26 ਮਈ ਦਿਨ ਸੋਮਵਾਰ ਨੂੰ ਗਰੇਸ਼ੀਅਨ ਹਸਪਤਾਲ ਨੇੜੇ ਕੁੰਭੜਾ ਚੌਂਕ ਜਾਮ ਕਰਨਗੇ ਪਿੰਡ ਵਾਸੀ

ਡਿੱਗਣ ਦੀ ਕਗਾਰ ’ਤੇ ਖੜੇ ਬਿਜਲੀ ਦੇੇ ਖੰਭੇ ਵੱਲ ਨਹੀਂ ਜਾ ਰਿਹਾ ਧਿਆਨ: ਬਲਵਿੰਦਰ ਕੁੰਭੜਾ.

ਨਬਜ਼-ਏ-ਪੰਜਾਬ, ਮੁਹਾਲੀ, 22 ਮਈ:
ਪਿੰਡ ਕੁੰਭੜਾ ਦੇ ਗਰੇਸ਼ੀਅਨ ਹਸਪਤਾਲ ਦੇ ਚੌਂਕ ਵਿੱਚ ਡਿੱਗਣ ਦੀ ਕਗਾਰ ਤੇ ਖੜੇ ਬਿਜਲੀ ਦੇ ਖੰਭੇ ਵੱਲ ਬਿਜਲੀ ਬੋਰਡ ਦਾ ਕੋਈ ਧਿਆਨ ਨਹੀਂ ਜਾ ਰਿਹਾ। ਪ੍ਰੈਸ ਰਾਹੀਂ ਇਸ ਖੰਭੇ ਨੂੰ ਬਦਲਣ ਲਈ ਪਿੰਡ ਵਾਸੀਆਂ ਨੇ ਇੱਕ ਹਫਤਾ ਪਹਿਲੇ ਵੀ ਬਿਜਲੀ ਬੋਰਡ ਨੂੰ ਗੁਹਾਰ ਲਗਾਈ ਸੀ। ਪਰ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਅਖੀਰ ਤੰਗ ਹੋਕੇ ਪਿੰਡ ਵਾਸੀਆਂ ਨੇ ਅੱਜ ਕੁੰਭੜਾ ਦੇ ਚੌਂਕ ਵਿੱਚ ਇਕੱਠ ਕੀਤਾ ਤੇ ਪੰਜਾਬ ਸਰਕਾਰ, ਬਿਜਲੀ ਬੋਰਡ ਅਤੇ ਨਗਰ ਨਿਗਮ ਮੋਹਾਲੀ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਸ਼ਾਇਦ ਖੰਭਾ ਡਿੱਗਣ ਦੀ ਐਸਡੀਓ ਅਤੇ ਜੇਈ ਇੰਤਜ਼ਾਰ ਕਰ ਰਹੇ ਹਨ। ਕੋਈ ਮਾੜੀ ਘਟਨਾ ਬੀਤਣ ਤੋਂ ਬਾਅਦ ਇਲਾਕੇ ਦਾ ਵਿਧਾਇਕ, ਨਗਰ ਨਿਗਮ ਦਾ ਕਮਿਸ਼ਨਰ ਤੇ ਮੇਅਰ ਮਗਰਮੱਛ ਦੇ ਹੰਝੂ ਵਰਾਉਣ ਲਈ ਆਉਣਗੇ ਤੇ ਲੋਕਾਂ ਨਾਲ ਹਮਦਰਦੀ ਜਤਾਉਣਗੇ। ਉਹਨਾਂ ਬਿਜਲੀ ਵਿਭਾਗ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਇਸ ਖੰਭੇ ਨੂੰ ਨਾ ਬਦਲਿਆ ਗਿਆ ਤਾਂ ਚੌਂਕ ਜਾਮ ਕਰਕੇ ਪੰਜਾਬ ਸਰਕਾਰ, ਨਗਰ ਨਿਗਮ ਤੇ ਬਿਜਲੀ ਬੋਰਡ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਤੇ ਸਬੰਧਤ ਅਧਿਕਾਰੀਆਂ ਦੇ ਪੁਤਲੇ ਫੂਕ ਕੇ ਜਾਣਗੇ।
ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ, ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਕ੍ਰਿਸ਼ਨਾ ਹਾਰਡਵੇਅਰ, ਹਰਦੇਵ ਜਵੈੱਲਰਸ, ਅੰਮ੍ਰਿਤ ਹਾਰਡਵੇਅਰ, ਗੁਰਧਿਆਨ ਸਿੰਘ, ਜੈਨ ਇਲੈਕਟ੍ਰੀਕਲ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਮੋਹਨ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਰਾਣਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…