ਅਕਾਲੀ ਦਲ (ਅੰਮ੍ਰਿਤਸਰ) ਦੇ ਸ਼ਿੰਗਾਰਾ ਸਿੰਘ ਬਡਲਾ ਨੂੰ ਇਲਾਕੇ ਦੇ ਲੋਕਾਂ ਵੱਲੋਂ ਸਮਰਥਨ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 30 ਜਨਵਰੀ:
ਸਮਰਾਲਾ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਥਕ ਉਮੀਦਵਾਰ ਸ਼ਿੰਗਾਰਾ ਸਿੰਘ ਬਡਲਾ ਨੇ ਆਪਣੀ ਚੋਣ ਸਰਗਰਮੀ ਵਿੱਚ ਤੇਜੀ ਲਿਆਉਂਦੇ ਹੋਏ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ ਜਿੱਥੋਂ ਲੋਕਾਂ ਦਾ ਭਰਵਾਂ ਹੁੰਗਾਰਾ ਪ੍ਰਾਪਤ ਹੋਿਂੲਆ। ਅੱਜ ਦੇ ਦੌਰੇ ਵਿੱਚ ਹਰਿਓਂ ਖੁਰਦ, ਹਰਿਓਂ ਕਲਾਂ, ਟੱਪਰੀਆਂ, ਕਕਰਾਲਾ ਕਲਾਂ, ਕਕਰਾਲਾ ਖੁਰਦ, ਮੁਸ਼ਕਾਬਾਦ, ਬਰਮਾ, ਹੇੜੀਆਂ, ਬਹਿਲੋਲਪੁਰ, ਕੋਟਾਲਾ ਆਦਿ ਪਿੰਡਾਂ ਦੇ ਵੋਟਰਾਂ ਨਾਲ ਆਪਣਾ ਸੰਪਰਕ ਬਣਾਇਆ।
ਉਨ੍ਹਾਂ ਕਿਹਾ 2017 ਪੰਜਾਬ ਵਿਧਾਨ ਸਭਾ ਭਾਰਤ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਦਰਜ ਕਰੇਗੀ। ਲੋਕ ਇੱਕ ਨਵੀਂ ਕ੍ਰਾਂਤੀ ਲਿਆਉਣਗੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਮਰਾਲਾ ਹਲਕੇ ਦੇ ਲੋਕ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਾਰਟੀ ਦਾ ਸਾਥ ਦੇਣਗੇ ਤਾਂ ਸਾਰਿਆਂ ਨਾਲ ਵਾਅਦਾ ਕਰਦੇ ਹਨ, ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ। ਇਲਾਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਜਿਹੜੇ ਨੇਤਾਵਾਂ ਨੂੰ ਤੁਸੀਂ ਚੁਣ ਕੇ ਵਿਧਾਨ ਸਭਾ ਵਿੱਚ ਭੇਜਿਆ ਉਹ ਮੂਕ ਦਰਸ਼ਕ ਬਣ ਕੇ ਵਾਪਸ ਆ ਗਏ, ਕਦੇ ਵੀ ਲੋਕਾਂ ਦੇ ਹੱਕ ਜਾਂ ਇਲਾਕੇ ਹੱਕ ਵਿੱਚ ਕੋਈ ਮੰਗ ਨਹੀਂ ਰੱਖੀ। ਅਕਾਲੀ ਆਗੂ ਨੇ ਆਪਣੇ ਬਿਜਨਸ ਖਾਸ ਕਰਕੇ ਰੇਤਾ ਬਜਰੀ ਦੀ ਕਾਲਾ ਬਜਾਰੀ ਕਰਕੇ ਇਲਾਕੇ ਦਾ ਨਾਸ ਮਾਰ ਦਿੱਤਾ। ਇਨ੍ਹਾਂ ਨੇ ਇਲਾਕੇ ਦਾ ਵਿਕਾਸ ਕੀ ਕਰਨਾ ਸੀ, ਪਰ ਹਾਂ ਇੱਕ ਗੱਲ ਜਰੂਰ ਹੈ ਇਨ੍ਹਾਂ ਨੇ ਆਪਣਾ ਵਿਕਾਸ ਜਰੂਰ ਕਰ ਲਿਆ ਹੈ। ਕਾਂਗਰਸ ਅਤੇ ਅਕਾਲੀ ਦੋਨੋਂ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ, ਇਹ ਸਿਆਸਤ ਵਿੱਚ ਆਪਸ ਵਿੱਚ ਮਿਲਕੇ ਖੇਡ ਰਹੇ ਹਨ ਅਤੇ ਲੋਕਾਂ ਨਾਲ ਖਿਲਵਾੜ ਕਰ ਰਹੇ ਹਨ। ਜਿਸਦੀ ਛੋਟੀ ਜਿਹੀ ਮਸਾਲ ਨਗਰ ਕੌਂਸਲ ਸਮਰਾਲਾ ਦੀ ਹੈ ਜਿੱਥੇ ਦੋਨਾਂ ਨੇ ਰਲ ਦੇ ਆਪਣੇ ਆਪ ਨੂੰ ਸੱਤਾ ਵਿੱਚ ਰੱਖਿਆ ਹੋਇਆ ਹੈ। ਉਹ ਇਸ ਵਾਰੀ ਵਿਧਾਨ ਸਭਾ ਵਿੱਚ ਦੋਸਤਾਨਾਂ ਮੈਚ ਖੇਡ ਰਹੇ ਹਨ। ਸੋ ਲੋਕਾਂ ਸਮਰਾਲਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਇਸ ਵਾਰ ਆਪਣੀ ਵੋਟ ਅਕਾਲੀ ਦਲ ਮਾਨ ਦੇ ਉਮੀਦਵਾਰ ਨੂੰ ਪਾਉਣੀ ਬਣਦੀ ਹੈ ਤਾਂ ਜੋ ਇਲਾਕੇ ਦਾ ਅਤੇ ਇਲਾਕੇ ਦੇ ਲੋਕਾਂ ਦਾ ਸਹੀ ਤਰੀਕੇ ਨਾਲ ਵਿਕਾਸ ਹੋ ਸਕੇ। ਅੱਜ ਦੇ ਇਸ ਦੌਰੇ ਦੌਰਾਨ ਲੋਕਾਂ ਨੇ ਵੋਟਾਂ ਪਾਉਣ ਦੇ ਨਾਲ ਨਾਲ ਬਡਲਾ ਨੂੰ ਪੂਰਨ ਜਿੱਤ ਦਾ ਭਰੋਸਾ ਦਿਵਾਇਆ।
ਇਸ ਮੌਕੇ ਵਰਿੰਦਰ ਸਿੰਘ ਸੇਖੋਂ ਸੂਬਾ ਮੀਤ ਪ੍ਰਧਾਨ ਯੂਥ ਵਿੰਗ, ਹਰਜਿੰਦਰ ਸਿੰਘ ਕਕਰਾਲਾ, ਡਾ. ਤਰਲੋਚਨ ਸਿੰਘ, ਈਸ਼ਵਰ ਸਿੰਘ ਮਾਨੂੰਪੁਰ, ਕ੍ਰਿਪਾਲ ਸਿੰਘ, ਗੁਰਮੁੱਖ ਸਿੰਘ ਸ਼ੇਰੀਆਂ, ਗੁਰਵਿੰਦਰਜੀਤ ਸਿੰਘ ਬਾਠ, ਹਰਪ੍ਰੀਤ ਸਿੰਘ ਕੁੱਲੇਵਾਲ, ਭੁਪਿੰਦਰ ਸਿੰਘ ਪਪੜੌਦੀ, ਜਰਨੈਲ ਸਿੰਘ ਸਲੌਦੀ,ਸੁਰਜੀਤ ਸਿੰਘ ਹੋਲ, ਸਰਬਜੀਤ ਸਿੰਘ ਖੱਟਰਾਂ, ਮਹਾਂ ਸਿੰਘ ਭਮੁੱਦੀ, ਬਲਜੀਤ ਸਿੰਘ ਮਾਛੀਵਾੜਾ ਜਤਿੰਦਰ ਸਿੰਘ ਮੰਜਾਲੀਆਂ, ਸਿਮਰਨਜੀਤ ਸਿੰਘ ਭੰਗੂ, ਜਤਿੰਦਰ ਸਿੰਘ ਪੂਰਬਾ, ਹਰਮਿੰਦਰ ਸਿੰਘ ਰਹੌਣ, ਅਵਤਾਰ ਸਿੰਘ ਬਾਠ, ਕਿਪ੍ਰਾਲ ਸਿੰਘ, ਗੁਰਪੀ੍ਰਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਵਰਕਰ ਅਤੇ ਅਹੁਦੇਦਾਰ ਹਾਜਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…