ ਕੋਲ ਹੁਣ ਮੌਕਾ ਹੈ ਕਿ ਇਸ ਸੱਭ ਦੇ ਜਵਾਬ ਦੇਣ ਦਾ ਅਤੇ ਪੰਜਾਬ ਵਿੱਚ ਮੁੜ ਖੁਸ਼ਹਾਲੀ ਬਹਾਲ ਕਰਨ ਵਾਸਤੇ ਕਾਂਗਰਸ ਸਰਕਾਰ ਚੁਨਣ ਦਾ।
ਉਨ੍ਹਾਂ ਨੇ ਹਲਕਾ ਜੰਡਿਆਂਲਾ ਗੁਰੂ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਨੂੰ ਕਾਮਯਾਬ ਕਰਨ ਦੀ ਅਪੀਲ ਜਨਤਾ ਨੂੰ ਕੀਤੀ ਅਤੇ ਵਾਰਡ ਨੰਬਰ-6 ਦੇ ਵੋਟਰਾਂ ਨੇ ਵੀ ਉਨ੍ਹਾਂ ਨੂੰ ਕਾਮਯਾਬ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੰਜੀਵ ਕੁਮਾਰ ਚੋਪੜਾ, ਲਾਲੀ ਚੋਪੜਾ, ਕੁਲਵਿੰਦਰ ਸਿੰਘ ਕਿੰਦਾ, ਨਿਰਮਲ ਸਿੰਘ ਨਿਮਾ, ਭੁਪਿੰਦਰ ਸਿੰਘ ਹੈਪੀ ਕੌਂਸਲਰ, ਪ੍ਰਿੰਸ ਪਾਸੀ, ਹਰਦੀਪ ਸਿੰਘ ਲਾਲੀ, ਹੈਪੀ, ਮੂਲਾ ਸਿੰਘ ਹੁੰਦਲ, ਮਹਾਂਪੁਰਖ, ਸੂਬਾ ਸਿੰਘ, ਗੁਲਸ਼ਨ ਕੁਮਾਰ, ਨਰਿੰਦਰ ਸਿੰਘ, ਪ੍ਰਗਟ ਸਿੰਘ ਫੌਜੀ, ਰਾਹੁਲ ਮਲਹੋਤਰਾ, ਕਾਕਾ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…