ਗੁਰੂ-ਘਰ ਦੀ ਜਗ੍ਹਾਂ ਦੀ ਅਲਾਟਮੈਂਟ ਨੂੰ ਲੈ ਕੇ ਸੰਗਤ ਵਿੱਚ ਭਾਰੀ ਰੋਸ

ਨਬਜ਼-ਏ-ਪੰਜਾਬ, ਮੁਹਾਲੀ, 3 ਜੂਨ:
ਗੁਰਦੁਆਰਾ ਸਿੰਘ ਸਭਾ ਸੁਸਾਇਟੀ (ਰਜਿ.) ਵੱਲੋਂ ਸੈਕਟਰ-89 ਵਿੱਚ ਗੁਰਦੁਆਰਾ ਸਾਹਿਬ ਲਈ ਗਮਾਡਾ ਵੱਲੋਂ ਅਲਾਟ ਹੋਣ ਵਾਲੀ ਜਗ੍ਹਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੂਰਬ ਸਬੰਧੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਉਪਰੰਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਸੈਕਟਰ-88 ਅਤੇ ਸੈਕਟਰ-89 ਦੀ ਸੰਗਤ ਵੱਲੋਂ ਵਧ ਚੜ੍ਹ ਕੇ ਹਾਜ਼ਰੀ ਲਗਵਾਈ ਗਈ। ਪ੍ਰੰਤੂ ਗੁਰੂ ਘਰ ਦੀ ਜਗ੍ਹਾਂ ਦੀ ਅਲਾਟਮੈਂਟ ਸਬੰਧੀ ਜੋ ਗਮਾਡਾ ਵੱਲੋਂ ਅਲਾਟ ਕੀਤੀ ਗਈ ਹੈ, ਨੂੰ ਲੈ ਕੇ ਸੰਗਤ ਵਿੱਚ ਭਾਰੀ ਰੋਸ ਸੀ। ਗੁਰਦੁਆਰਾ ਸੈਕਟਰ-89 ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਇਸ ਰੋਹ ਅਤੇ ਗੁੱਸੇ ਨੂੰ ਬੜੀ ਮੁਸ਼ਕਲ ਨਾਲ ਸ਼ਾਂਤ ਕਰਵਾਇਆ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸੈਕਟਰ-89 ਵਿੱਚ ਮੰਦਰ ਅਤੇ ਚਰਚ ਪਹਿਲਾ ਹੀ ਬਣ ਚੁੱਕੇ ਹਨ ਪ੍ਰੰਤੂ ਗੁਰੂ ਘਰ ਸਬੰਧੀ ਗਮਾਡਾ ਵੱਲੋਂ ਪਤਾ ਨਹੀਂ ਕਿਉਂ ਦੇਰੀ ਕੀਤੀ ਜਾ ਰਹੀ ਹੈ। ਇਸ ਜਗ੍ਹਾ ’ਤੇ ਸਭ ਤੋਂ ਪਹਿਲਾ ਹੱਕ ਇਥੋਂ ਦੇ ਵਸਨੀਕਾਂ ਦਾ ਹੈ। ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਜਗ੍ਹਾ ਦੀ ਅਲਾਟਮੈਂਟ ਸਬੰਧੀ ਗਮਾਡਾ ਨਾਲ ਕਾਗਜ-ਪੱਤਰ ਕਰ ਰਹੇ ਹਾਂ।

ਜੇਕਰ ਗਮਾਡਾ ਵੱਲੋਂ ਹੋਰ ਦੇਰੀ ਕੀਤੀ ਗਈ ਤਾਂ ਅਸੀਂ ਮਜ਼ਬੂਰਨ ਗਮਾਡਾ ਦਫਤਰਾਂ ਸਾਹਮਣੇ ਧਰਨਾ ਦੇਣ ਲਈ ਮਜ਼ਬੂਰ ਹੋ ਜਾਵਾਂਗੇ। ਇਸ ਪ੍ਰੈੱਸ ਨੋਟ ਰਾਹੀਂ ਗਮਾਡਾ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੁਰੂਦੁਆਰਾ ਸਾਹਿਬ ਲਈ ਛੱਡੀ ਗਈ ਇਸ ਜਗ੍ਹਾ ਨੂੰ ਆਪਣੇ ਏਜੰਡੇ ਵਿੱਚ ਪੁਆ ਕੇ ਗੁਰਦੁਆਰਾ ਸਿੰਘ ਸਭਾ ਸੁਸਾਇਟੀ (ਰਜਿ.) ਸੈਕਟਰ-89 ਨੂੰ ਜਲਦੀ ਤੋਂ ਜਲਦੀ ਅਲਾਟ ਕੀਤੀ ਜਾਵੇ ਜੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…