ਸਿੱਖਿਆ ਇੱਕ ਅਜਿਹੀ ਪੂੰਜੀ ਹੈ, ਜੋ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ: ਨਿਮਰਤ ਪ੍ਰਤਾਪ

ਨਿਮਰਤ ਪ੍ਰਤਾਪ ਨੇ ਸਟਾਰ ਕਾਸਟ ਟੀਮ ਨਾਲ ਕੀਤਾ ਵਿੱਦਿਆ ਨਿਕੇਤਨ ਸਕੂਲ ਦਾ ਦੌਰਾ

ਨਬਜ਼-ਏ-ਪੰਜਾਬ, ਮੁਹਾਲੀ, 17 ਮਈ:
ਇੱਥੋਂ ਦੇ ਵਿੱਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਫੇਜ਼-1 ਵਿਖੇ ਅੱਜ ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਚਰਚਿਤ ਕਲਾਕਾਰ ਨਿਮਰਤ ਪ੍ਰਤਾਪ (ਜੋ ਸਕੂਲ ਦੇ ਵਿਦਿਆਰਥੀਆਂ ਉੱਤੇ ਇੱਕ ਵੈਬ ਸੀਰੀਜ਼ ਬਣਾ ਰਹੇ ਹਨ) ਨੇ ਆਪਣੀ ਸਟਾਰ ਕਾਸਟ ਟੀਮ ਦੇ ਨਾਲ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਦੇ ਪ੍ਰਬੰਧਕਾਂ, ਸਟਾਫ਼ ਅਤੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਵੈੱਬ ਸੀਰੀਜ਼ ਬਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਹ ਅੱਜ ਜਿਸ ਮੁਕਾਮ ’ਤੇ ਹੈ, ਉਹ ਸਾਰਾ ਕੁੱਝ ਵਿੱਦਿਆ ਨਿਕੇਤਨ ਸਕੂਲ ਮੁਹਾਲੀ ’ਚੋਂ ਹਾਸਲ ਕੀਤੀ ਮਿਆਰੀ ਸਿੱਖਿਆ ਦੀ ਬਦੌਲਤ ਹੈ। ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਪੂਰੀ ਲਗਨ ਅਤੇ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਸਿੱਖਿਆ ਇੱਕ ਅਜਿਹੀ ਪੂੰਜੀ ਹੈ, ਜੋ ਕੋਈ ਸਾਡੇ ਕੋਲੋਂ ਖੋਹ ਨਹੀਂ ਸਕਦਾ।
ਇਸ ਮੌਕੇ ਸਕੂਲ ਦੇ ਮੈਨੇਜਰ ਐਡਵੋਕੇਟ ਸੰਜੀਵ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਬਹੁ-ਚਰਚਿਤ ਕਲਾਕਾਰ ਨਿਮਰਤ ਪ੍ਰਤਾਪ ਹੁਣ ਤੱਕ ਕਈ ਫ਼ਿਲਮਾਂ ਅਤੇ ਸੀਰੀਜ਼ ਵਿੱਚ ਕੰਮ ਕਰ ਚੁੱਕਾ ਹੈ। ਉਸ ਨੇ ਅੱਜ ਆਪਣੀ ਕਾਸਟ ਟੀਮ ਨਾਲ ਸਕੂਲ ਦਾ ਦੌਰਾ ਕੀਤਾ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਸ਼ਰਮਾ ਨੇ ਦੱਸਿਆ ਕਿ ਨਿਮਰਤ ਪ੍ਰਤਾਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਹਮੇਸ਼ਾ ਚੰਗੇ ਅੰਕ ਲੈ ਕੇ ਅੱਵਲ ਆਉਂਦਾ ਸੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…