Share on Facebook Share on Twitter Share on Google+ Share on Pinterest Share on Linkedin ਜਾਇਦਾਦ ਵੇਚ ਕੇ ਕਮਾਏ ਅਰਬਾਂ ਰੁਪਏ ਕਿੱਥੇ ਗਏ, ਡਿਪਟੀ ਮੇਅਰ ਨੇ ਗਮਾਡਾ ਤੋਂ ਮੰਗੀ ਜਾਣਕਾਰੀ ਅਰਬਾਂ ਦੀ ਜਾਇਦਾਦ ਵਿਕੀ ਪਰ ਮੁਹਾਲੀ ਵਿਕਾਸ ਪੱਖੋਂ ਫਾਡੀ: ਕੁਲਜੀਤ ਬੇਦੀ ਨਬਜ਼-ਏ-ਪੰਜਾਬ, ਮੁਹਾਲੀ, 9 ਜੂਨ: ਗਮਾਡਾ ਵੱਲੋਂ ਮੁਹਾਲੀ ਦੀ ਜਾਇਦਾਦ ਵੇਚ ਕੇ ਇਕੱਠੇ ਕੀਤੇ ਅਰਬਾਂ ਰੁਪਏ ਪੰਜਾਬ ਸਰਕਾਰ ਨੂੰ ਤੋਹਫ਼ੇ ਵਜੋਂ ਭੇਟ ਕੀਤੇ ਜਾਣ ’ਤੇ ਸਵਾਲ ਚੁੱਕਦਿਆਂ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੂਚਨਾ ਦੇ ਅਧਿਕਾਰ 2005 ਤਹਿਤ ਗਮਾਡਾ ਤੋਂ ਵਿਸਥਾਰ ਜਾਣਕਾਰੀ ਮੰਗੀ ਹੈ। ਉਨ੍ਹਾਂ ਪੁੱਛਿਆ ਕਿ ਮੁਹਾਲੀ ਦੀ ਜਾਇਦਾਦ ਵੇਚ ਕੇ ਇਕੱਠੇ ਕੀਤੇ ਕਰੋੜਾ\ਅਰਬਾਂ ’ਚੋਂ ਮੁਹਾਲੀ ਦੇ ਵਿਕਾਸ ਉੱਤੇ ਕਿੰਨਾ ਪੈਸਾ ਖ਼ਰਚਿਆਂ ਗਿਆ ਹੈ ਜਾਂ ਕਿੰਨਾ ਪੈਸਾ ਨਗਰ ਨਿਗਮ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਦਿੱਤਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਦੋ ਤਿੰਨ ਸਾਲਾਂ ਵਿੱਚ ਗਮਾਡਾ ਨੇ ਮੁਹਾਲੀ ਦੀ ਅਰਬਾਂ ਰੁਪਏ ਦੀ ਜਾਇਦਾਦ ਵੇਚੀ ਹੈ ਪ੍ਰੰਤੂ ਸ਼ਹਿਰ ਦੇ ਵਿਕਾਸ ਲਈ ਮੁਹਾਲੀ ਨਗਰ ਨਿਗਮ ਨੂੰ ਨਾਂਹ ਦੇ ਬਰਾਬਰ ਹੀ ਪੈਸੇ ਦਿੱਤੇ ਹਨ। ਗਮਾਡਾ ਵੱਲੋਂ ਖ਼ੁਦ ਸ਼ਹਿਰ ਲਈ ਵਿਕਾਸ ਪ੍ਰਾਜੈਕਟਾਂ ਉੱਤੇ ਲੋੜੀਂਦੇ ਫ਼ੰਡ ਖ਼ਰਚ ਨਹੀਂ ਕੀਤੇ ਹਨ। ਜਿਸ ਕਾਰਨ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਗਏ ਹਨ ਅਤੇ ਵਿਕਾਸ ਪੱਖੋਂ ਮੁਹਾਲੀ ਪਛੜਦਾ ਜਾ ਰਿਹਾ ਹੈ। ਡਿਪਟੀ ਮੇਅਰ ਨੇ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਪਿਛਲੇ ਪੰਜ ਸਾਲਾਂ (2020-21 ਤੋਂ 2024-25) ਵਿੱਚ ਮੁਹਾਲੀ ਵਿੱਚ ਜਿੰਨੀ ਜਾਇਦਾਦ ਵੇਚੀ ਗਈ ਹੈ, ਇਸ ਦਾ ਕੁੱਲ ਕੀਮਤ ਦਾ ਪੂਰਾ ਵੇਰਵਾ ਮੰਗਿਆ ਗਿਆ ਹੈ ਅਤੇ ਨਾਲ ਹੀ ਇਹ ਵੀ ਜਾਣਕਾਰੀ ਮੰਗੀ ਗਈ ਹੈ, ਜਿਨ੍ਹਾਂ ਬੋਲੀ ਦੇਣ ਵਾਲਿਆਂ ਨੇ ਜਾਇਦਾਦ ਖਰੀਦੀ ਉਨ੍ਹਾਂ ’ਚੋਂ ਕਿੰਨਿਆਂ ਨੇ ਵਾਪਸ ਸਰੰਡਰ ਕੀਤੀ ਹੈ। ਜਿਨ੍ਹਾਂ ਸਫਲ ਬੋਲੀਕਾਰਾਂ ਨੇ ਗਮਾਡਾ ਦੀਆਂ ਜਾਇਦਾਦਾਂ ਖ਼ਰੀਦੀਆਂ ਹਨ, ਉਨ੍ਹਾਂ ਵੱਲੋਂ ਦਿੱਤੀ ਆਖ਼ਰੀ ਬੋਲੀ ਦੇ ਅਧਾਰ ’ਤੇ ਜਿੰਨੀਆਂ ਜਾਇਦਾਦਾਂ ਵਿਕੀਆਂ ਹਨ। ਕੁਲਜੀਤ ਬੇਦੀ ਨੇ ਪਿਛਲੇ ਪੰਜ ਸਾਲਾਂ 2020-21 ਤੋਂ 2024-25 ਦਰਮਿਆਨ ਗਮਾਡਾ ਨੇ ਮੁਹਾਲੀ ਖੇਤਰ ਵਿੱਚ ਵਿਕਾਸ ਲਈ ਜੋ ਰਕਮ ਖ਼ਰਚ ਕੀਤੀ ਅਤੇ ਜਿਹੜੇ ਜਿਹੜੇ ਪ੍ਰਾਜੈਕਟ ਮੁਕੰਮਲ ਕੀਤੇ ਹਨ, ਉਨ੍ਹਾਂ ਸਮੇਤ ਇਹ ਵੀ ਪੁੱਛਿਆ ਹੈ ਕਿ ਜਿਹੜੇ ਪ੍ਰਾਜੈਕਟ ਪਾਈਪਲਾਈਨ ਵਿੱਚ ਹਨ, ਉਨ੍ਹਾਂ ਦੀ ਜਾਣਕਾਰੀ ਵੀ ਦਿੱਤੀ ਜਾਵੇ। ਉਨ੍ਹਾਂ ਪੁੱਛਿਆ ਕਿ ਪਿਛਲੇ ਪੰਜ ਸਾਲਾਂ ਦਰਮਿਆਨ ਗਮਾਡਾ ਵੱਲੋਂ ਕਿੰਨੀ ਰਕਮ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ, ਇਸ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਵੇ, ਮੁਹਾਲੀ ਨਗਰ ਨਿਗਮ ਨੂੰ ਕਿੰਨੇ ਪੈਸੇ ਵਿਕਾਸ ਕੰਮਾਂ ਲਈ ਦਿੱਤੇ ਹਨ। ਇਹ ਵੇਰਵਾ ਵੀ ਮੰਗਿਆ ਹੈ। ਇਸ ਤੋਂ ਇਲਾਵਾ ਪਿਛਲੇ ਪੰਜ ਸਾਲਾਂ ਵਿੱਚ ਗਮਾਡਾ ਵੱਲੋਂ ਮੁਹਾਲੀ ਵਿੱਚ ਅਲਾਟ ਕੀਤੀਆਂ ਸਾਈਟਾਂ ਅਤੇ ਪਲਾਟ/ਕਮਰਸ਼ੀਅਲ ਸਾਈਟਾਂ ਦੀ ਕਿੰਨੀ ਪਨੈਲਟੀ ਵਸੂਲ ਕੀਤੀ ਗਈ ਹੈ, ਦਾ ਸਾਲ ਵਾਈਜ਼ ਵੇਰਵਾ ਦਿੱਤਾ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ