ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਵਿਦਿਆਰਥੀ ਕੌਂਸਲ ਦੀ ਚੋਣ ਲਈ ਇਨਵੈਸਟੀਚਰ ਸੈਰੇਮਨੀ

ਨਬਜ਼-ਏ-ਪੰਜਾਬ, ਮੁਹਾਲੀ, 28 ਮਈ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਅਕਾਦਮਿਕ ਸੈਸ਼ਨ 2025-26 ਲਈ ਕਰਵਾਈ ਗਈ ਆਪਣੀ ਵੱਕਾਰੀ ਇਨਵੈਸਟੀਚਰ ਸੈਰੇਮਨੀ ਵਿੱਚ ਵਿਦਿਆਰਥੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਨਵੇਂ ਚੁਣੇ ਗਏ ਸਕੂਲ ਕੈਬਨਿਟ ਮੈਂਬਰਾਂ ਦੀ ਅਧਿਕਾਰਤ ਨਿਯੁਕਤੀ ਨੂੰ ਦਰਸਾਇਆ, ਜਿਨ੍ਹਾਂ ਨੇ ਸੰਸਥਾ ਦੇ ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਦਾ ਪ੍ਰਣ ਲਿਆ।
ਸਮਾਗਮ ਦਾ ਆਗਾਜ਼ ਦੀਵਾ ਜਗਾਉਣ ਨਾਲ ਹੋਇਆ, ਉਪਰੰਤ ਨਿੱਘਾ ਸਵਾਗਤੀ ਭਾਸ਼ਣ ਦਿੱਤਾ। ਨਵੇਂ ਨਿਯੁਕਤ ਵਿਦਿਆਰਥੀ ਆਗੂ ਫਿਰ ਮਾਣ ਨਾਲ ਸਿਰ ਉੱਚਾ ਕਰਕੇ ਮਾਰਚ ਕਰਦੇ ਹੋਏ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਤਿਆਰੀ ਦਾ ਪ੍ਰਗਟਾਵਾ ਕੀਤਾ। ਮਾਨਵੀ ਨੂੰ ਹੈੱਡ ਗਰਲ ਅਤੇ ਸਿਧਾਂਤ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਪ੍ਰਾਚੀ ਨੂੰ ਸਪੋਰਟਸ ਕੈਪਟਨ, ਰਾਣੀ ਵਿਸ਼ਵਕਰਮਾ ਨੂੰ ਕਲਚਰਲ ਕੈਪਟਨ ਚੁਣਿਆ ਗਿਆ। ਰਵਜੀਤ ਸਿੰਘ ਨੂੰ ਗਾਂਧੀ ਹਾਊਸ ਦਾ ਹਾਊਸ ਕੈਪਟਨ, ਰਸ਼ਮੀਤ ਨੂੰ ਗੋਬਿੰਦ ਹਾਊਸ ਦਾ ਹਾਊਸ ਕੈਪਟਨ ਚੁਣਿਆ ਗਿਆ। ਕਾਵਿਆ ਨੂੰ ਮਹਾਵੀਰ ਹਾਊਸ ਦਾ ਹਾਊਸ ਕੈਪਟਨ ਚੁਣਿਆ ਗਿਆ। ਡੇਲੀਸ਼ਾ ਨੂੰ ਕ੍ਰਿਸ਼ਨਾ ਹਾਊਸ ਦਾ ਹਾਊਸ ਕੈਪਟਨ ਚੁਣਿਆ ਗਿਆ।
ਡਾਇਰੈਕਟਰ ਰਣਜੀਤ ਬੇਦੀ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਜ਼ਿੰਮੇਵਾਰੀ ਨਿਭਾਉਣ ਲਈ ਚੁਣੇ ਗਏ ਵਿਅਕਤੀਆਂ ਲਈ ਇਹ ਸਿਰਫ਼ ਇੱਕ ਸਨਮਾਨ ਨਹੀਂ ਹੈ ਬਲਕਿ ਉਨ੍ਹਾਂ ਨੂੰ ਫਰਜ਼ ਨਿਭਾਉਣ ਲਈ ਪ੍ਰੇਰਦਾ ਹੈ। ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਸਕੂਲ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਤਾਂ ਜੋ ਉਹ ਆਪਣੇ ਫ਼ਰਜ਼ ਨਿਭਾਉਂਦੇ ਹੋਏ ਸਕੂਲ ਲਈ ਇੱਕ ਮਿਸਾਲ ਕਾਇਮ ਕਰ ਸਕਣ। ਅਖੀਰ ਵਿੱਚ ਨਵ-ਨਿਯੁਕਤ ਕੌਂਸਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…