Share on Facebook Share on Twitter Share on Google+ Share on Pinterest Share on Linkedin ਪਿੰਡ ਰੁਪਾਲਹੇੜੀ ਵਿੱਚ ਮੁਫ਼ਤ ਖੂਨ ਜਾਂਚ ਕੈਂਪ ਲਗਾਇਆ ਨਬਜ਼-ਏ-ਪੰਜਾਬ, ਮੁਹਾਲੀ, 18 ਜੂਨ: ਪਿੰਡ ਰੁਪਾਲਹੇੜੀ ਵਿੱਚ ਸਮਾਜ ਸੇਵੀ ਧਨੋਆ ਪਰਿਵਾਰ ਵੱਲੋਂ ਆਪਣੇ ਬਜੁਰਗਾਂ ਦੀ ਯਾਦ ਵਿੱਚ ਮੁਫ਼ਤ ਖੂਨ ਜਾਂਚ ਕੈਂਪ ਲਗਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕੈਂਪ ਦੇ ਆਯੋਜਕ ਅਤੇ ਮੁਹਾਲੀ ਦੇ ਸਾਬਕਾ ਕੌਂਸਲਰ ਅਤੇ ਉੱਘੇ ਸਮਾਜ ਸੇਵਕ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਹਲੈਕਸ ਪਾਥ ਲੈਬ ਵੱਲੋਂ ਪਿੰਡ ਦੀ ਸੰਸਥਾ ਬਦਲਾਅ ਲਈ ਨਵੀਂ ਉਮੀਦ ਫਾਊਂਡੇਸ਼ਨ (ਰਜਿ.) ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ ਕੈਂਪ ਦੌਰਾਨ 75 ਲੋੜਵੰਦਾਂ ਦੀ ਮੁਫ਼ਤ ਜਾਂਚ ਕੀਤੀ ਗਈ, ਜਿਸ ਵਿੱਚ ਬਲੱਡ ਗਰੁੱਪ, ਖੂਨ ਦੀ ਮਾਤਰਾ (ਹੀਮੋਗਲੋਬਿਨ), ਦਿਲ, ਲੀਵਰ, ਕਿਡਨੀ, ਸੂਗਰ ਅਤੇ ਸੀਵੀਸੀ (ਕੰਪਲੀਟ ਬਲੱਡ ਕਾਊੱਟ) ਟੈੱਸਟ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਟੈੱਸਟਾਂ ਤੋਂ ਬਾਅਦ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਮਾਹਿਰ ਡਾਕਟਰ ਡਾ. ਯਤਿਨ ਜੋਸ਼ੀ ਦੀ ਹਾਜ਼ਰੀ ਵਿੱਚ ਵਿਅਕਤੀਆਂ ਨੂੰ ਸੌਂਪੀਆ ਗਈਆਂ। ਡਾ. ਜੋਸ਼ੀ ਨੇ ਹਰ ਵਿਅਕਤੀ ਨੂੰ ਵਿਅਕਤੀਗਤ ਤੌਰ ਤੇ ਰਿਪੋਰਟਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਜ਼ਰੂਰੀ ਦਵਾਈਆਂ ਵੀ ਲਿਖੀਆਂ। ਇਸ ਮੌਕੇ ਅਮਰਜੀਤ ਸਿੰਘ ਧਨੋਆ, ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ, ਹਰਜਿੰਦਰ ਕੌਰ ਧਨੋਆ, ਸਤਵਿੰਦਰ ਕੌਰ ਧਨੋਆ, ਦਿਲਬਾਗ ਸਿੰਘ ਧਨੋਆ, ਗੁਰਵਿੰਦਰ ਸਿੰਘ ਗਰਚਾ, ਹਿੰਮਤ ਸਿੰਘ ਧਨੋਆ, ਇੰਦਰਪਾਲ ਸਿੰਘ ਧਨੋਆ, ਹਰਜੀਤ ਸਿੰਘ ਧਨੋਆ, ਗੁਰਜੀਤ ਸਿੰਘ, ਸੁਰਜੀਤ ਸਿੰਘ ਵੜੈਚ, ਮੱਖਣ ਸਿੰਘ, ਲਾਲੀ ਵੜੈਚ ਅਤੇ ਹੋਰ ਪਿੰਡ ਵਾਸੀਆਂ ਨੇ ਭਰਪੂਰ ਹਾਜ਼ਰੀ ਲਾਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ