ਸ੍ਰੀਮਤੀ ਸ਼ਲਿੰਦਰ ਕੌਰ ਚੰਦੀ ਬਣੀ ਸ਼ਹੀਦ ਊਧਮ ਸਿੰਘ ਭਵਨ ਦੀ ਨਵੀਂ ਚੇਅਰਪਰਸਨ

ਨਬਜ਼-ਏ-ਪੰਜਾਬ, ਚੰਡੀਗੜ੍ਹ, 4 ਜੁਲਾਈ:
ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦਾ ਅੱਜ ਜਨਰਲ ਇਜਲਾਸ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੈਕਟਰ-44-ਸੀ ਵਿੱਚ ਹੋਇਆ ਜਿਸ ਵਿੱਚ ਸ੍ਰੀਮਤੀ ਸਲਿੰਦਰ ਕੌਰ ਚੰਦੀ ਸਰਬਸੰਮਤੀ ਨਾਲ ਭਵਨ ਦੇ ਨਵੇਂ ਚੇਅਰਪਰਸਨ ਚੁਣੇ ਗਏ। ਉਨ੍ਹਾਂ ਨਾਲ ਸ੍ਰੀਮਤੀ ਸੁਖਬੀਰ ਕੌਰ ਸੀਨੀਅਰ ਵਾਈਸ ਚੇਅਰਮੈਨ, ਸੋਹਨ ਲਾਲ ਵਾਈਸ ਚੇਅਰਮੈਨ, ਪ੍ਰੋ. ਗੁਰਮੇਜ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ ਕੰਬੋਜ ਸਕੱਤਰ, ਜਸਵਿੰਦਰ ਪਾਲ ਸਿੰਘ ਵਿੱਤ ਸਕੱਤਰ, ਰਮਨਦੀਪ ਸਿੰਘ ਸਹਾਇਕ ਵਿੱਤ ਸਕੱਤਰ ਚੁਣੇ ਗਏ। ਇਸ ਦੇ ਨਾਲ ਕਾਰਜਕਾਰਨੀ ਕਮੇਟੀ ਵੀ ਚੋਣ ਕੀਤੀ ਗਈ। ਇਸ ਤੋਂ ਇਲਾਵਾ ਤਿੰਨ ਮੈਂਬਰੀ ਐਪੇਲਿਟ ਦੀ ਵੀ ਚੋਣ ਕੀਤੀ ਗਈ।
ਜਨਰਲ ਇਜਲਾਸ ਨੇ ਸਰਬਸੰਮਤੀ ਨਾਲ ਪਿਛਲੇ ਅਹੁਦੇਦਾਰਾਂ ਤੇ ਕਾਰਜਕਾਰਨੀ ਕਮੇਟੀ ਬਰਖਾਸਤ ਕਰ ਦਿੱਤੀ ਕਿਉਂਕਿ ਇਸਦੀ ਟਰਮ ਖਤਮ ਹੋ ਚੁੱਕੀ ਸੀ ਤੇ ਉਹ ਸਾਰੇ ਮੈਂਬਰਾਂ ਵਿਸ਼ਵਾਸ ਗੁਆ ਚੁੱਕੀ ਸੀ। ਚੇਅਰਪਰਸਨ ਚੁਣੇ ਜਾਣ ਤੋਂ ਬਾਅਦ ਸ੍ਰੀਮਤੀ ਸ਼ਲਿੰਦਰ ਕੌਰ ਚੰਦੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਦੇ ਭਵਨ ਵਿੱਚ ਕੋਈ ਕਿਸੇ ਨੂੰ ਮੰਦੀ ਭਾਸ਼ਾ ਨਹੀਂ ਬੋਲੇਗਾ ਤੇ ਸਾਰਿਆਂ ਨੂੰ ਬਣਦਾ ਮਾਣ-ਸਨਮਾਨ ਅਤੇ ਬਰਾਬਰਤਾ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 27 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਹੀਦ ਦੇ ਭਵਨ ਸੈਕਟਰ-44-ਸੀ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਨੇ ਸ਼ਹੀਦੀ ਦਿਹਾੜੇ ਭਵਨ ਦੇ ਸਾਰੇ ਮੈਂਬਰਾਂ, ਹਮਦਰਦਾਂ ਅਤੇ ਸ਼ਹੀਦ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਹੁੰਮ-ਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ।

ਜਨਰਲ ਇਜਲਾਸ ਨੂੰ ਪ੍ਰੇਮ ਸਿੰਘ, ਡਾ. ਮਹਿੰਦਰ ਸਿੰਘ ਕੰਬੋਜ, ਡਾ. ਰਵਿੰਦਰ ਕੰਬੋਜ, ਸ੍ਰੀਮਤੀ ਵੀਨਾ ਜੰਮੂ, ਸ੍ਰੀਮਤੀ ਸੁਖਬੀਰ ਕੌਰ, ਡਾ. ਕੁਲਦੀਪ ਸਿੰਘ ਥਿੰਦ, ਜਸਵਿੰਦਰ ਪਾਲ ਸਿੰਘ, ਕੇਐਸ ਦੋਸ਼ੀ, ਮਨਜੀਤ ਸਿੰਘ ਕੰਬੋਜ, ਮਹਿੰਦਰ ਸਿੰਘ, ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਸਮੇਤ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

Cyber Fraud Racket Targeting Women to Extort Money Busted in Punjab

Cyber Fraud Racket Targeting Women to Extort Money Busted in Punjab Nabaz-e-Punjab, Chandi…