Share on Facebook Share on Twitter Share on Google+ Share on Pinterest Share on Linkedin ਥਾਰ ਸਵਾਰ ਨੌਜਵਾਨ ਨੂੰ ਅਗਵਾ ਕਰਨ ਵਾਲਿਆਂ ਨੂੰ ਮਹਿਜ਼ ਚਾਰ ਘੰਟਿਆਂ ਵਿੱਚ ਕੀਤਾ ਗ੍ਰਿਫ਼ਤਾਰ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਨੂੰ ਲੈ ਕੇ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜਾਮ ਨਬਜ਼-ਏ-ਪੰਜਾਬ, ਮੁਹਾਲੀ, 17 ਜੂਨ: ਇੱਥੋਂ ਦੇ ਸੈਕਟਰ-82 ਵਿੱਚ ਅੱਜ ਸਵੇਰੇ ਥਾਰ ਸਵਾਰ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਨੂੰ ਗੱਡੀ ਸਮੇਤ ਅਗਵਾ ਕਰਨ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਅੱਜ ਸਵੇਰੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਮਲਿਕ, ਦਵਿੰਦਰ ਸਿੰਘ ਅਤੇ ਅਮਿੱਤ ਕੁਮਾਰ ਵਾਸੀਆਨ ਰੋਹਤਕ (ਹਰਿਆਣਾ) ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਆਈਟੀ ਸਿਟੀ ਥਾਣਾ ਵਿੱਚ ਬੀਐਨਐਸ ਦੀ ਧਾਰਾ 109, 140(3), 351(2) ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇੰਦਰਜੀਤ ਸਿੰਘ ਵਾਸੀ ਸੈਕਟਰ-66 ਨੂੰ ਅੱਜ ਕਰੀਬ ਸਵੇਰੇ 9 ਵਜੇ ਸੈਕਟਰ-82 ਸਥਿਤ ਉਸਦੀ ਫੈਕਟਰੀ ਵਿੱਚ ਜਾਣ ਵੇਲੇ ਡੇਲੀ ਪੋਸਟ ਟੀਵੀ ਚੈਨਲ ਦੇ ਦਫ਼ਤਰ ਨੇੜੇ ਕੁੱਝ ਵਿਅਕਤੀਆਂ ਨੇ ਉਸਦੀ ਥਾਰ ਗੱਡੀ ਨੂੰ ਰੋਕ ਕੇ ਉਸ ਦੀ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਹਮਲਾਵਰ ਪੀੜਤ ਵਿਅਕਤੀ ਨੂੰ ਥਾਰ ਸਮੇਤ ਅਗਵਾ ਕਰਕੇ ਲੈ ਗਏ ਸਨ। ਸੂਚਨਾ ਮਿਲਣ ’ਤੇ ਤੁਰੰਤ ਘਟਨਾ ਦਾ ਜਾਇਜ਼ਾ ਲਿਆ ਅਤੇ ਆਈਟੀ ਸਿਟੀ ਥਾਣਾ ਦੇ ਐਸਐਚਓ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇੰਦਰਜੀਤ ਸਿੰਘ ਦੀ ਜੇਐਲਪੀਐਲ ਸੈਕਟਰ-82 ਵਿੱਚ ਸਾਵੀ ਕਰਾਫ਼ਟ ਦੇ ਨਾਂਅ ਦੀ ਫ਼ਰਨੀਚਰ ਫੈਕਟਰੀ ਹੈ। ਇੰਦਰਜੀਤ ਦੀ ਪਤਨੀ ਗੁਰਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸਦੇ ਪਤੀ ਦਾ ਸੰਦੀਪ ਮਲਿਕ, ਨਰਿੰਦਰ ਕੁਮਾਰ, ਸਾਹਿਲ, ਭੱਲਾ ਅਤੇ ਆਕਾਸ਼ ਭੱਲਾ ਨਾਲ ਕਾਰੋਬਾਰ ਸਬੰਧੀ ਪੈਸਿਆਂ ਦੇ ਲੈਣ-ਦੇਣ ਦਾ ਝਗੜਾ ਚੱਲ ਰਿਹਾ ਹੈ। ਡੀਐਸਪੀ ਬੱਲ ਨੇ ਦੱਸਿਆ ਕਿ ਅੱਜ ਇੰਦਰਜੀਤ ਸਿੰਘ ਸਵੇਰੇ 9 ਵਜੇ ਘਰੋਂ ਆਪਣੀ ਥਾਰ ਗੱਡੀ ’ਤੇ ਫੈਕਟਰੀ ਜਾ ਰਿਹਾ ਸੀ ਜਦੋਂ ਡੇਲੀ ਪੋਸਟ ਟੀਵੀ ਚੈਨਲ ਦੇ ਦਫ਼ਤਰ ਸਾਹਮਣੇ ਪਹੁੰਚੇ ਤਾਂ ਸੰਦੀਪ ਮਲਿਕ, ਦਵਿੰਦਰ ਸਿੰਘ, ਅਮਿਤ ਕੁਮਾਰ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਨੇ ਆਪਣੀ ਕਰੇਟਾ ਗੱਡੀ ਇੰਦਰਜੀਤ ਸਿੰਘ ਦੀ ਥਾਰ ਦੇ ਮੂਹਰੇ ਲਗਾ ਕਰ ਕੇ ਰਾਹ ਰੋਕ ਲਿਆ। ਕਰੇਟਾ ਵਿੱਚ ਸਵਾਰ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ ਗਈ ਅਤੇ ਉਪਰੰਤ ਉਹ ਇੰਦਰਜੀਤ ਸਿੰਘ ਨੂੰ ਥਾਰ ਗੱਡੀ ਵਿੱਚ ਹੀ ਅਗਵਾ ਕਰਕੇ ਲੈ ਗਏ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇੰਦਰਜੀਤ ਸਿੰਘ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ। ਪੁਲੀਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਕਰੇਟਾ ਗੱਡੀ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ