nabaz-e-punjab.com

ਇੰਡੀਅਨ ਆਰਮੀ ਭਰਤੀ ਰੈਲੀ ਸਬੰਧੀ ਟਰੇਨਿੰਗ ਸੈਂਟਰ ਦੀ ਸਕੂਲ ਆਫ਼ ਐਮੀਨੈਂਸ ਵਿੱਚ ਸਥਾਪਨਾ

ਮੁਹਾਲੀ ਜ਼ਿਲ੍ਹੇ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਦੇਣ ਵਾਲੇ ਨੌਜਵਾਨ ਲੈ ਸਕਦੇ ਨੇ ਲਾਹਾ

ਨਬਜ਼-ਏ-ਪੰਜਾਬ, ਮੁਹਾਲੀ, 20 ਮਈ:
ਇੰਡੀਅਨ ਆਰਮੀ ਭਰਤੀ ਰੈਲੀ ਲਈ ਜ਼ਿਲ੍ਹਾ ਐਸ.ਏ.ਐਸ ਨਗਰ (ਮੁਹਾਲੀ) ਦੇ 718 ਨੌਜਵਾਨਾਂ ਵੱਲੋਂ ਰਜਿਸਟ੍ਰੇਸ਼ਨ ਕੀਤੀ ਗਈ ਹੈ। ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਰੁਜ਼ਗਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਦੱਸਿਆ ਕਿ ਫੌਜ ਦੀ ਭਰਤੀ ਸਬੰਧੀ ਲਿਖਤੀ ਪ੍ਰੀਖਿਆ ਜੂਨ ਦੇ ਦੂਜੇ ਹਫ਼ਤੇ ਲਈ ਜਾਵੇਗੀ। ਜ਼ਿਲ੍ਹਾ ਮੁਹਾਲੀ ਦੇ ਪ੍ਰਾਰਥੀਆਂ ਦੀ ਸਹੂਲਤ ਅਤੇ ਗਾਈਡੈਂਸ ਲਈ ਸਕੂਲ ਆਫ਼ ਐਮੀਨੈਂਸ ਫੇਜ਼-3ਬੀ1, ਮੁਹਾਲੀ ਵਿਖੇ ਟਰੇਨਿੰਗ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ, ਜਿਸ ਵਿੱਚ ਪ੍ਰਾਰਥੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਪ੍ਰਸ਼ਨ ਬੈਂਕ ਦੀ ਸਾਫ਼ਟ ਕਾਪੀ ਉਪਲਬਧ ਹੋਵੇਗੀ। ਇੱਛੁਕ ਪ੍ਰਾਰਥੀ ਪੇਪਰਾਂ ਦੀ ਵਧੇਰੇ ਜਾਣਕਾਰੀ, ਟਰੇਨਿੰਗ ਅਤੇ ਸਮੱਸਿਆ ਹੱਲ ਲਈ ਉਪਰੋਕਤ ਸਕੂਲ ਨਾਲ ਤਾਲਮੇਲ ਕਰਕੇ ਮੁਹਾਲੀ ਪ੍ਰਸ਼ਾਸਨ ਦੇ ਇਸ ਉਪਰਾਲੇ ਦਾ ਵੱਧ ਤੋ ਵੱਧ ਲਾਹਾ ਲੈ ਸਕਦੇ ਹਨ।
ਇਸ ਤੋਂ ਇਲਾਵਾ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਗਾਈਡਾਂ ਅਤੇ ਕਿਤਾਬਾਂ, ਪ੍ਰਸ਼ਨ ਬੈਂਕਾਂ ਦੇ ਨਾਲ, ਬਾਜ਼ਾਰ ਵਿੱਚ ਉਪਲਬਧ ਹਨ,ਸਿੱਖ ਰੈਜ਼ੀਮੈਂਟ ਸੈਂਟਰ ਨੇ ਉਮੀਦਵਾਰਾਂ ਨੂੰ ਪੰਜਾਬੀ ਵਿੱਚ ਸਾਫ਼ਟ ਕਾਪੀ ਵਿੱਚ ਪ੍ਰਸ਼ਨ ਬੈਂਕ ਵੰਡੇ ਹਨ। ਇਹ ਸਮੱਗਰੀ ਸਾਰੇ 14 ਸੀ-ਪਾਈਟ ਕੇਂਦਰਾਂ ਨਾਲ ਸਾਂਝੀ ਕੀਤੀ ਗਈ ਹੈ ਅਤੇ ਲਿਖਤੀ ਪ੍ਰੀਖਿਆਵਾਂ ਲਈ ਕੋਚਿੰਗ ਦੀ ਵਿਧੀ, ਸੀ-ਪਾਈਟ ਕੇਂਦਰਾਂ ਦੇ ਸਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਸਾਲ ਪ੍ਰੀਖਿਆ ਪੰਜਾਬੀ ਵਿੱਚ ਵੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੰਡੀਅਨ ਆਰਮੀ ਭਰਤੀ ਰੈਲੀ ਲਈ ਲਿਖਤੀ ਪਾਸ ਪ੍ਰਤੀਸ਼ਤ ਘੱਟੋ-ਘੱਟ 85 ਫੀਸਦੀ ਤੱਕ ਵਧਾਈ ਗਈ ਹੈ, ਜੋ ਪਿਛਲੇ ਸਾਲ 48 ਫੀਸਦੀ ਸੀ।
ਇਸ ਪ੍ਰੀਖਿਆ ਦੀ ਤਿਆਰੀ ਲਈ ਨੌਜਵਾਨ ਆਰ. ਗੁਪਤਾ ਅਤੇ ਅਰੀਹਾਂਤ ਪਬਲਿਸ਼ਰ (R. 7upta‘s ॥71rihant Publisher) ਦੀਆਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ, ਸਟੋਰ ਕੀਪਰ ਟੈਕਨੀਕਲ (1gniveer 1rmy 7eneral 4uty, “radesmen, “echnical, 3lerk, Store Keeper technical) ਦੀਆਂ ਕਿਤਾਬਾਂ ਪੜ੍ਹ ਸਕਦੇ ਹਨ। ਇਸਦੇ ਨਾਲ ਹੀ ਸ਼੍ਰੀ ਕ੍ਰਿਸ਼ਨ (ਰਾਮ ਸਿੰਘ ਯਾਦਵ) ਪ੍ਰਕਾਸ਼ਕ (Shri Krishan (Ram Singh Yadav) Publisher) ਦੀਆਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੀਆਂ ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ (1gniveer 1rmy 7eneral 4uty, “radesmen, “echnical, 3lerk) ਦੀਆਂ ਕਿਤਾਬਾਂ ਪੜ੍ਹ ਸਕਦੇ ਹਨ।
ਇਸ ਭਰਤੀ ਲਈ ਆਖਰੀ ਪੜਾਅ ਰੈਲੀਆਂ (ਸਰੀਰਕ ਟੈੱਸਟ) ਜੋ 01-05 ਅਗਸਤ ਤੋਂ ਲਿਆ ਜਾਵੇਗਾ। ਰੈਲੀ ਦੀ ਤਿਆਰੀ ਕਰਨ ਲਈ ਨੌਜਵਾਨਾਂ ਨੂੰ ਰਨਿੰਗ ਪ੍ਰੈਕਟਿਸ ਕਰਨੀ ਲਾਜ਼ਮੀ ਹੈ। ਨੌਜਵਾਨਾਂ ਨੂੰ ਤਿਆਰੀ ਕਰਨ ਲਈ ਇੱਕ ਮਈ ਤੋਂ ਸਰੀਰਕ ਕੋਚਿੰਗ ਇੰਸਟ੍ਰਕਟਰ ਸੀ-ਪਾਈਟ ਵਿਖੇ ਉਪਲਬਧ ਹਨ। ਜ਼ਿਲ੍ਹਾ ਮੁਹਾਲੀ ਦੇ ਨੌਜਵਾਨ ਸਰਕਾਰੀ ਕਾਲਜ ਫੇਜ਼-6 ਅਤੇ ਸਕੂਲ ਆਫ਼ ਐਮੀਨੈਂਸ ਫੇਜ਼-3ਬੀ1 ਵਿੱਚ ਸਰੀਰਕ ਟੈੱਸਟ ਦੀ ਤਿਆਰੀ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…