ਮੁਹਾਲੀ ਪੁਲੀਸ ਵੱਲੋਂ ਸੀਪੀ-67 ਵਿੱਚ ਚੱਲ ਰਹੇ ਇੰਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਪੜਤਾਲ

ਨਬਜ਼-ਏ-ਪੰਜਾਬ, ਮੁਹਾਲੀ, 13 ਮਈ:
ਮੁਹਾਲੀ ਪੁਲੀਸ ਵੱਲੋਂ ਅੱਜ ਐੱਸਐੱਸਪੀ ਦੀਪਕ ਪਾਰਿਕ ਦੀਆਂ ਹਦਾਇਤਾਂ ’ਤੇ ਮੁਹਾਲੀ ਜ਼ਿਲ੍ਹੇ ਵਿੱਚ ਬਿਨਾਂ ਰਜਿਸਟ੍ਰੇਸ਼ਨ ਤੋਂ ਕੰਮ ਕਰਨ ਵਾਲੇ ਇਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ ਸੀਪੀ-67 ਵਿੱਚ ਕੰਮ ਕਰ ਰਹੇ ਇਮੀਗ੍ਰੇਸ਼ਨ ਸੈਂਟਰਾਂ ਦੀ ਪੜਤਾਲ ਬਾਅਦ ਦੋ ਫਰਮਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ। ਅੱਜ ਦੇਰ ਸ਼ਾਮ ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐੱਸਪੀ (ਸ਼ਹਿਰੀ) ਹਰਬੀਰ ਸਿੰਘ ਅਟਵਾਲ ਦੀ ਅਗਵਾਈ ਹੇਠ ਜਾਅਲੀ ਇਮੀਗ੍ਰੇਸ਼ਨ ਦੀ ਆੜ੍ਹ ਵਿੱਚ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਫੇਜ਼-11 ਥਾਣਾ ਦੀ ਟੀਮ ਵੱਲੋਂ ਸੀਪੀ ਮਾਲ ਸੈਕਟਰ-67 ਵਿੱਚ ਚਲ ਰਹੇ ਇੰਮੀਗ੍ਰੇਸ਼ਨ ਸੈਟਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਸੀਪੀ-67 ਮਾਲ ਵਿੱਚ ਕੁੱਲ 11 ਇੰਮੀਗਰੇਸ਼ਨ ਸੈਂਟਰ ਚੱਲ ਰਹੇ ਸਨ। ਇਨ੍ਹਾਂ ’ਚੋਂ 6 ਇੰਮੀਗ੍ਰੇਸ਼ਨ ਅਧਿਕਾਰਿਤ ਹਨ, ਇੱਕ ਦਫ਼ਤਰ ਵਿੱਚ ਕੰਟੈਂਟ ਕਰੀਏਟਰ ਦਾ ਕੰਮ ਚਲ ਰਿਹਾ ਹੈ ਅਤੇ ਇੱਕ ਇੰਮੀਗ੍ਰਸ਼ਨ ਸੈਂਟਰ ਐੱਸਡੀਜੀ ਕੰਸਲਟੇਂਸੀ ਦੇ ਨਾਮ ਤੋਂ ਦਫ਼ਤਰ ਨੰਬਰ-623, 6ਵੀਂ ਮੰਜ਼ਲ, ਸੀਪੀ-67 ਮਾਲ ਵਿਖੇ ਅਣਅਧਿਕਾਰਿਤ ਪਾਇਆ ਗਿਆ ਜੋ ਕਿ ਨਾਜਾਇਜ਼ ਤੌਰ ’ਤੇ ਇੰਮੀਗ੍ਰੇਸ਼ਨ ਦਾ ਕੰਮ ਕਰ ਰਹੇ ਸੀ। ਇਸ ਸਬੰਧੀ ਕੰਪਨੀ ਦੇ ਮਾਲਕ ਪਿਊਸ਼ ਡੋਗਰਾ ਵਾਸੀ ਚੰਡੀਗੜ੍ਹ ਦੇ ਖ਼ਿਲਾਫ਼ 24 ਇੰਮੀਗ੍ਰੇਸ਼ਨ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਦੋਂਕਿ ਤਿੰਨ ਦਫ਼ਤਰ ਬੰਦ ਪਾਏ ਗਏ ਹਨ। ਇਸ ਤੋਂ ਇਲਾਵਾ ਦਫ਼ਤਰ ਨੰਬਰ-1114 ਵਿੱਚ ਮਾਈਗ੍ਰੇਟ ਐਕਸਪਰਟ ਸੋਲਿਊਸ਼ਨ ਸੀਪੀ-67 ਮਾਲ ਕੰਮ ਕਰ ਰਿਹਾ ਜੋ ਪਿਛਲੇ ਇੱਕ ਮਹੀਨੇ ਤੋਂ ਬੰਦ ਪਿਆ ਹੈ। ਇਸ ਮਾਈਗ੍ਰੇਟ ਐਕਸਪਰਟ ਸੋਲਿਊਸ਼ਨ ਦੇ ਮਾਲਕ ਸ਼ੋਏਬ ਸ਼ੇਖ ਅਤੇ ਸਮੀਰ ਉਰਫ਼ ਸਰਫਰਾਸ਼ ਦੇ ਖ਼ਿਲਾਫ਼ ਵੀ ਧਾਰਾ 316(2), 318(4) ਬੀਐਨਐਸ ਅਤੇ 24 ਇੰਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਰਖਾਸਤੀ ਡੋਰੇ ਨਾਇਕ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…