ਸਮਰਾਲਾ ਤੋਂ ਮਹਿਲ ਕਲਾਂ ਦੀ ਰੈਲੀ ਲਈ ਗੱਡੀਆਂ ਦਾ ਕਾਫਲਾ ਹੋਇਆ ਰਵਾਨਾ

ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 30 ਜਨਵਰੀ:
ਵਿਧਾਨ ਸਭਾ ਹਲਕਾ ਸਮਰਾਲਾ ਤੋਂ ਬਸਪਾ ਉਮੀਵਾਰ ਦਲਵੀਰ ਸਿੰਘ ਮੰਡਿਆਲਾ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਵਿੱਚ ਤੇਜੀ ਲਿਆਂਦੀ ਹੈ। ਪੰਜਾਬ ਵਿੱਚ ਬਸਪਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਬਸਪਾ ਦੀ ਸੁਪਰੀਮੋ ਅਤੇ ਯੂ. ਪੀ. ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਮਹਿਲ ਕਲਾਂ ਵਿਖੇ ਿਂੲੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਅੱਜ ਪੁੱਜ ਰਹੇ ਹਨ। ਇਸ ਰੈਲੀ ਵਿੱਚ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਇੱਕ ਵੱਡਾ ਕਾਫਲਾ ਦਲਵੀਰ ਸਿੰਘ ਮੰਡਿਆਲਾ ਦੀ ਅਗਵਾਈ ਵਿੱਚ ਰਵਾਨਾ ਹੋਇਆ। ਇਸ ਮੌਕੇ ਬਸਪਾ ਦੇ ਵਰਕਰਾਂ ਦਾ ਉਤਸ਼ਾਹ ਦੇਖਣ ਯੋਗ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਮੰਡ, ਪਾਲ ਸਿੰਘ ਮਾਛੀਵਾੜਾ, ਬਲਿਹਾਰ ਸਿੰਘ, ਹੈਪੀ ਮਾਛੀਵਾੜਾ, ਜਰਨੈਲ ਸਿੰਘ ਹਰਬੰਸਪੁਰਾ, ਹਰਜਿੰਦਰ ਸਿੰਘ, ਪ੍ਰਸ਼ੋਤਮ ਸਿੰਘ ਢੀਂਡਸਾ, ਦਲਬਾਰਾ ਸਿੰਘ ਸਲੌਦੀ, ਮੇਜਰ ਸਿੰਘ ਬਗਲੀ, ਬਲਵਿੰਦਰ ਸਿੰਘ ਲੋਪੋਂ, ਮੁਖਤਿਆਰ ਸਿੰਘ ਬਗਲੀ, ਕੁਲਦੀਪ ਸਿੰਘ, ਲਾਲ ਸਿੰਘ ਜੇ. ਈ., ਹਿੰਮਤ ਸਿੰਘ ਸਲੌਦੀ, ਗੁਰਮੇਲ ਸਿੰਘ ਫੌਜੀ ਸਲੌਦੀ ਤੋਂ ਇਲਾਵਾ ਹੋਰ ਵੀ ਬਸਪਾ ਵਰਕਰ ਅਤੇ ਅਹੁਦੇਦਾਰ ਹਾਜਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…