Share on Facebook Share on Twitter Share on Google+ Share on Pinterest Share on Linkedin ਏਐਨਟੀਐਫ਼ ਥਾਣਾ ਦੇ ਐਸਐਚਓ ਰਾਮ ਦਰਸ਼ਨ ਸ਼ਰਮਾ ਨੂੰ ਇੰਸਪੈਕਟਰ ਵਜੋਂ ਤਰੱਕੀ ਮਿਲੀ ਨਬਜ਼-ਏ-ਪੰਜਾਬ, ਮੁਹਾਲੀ, 12 ਜੂਨ: ਪੰਜਾਬ ਪੁਲੀਸ ਦੇ ਐਂਟੀ ਨਾਰਕੋਟਿਕਸ ਫੋਰਸ (ਏਐਨਟੀਐਫ਼) ਦੇ ਮੁਹਾਲੀ ਥਾਣਾ ਦੇ ਐਸਐਚਓ ਸਬ ਇੰਸਪੈਕਟਰ ਰਾਮ ਦਰਸ਼ਨ ਸ਼ਰਮਾ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ। ਅੱਜ ਪੰਜਾਬ ਪੁਲੀਸ ਦੇ ਸਪੈਸ਼ਲ ਡੀਜੀਪੀ (ਏਐਨਟੀਐਫ਼) ਕੁਲਦੀਪ ਸਿੰਘ, ਏਐਨਟੀਐਫ਼ ਮੁਹਾਲੀ ਦੇ ਡੀਆਈਜੀ ਐਸ.ਕੇ. ਰਾਮਪਾਲ ਨੇ ਇੰਸਪੈਕਟਰ ਪਦਉੱਨਤ ਹੋਏ ਰਾਮ ਦਰਸ਼ਨ ਸ਼ਰਮਾ ਦੇ ਮੋਢੇ ’ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇੰਸਪੈਕਟਰ ਰਾਮ ਦਰਸ਼ਨ ਸ਼ਰਮਾ ਮੁਹਾਲੀ ਜ਼ਿਲ੍ਹੇ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ, ਜਿਨ੍ਹਾਂ ਵਿੱਚ ਸਨਅਤੀ ਏਰੀਆ ਫੇਜ਼-8 ਚੌਂਕੀ ਇੰਚਾਰਜ, ਐਸਟੀਐਫ਼, ਐੱਸਐੱਸਪੀ ਦਫ਼ਤਰ ਵਿੱਚ ਤਾਇਨਾਤ ਰਹਿ ਚੁੱਕੇ ਹਨ ਅਤੇ ਇਸ ਸਮੇਂ ਉਹ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਬਣਾਈ ਗਈ ਏਐਨਟੀਐਫ਼ ਦੇ ਮੁਹਾਲੀ ਥਾਣੇ ਦੇ ਐਸਐਚਓ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸੇ ਦੌਰਾਨ ਏਐਨਟੀਐਫ਼ ਦੇ ਏਆਈਜੀ (ਐਡਮਿਨ) ਮੈਡਮ ਅਸ਼ਵਨੀ ਕਟਿਆਲ ਅਤੇ ਐਸਪੀ ਆਕਾਸ਼ਦੀਪ ਸਿੰਘ ਅੌਲਖ ਨੇ ਵੀ ਥਾਣਾ ਮੁਖੀ ਨੂੰ ਤਰੱਕੀ ਮਿਲਣ ’ਤੇ ਵਧਾਈ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ