Share on Facebook Share on Twitter Share on Google+ Share on Pinterest Share on Linkedin ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਕਰਨਾ ਹੀ ਮੇਰਾ ਉਦੇਸ਼: ਸਮਰਵੀਰ ਸਿੰਘ ਨਬਜ਼-ਏ-ਪੰਜਾਬ, ਮੁਹਾਲੀ, 3 ਮਈ: ਨਾਨ-ਮੈਡੀਕਲ ਵਿੱਚ 94.75 ਫੀਸਦੀ ਅੰਕ ਲੈਣ ਵਾਲੇ ਵਾਈਪੀਐਸ ਸਕੂਲ ਦੇ ਵਿਦਿਆਰਥੀ ਸਮਰਵੀਰ ਸਿੰਘ ਨੇ ਕਿਹਾ ਕਿ ਕੰਪਿਊਟਰ ਸਾਇੰਸ ਵਿੱਚ ਬੀ.ਟੈੱਕ ਕਰਕੇ ਇੰਜੀਨੀਅਰ ਬਣਨਾ ਹੀ ਮੇਰਾ ਉਦੇਸ਼ ਹੈ, ਸਕੂਲ ਦੀ ਪੜ੍ਹਾਈ ਰੈਗੂਲਰ ਕਰਨ ਦੇ ਨਾਲ-ਨਾਲ ਜਨਵਰੀ ਮਹੀਨੇ ਵਿੱਚ ਪ੍ਰੀ-ਬੋਰਡ ਪੇਪਰ ਦੇ ਬਾਅਦ ਘਰ ਵਿੱਚ ਰਹਿ ਕੇ ਹੀ 6 ਤੋਂ 8 ਘੰਟੇ ਪੜ੍ਹਾਈ ਕੀਤੀ, ਸਮਰਵੀਰ ਸਿੰਘ ਨੇ ਆਪਣੀ ਸਫਲਤਾ ਦਾ ਸਾਰਾ ਸਿਹਰਾ ਮਾਤਾ- ਪਿਤਾ ਅਤੇ ਮਾਮਾ ਨੂੰ ਦਿੱਤਾ, ਸਮਰਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਰਮਵੀਰ ਸਿੰਘ-ਚੱਠਾ ਬਿਜਨਸਮੈਨ ਹਨ ਅਤੇ ਮਾਤਾ ਅਮਨਦੀਪ ਕੌਰ ਘਰੇਲੂ ਅੌਰਤ ਹੈ। ਸਮਰਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਾਰ੍ਹਵੀਂ ਦੀ ਪੜ੍ਹਾਈ ਦੌਰਾਨ ਕਿਸੇ ਵੀ ਵਿਸ਼ੇ ਤੋਂ ਡਰਿਆ ਨਹੀਂ, ਬਲਕਿ ਉਸ ਨੂੰ ਆਪਣੀ ਤਾਕਤ ਬਣਾ ਕੇ ਸਾਰਾ ਜ਼ੋਰ ਉਸ ਦਾ ਹੱਲ ਕੱਢਣ ਵਿੱਚ ਲਗਾਇਆ ਅਤੇ ਪੜ੍ਹਾਈ ਵਿੱਚ ਲਗਾਤਾਰਤਾ ਹਮੇਸ਼ਾ ਬਣਾਈ ਰੱਖੀ, ਸਮਰਵੀਰ ਸਿੰਘ ਨੇ ਸਪੱਸ਼ਟ ਕਿਹਾ ਕਿ ਬਾਰ੍ਹਵੀਂ ਵਿੱਚ ਚੰਗੇ ਅੰਕਾਂ ਨਾਲ ਪ੍ਰਾਪਤ ਕੀਤੀ ਗਈ ਪਾਸ ਪ੍ਰਤੀਸ਼ਤਤਾ ’ਚੋਂ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਸਫਲਤਾ ਦਾ ਇਹ ਸਿਰਫ਼ ਇੱਕ ਮੂਲ ਮੰਤਰ ਹੈ, ਲਗਾਤਾਰ ਇਮਾਨਦਾਰੀ ਨਾਲ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਆਪਣਾ ਸਾਰਾ ਧਿਆਨ ਸਿਰਫ਼ ਅਤੇ ਸਿਰਫ਼ ਪੜ੍ਹਾਈ ਕਰਕੇ ਚੰਗਾ ਮੁਕਾਮ ਹਾਸਲ ਕਰਨ ਦੇ ਵਿੱਚ ਹੀ ਲਗਾਉਣਾ ਚਾਹੀਦਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ