ਸਮਾਜ ਅਧਿਕਾਰ ਕਲਿਆਣ ਪਾਰਟੀ ਵੱਲੋਂ ਰੋਡ ਸ਼ੋਅ ਰਾਹੀਂ ਅੱਜ ਕੀਤਾ ਜਾਵੇਗਾ ਵੋਟਰਾਂ ਨੂੰ ਜਾਗਰੂਕ

ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 30 ਜਨਵਰੀ:
ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਉਮੀਦਵਾਰ ਦਿਲਬਾਗ ਸਿੰਘ ਗਿੱਲ ਵੱਲੋਂ ਭਲਕੇ ਮੰਗਲਵਾਰ 31 ਜਨਵਰੀ ਨੂੰ ਆਪਣੇ ਸਮਰਥਕਾਂ ਦੇ ਨਾਲ ਇਲਾਕੇ ਦੇ ਪਿੰਡਾਂ ਨੀਲੋਂ ਪੁਲ ਤੋਂ ਰੋਡ ਸ਼ੋਅ ਸ਼ੁਰੂ ਕਰਕੇ ਕੁੱਬੇ, ਲੱਲਕਲਾਂ, ਬਿਜਲੀਪੁਰ, ਘੁਲਾਲ, ਮਾਦਪੁਰ, ਖੱਟਰਾਂ, ਲੱਧੜਾਂ, ਚਹਿਲਾਂ, ਸਮਰਾਲਾ ਸ਼ਹਿਰ, ਹਰਿਉਂ, ਬੌਂਦਲੀ, ਬਾਲਿਉਂ, ਗੜੀ ਤਰਖਾਣਾਂ, ਮਾਛੀਵਾੜਾ ਸਾਹਿਬ, ਅਢਿਆਣਾ, ਰਾਣਵਾਂ, ਪੂਨੀਆਂ ਅਤੇ ਤੱਖਰਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਰਾਸ਼ਟਰੀ ਪ੍ਰਧਾਨ ਸ਼ੰਬੂ ਬੈਨਰਜੀ, ਸੂਬਾ ਪ੍ਰਧਾਨ ਪੰਚਾਇਤ ਯੂਨੀਅਨ ਹਰਮਿੰਦਰ ਸਿੰਘ ਅਤੇ ਪੰਜਾਬ ਇੰਚਾਰਜ ਅਜੇ ਸਿੰਗਲਾ ਨੇ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਸਮਰਾਲਾ ਵਿਧਾਨ ਸਭਾ ਹਲਕਾ ਦੇ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ਤੇ ਲੋਕ ਵੱਡੀ ਗਿਣਤੀ ਵਿਚ ਉਨਾਂ ਨਾਲ ਜੁੜ ਰਹੇ ਹਨ। ਇਸ ਮੌਕੇ ਉਨਾਂ ਦੇ ਨਾਲ ਅਮਰਜੀਤ ਸਿੰਘ, ਜਗਤਾਰ ਸਿੰਘ, ਨਿਰਵੈਲ ਸਿੰਘ, ਸ਼ਮਸ਼ੇਰ ਸਿੰਘ, ਬਲਕਾਰ ਸਿੰਘ,ਪਰਮਿੰਦਰ ਸਿੰਘ, ਧਰਮਿੰਦਰ ਲਾਲੀ, ਹਰਪ੍ਰੀਤ ਹੈਪੀ, ਜਗਦੀਪ ਸਿੰਘ, ਸੋਨੀ, ਸੁੱਖ, ਅਕਾਸ਼, ਹਰਜਿੰਦਰ ਸਿੰਘ, ਹਰਨੇਕ ਸਿੰਘ, ਪ੍ਰਿਤਪਾਲ ਸਿੰਘ, ਦੀਪਾ, ਬਾਵਾ, ਸ਼ਿੰਦਾ, ਸੋਦਾਗਰ ਸਿੰਘ ਅਤੇ ਬਲਦੇਵ ਸਿੰਘ ਹਾਜਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…