Share on Facebook Share on Twitter Share on Google+ Share on Pinterest Share on Linkedin ਸਰਕਾਰੀ ਕੰਨਿਆਂ ਸਕੂਲ ਸੋਹਾਣਾ ਦਾ ਨਤੀਜਾ ਸ਼ਾਨਦਾਰ, ਵਿਦਿਆਰਥੀਆਂ ਦਾ ਸਨਮਾਨ ਨਬਜ਼-ਏ-ਪੰਜਾਬ, ਮੁਹਾਲੀ, 16 ਮਈ: ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ (ਮੁਹਾਲੀ) ਦਾ ਬਾਰ੍ਹਵੀਂ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਿਮਾਂਸ਼ੂ ਢੰਡ ਨੇ ਦੱਸਿਆ ਕਿ ਕਾਮਰਸ ਗਰੁੱਪ ਦੀ ਵਿਦਿਆਰਥਣ ਜਸਨੀਤ ਕੌਰ ਨੇ 500 ’ਚੋਂ 477 ਅੰਕ (95.4 ਫੀਸਦੀ) ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਹਿਊਮੈਨਟੀਜ਼ ਗੱਰੁਪ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 475 ਅੰਕ ਲੈ ਕੇ ਦੂਜਾ ਅਤੇ ਪ੍ਰਿਆ ਮੁਸਕਾਨ ਅਤੇ ਭਵਨੀਤ ਕੌਰ ਨੇ ਬਰਾਬਰ 472 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਮੀਡੀਆ ਇੰਚਾਰਜ ਸਟੇਟ ਐਵਾਰਡੀ ਸ੍ਰੀਮਤੀ ਸੁਧਾ ਜੈਨ ਨੇ ਦੱਸਿਆ ਕਿ ਅੱਜ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਹੋਣਹਾਰ ਵਿਦਿਆਰਥਣਾਂ ਦੇ ਮਾਪਿਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਟਰਾਫ਼ੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨਤੀਜਿਆਂ ਵਿੱਚ ਸੁਖਪ੍ਰੀਤ ਕੌਰ ਨੇ ਬਿਜ਼ਨਸ ਸਟੱਡੀਜ਼ ਵਿੱਚ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਅਧਿਆਪਕ ਸ੍ਰੀਰਾਮ ਆਸਰਾ ਕਸ਼ਿਵ, ਸ੍ਰੀਮਤੀ ਅਨੀਤਾ, ਸ੍ਰੀਮਤੀ ਜੋਤੀ ਕਾਲੜਾ, ਮਨਜਿੰਦਰ ਕੌਰ, ਅਰਵਿੰਦਰ ਕੌਰ ਨੰਦਾ, ਮਨੂ ਸਹਿਗਲ, ਪੂਰਨਿਮਾ ਅਗਰਵਾਲ, ਰਵਿੰਦਰ ਕੌਰ ਸੰਧੂ, ਜੋਤੀ ਸ਼ੋਰੀ, ਰੇਖਾ ਭੰਡਾਰੀ, ਕਿਰਨਦੀਪ ਕੌਰ, ਰੀਟਾ ਸ਼ਰਮਾ, ਮਨਜੀਤ ਕੌਰ, ਰੀਟਾ ਦੇਵੀ, ਸੀਮਾ ਸ਼ਰਮਾ, ਪ੍ਰਭਜੋਤ ਕੌਰ, ਸ਼ੋਭਾ ਜਿੰਦਲ, ਰੇਖਾ ਗੱਖੜ, ਸਿਮਾਕਸ਼ੀ, ਏਮਨਦੀਪ ਕੌਰ, ਗੁਰਪ੍ਰੀਤ ਕੌਰ, ਸਿਮਰਤ ਭੱਟੀ ਅਤੇ ਸਮੂਹ ਮਾਸਟਰ ਕਾਡਰ ਮੌਜੂਦ ਸਨ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਸਰਕਲ ਹੈੱਡ ਸੋਮ ਸ਼ਿਵਗੋਤਰਾ ਅਤੇ ਐਮਕੇ ਭਾਰਦਵਾਜ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਇਨਾਮ ਤਕਸੀਮ ਕੀਤੇ। ਅਖੀਰ ਵਿੱਚ ਪ੍ਰਿੰਸੀਪਲ ਸ੍ਰੀਮਤੀ ਹਿਮਾਂਸ਼ੂ ਢੰਡ ਅਤੇ ਮੈਨੇਜਰ ਬਲਦੇਵ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ