ਧਿਆਨ ਸਿੰਘ ਕਾਹਲੋਂ ਦਾ ਪਲੇਠਾ ਗੀਤ ਸੰਗ੍ਰਹਿ ‘ਬੋਲ ਰਸੀਲੇ’ ਲੋਕ ਅਰਪਣ

ਨਬਜ਼-ਏ-ਪੰਜਾਬ, ਮੁਹਾਲੀ, 17 ਅਗਸਤ:
ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਇੱਥੋਂ ਦੇ ਸ਼ਾਸਤਰੀ ਮਾਡਲ ਸਕੂਲ ਫੇਜ਼-1 ਵਿਖੇ ਇੱਕ ਸਮਾਰੋਹ ਦੌਰਾਨ ਧਿਆਨ ਸਿੰਘ ਕਾਹਲੋਂ ਦਾ ਪਲੇਠਾ ਗੀਤ ਸੰਗ੍ਰਹਿ ‘ਬੋਲ ਰਸੀਲੇ’ ਲੋਕ ਅਰਪਿਤ ਕੀਤਾ ਗਿਆ। ਇੰਜੀ. ਜਸਪਾਲ ਸਿੰਘ ਦੇਸੂਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪ੍ਰਧਾਨਗੀ ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਨੇ ਕੀਤੀ। ਇਸ ਮੌਕੇ ਡਾ. ਲਾਭ ਸਿੰਘ ਖੀਵਾ ਅਤੇ ਦੀਪਕ ਸ਼ਰਮਾ ਚਨਾਰਥਲ ਵਿਸ਼ੇਸ਼ ਮਹਿਮਾਨ ਸਨ। ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਅਤੇ ਪੁਸਤਕ ਦੇ ਲੇਖਕ ਧਿਆਨ ਸਿੰਘ ਕਾਹਲੋਂ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ।
ਪੁਸਤਕ ਬਾਰੇ ਮਲਕੀਤ ਸਿੰਘ ਅੌਜਲਾ ਅਤੇ ਬਲਦੇਵ ਸਿੰਘ ਪ੍ਰਦੇਸੀ ਨੇ ਪਰਚੇ ਪੜ੍ਹੇ। ਪੁਸਤਕ ਲੋਕ ਅਰਪਣ ਉਪਰੰਤ ਇੰਜੀ. ਜਸਪਾਲ ਸਿੰਘ ਦੇਸੂਵੀ, ਡਾ. ਲਾਭ ਸਿੰਘ ਖੀਵਾ, ਭਗਤ ਰਾਮ ਰੰਗਾੜਾ, ਦੀਪਕ ਸ਼ਰਮਾ ਚਨਾਰਥਲ, ਸਿਰੀ ਰਾਮ ਅਰਸ਼, ਰਣਜੋਧ ਸਿੰਘ ਰਾਣਾ ਅਤੇ ਰਾਜ ਕੁਮਾਰ ਸਾਹੋਵਾਲੀਆ ਨੇ ਪੁਸਤਕ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਇਸ ਪੁਸਤਕ ਨੂੰ ਮਿਆਰੀ ਤੇ ਲਾਇਬਰੇਰੀਆਂ ਦਾ ਸ਼ਿੰਗਾਰ ਬਣਨ ਵਾਲਾ ਦੱਸਿਆ।
ਪੁਸਤਕ ਦੇ ਰਚੇਤਾ ਧਿਆਨ ਸਿੰਘ ਕਾਹਲੋਂ ਨੇ ਆਪਣੇ ਚੋਣਵੇਂ ਗੀਤਾਂ ਨਾਲ ਹਾਜ਼ਰੀ ਲਗਾਈ। ਉਨ੍ਹਾਂ ਦੇ ਪੁੱਤਰ ਸੁਖਵੰਤ ਸਿੰਘ ਕਾਹਲੋਂ ਨੇ ਵੀ ਪੁਸਤਕ ਬਾਰੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸ੍ਰੀ ਕਾਹਲੋਂ ਦੇ ਪੋਤਰੇ ਦਿਲਪ੍ਰੀਤ ਸਿੰਘ ਕਾਹਲੋਂ, ਹਰਨੂਰ ਸਿੰਘ ਕਾਹਲੋਂ ਨੇ ਭੰਗੜੇ ਦੀ ਪੇਸ਼ਕਾਰੀ ਦਿੱਤੀ।
ਇੰਜੀ. ਤਰਸੇਮ ਰਾਜ, ਪ੍ਰੋ. ਗੁਰਜੋਧ ਕੌਰ, ਦਵਿੰਦਰ ਕੌਰ ਢਿੱਲੋਂ, ਇੰਜੀ. ਸੁਰਜੀਤ ਸਿੰਘ ਧੀਰ ਅਤੇ ਜਗਤਾਰ ਸਿੰਘ ਜੋਗ ਨੇ ਪੁਸਤਕ ’ਚੋਂ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ। ਚਰਚਿਤ ਸ਼ਾਇਰ ਪ੍ਰਤਾਪ ਪਾਰਸ ਅਤੇ ਤਰਸੇਮ ਸਿੰਘ ਕਾਲੇਵਾਲ ਨੇ ਵੀ ਜ਼ਿਕਰਯੋਗ ਹਾਜ਼ਰੀ ਲਵਾਈ। ਇਸ ਦੌਰਾਨ ਸਾਹਿਤ ਖੇਤਰ ਦੀ ਪ੍ਰਸਿੱਧ ਹਸਤੀ ਬਲਕਾਰ ਸਿੱਧੂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਉੱਘੇ ਸ਼ਾਇਰ ਬਾਬੂ ਰਾਮ ਦੀਵਾਨਾ, ਆਰਪੀਐਸ ਬਾਜਵਾ, ਸੁਰਿੰਦਰ ਪਾਲ ਝੱਲ, ਦਵਿੰਦਰ ਕੁਮਾਰ ਝੱਲ, ਡਾ. ਮਨਜੀਤ ਸਿੰਘ ਬੱਲ, ਜਗਪਾਲ ਸਿੰਘ, ਸੁਰਜੀਤ ਸੁਮਨ, ਪ੍ਰੋ. ਦਿਲਬਾਗ ਸਿੰਘ, ਪਾਲ ਅਜਨਬੀ, ਹਰਮਿੰਦਰ ਕਾਲੜਾ, ਨਸੀਬ ਸਿੰਘ ਸੇਵਕ, ਜਸਪਾਲ ਸਿੰਘ ਕੰਵਲ, ਗੁਰਦਰਸ਼ਨ ਮਾਵੀ, ਡਾ. ਸੁਨੀਤਾ ਰਾਣੀ, ਪਿਆਰਾ ਸਿੰਘ ਰਾਹੀ, ਰਤਨ ਬਾਬਕਵਾਲਾ, ਕਿਰਨ ਬੇਦੀ, ਸਿਮਰਤ ਕੌਰ, ਜਸਵਿੰਦਰ ਸਿੰਘ ਕਾਈਨੌਰ, ਜੇਐਸ ਮਹਿਰਾ, ਸਤਨਾਮ ਸਿੰਘ ਸ਼ੋਕਰ, ਖੁਸ਼ੀ ਰਾਮ ਨਿਮਾਣਾ, ਇੰਦਰਜੀਤ ਸਿੰਘ ਪ੍ਰੇਮੀ, ਸਿਕੰਦਰ ਸਿੰਘ ਪੱਲ੍ਹਾ, ਭੁਪਿੰਦਰ ਭਾਗੋ ਮਾਜਰੀਆ, ਸੁਰਜਨ ਸਿੰਘ ਜੱਸਲ, ਕਰਮਜੀਤ ਬੱਗਾ, ਅਸ਼ੋਕ ਨਾਦਿਰ, ਅੰਸ਼ੂਕਰ ਮਹੇਸ਼, ਰਜਿੰਦਰ ਰੇਨੂੰ, ਬਲਜੀਤ ਸਿੰਘ ਫਿੱਡਿਆਂਵਾਲਾ, ਰਜਿੰਦਰ ਸਿੰਘ ਧੀਮਾਨ, ਤੇਜਾ ਸਿੰਘ ਥੂਹਾ, ਧਨਵੰਤ ਸਿੰਘ ਛਿੰਦਾ, ਲਾਭ ਸਿੰਘ ਲਹਿਲੀ, ਗੁਰਮੇਲ ਸਿੰਘ ਮੌਜੋਵਾਲ, ਗਿਆਨ ਸਿੰਘ ਥਿੰਦ, ਹਰਜੀਤ ਸਿੰਘ, ਅਵਤਾਰ ਸਿੰਘ, ਸੋਹਣ ਸਿੰਘ ਬੈਨੀਪਾਲ, ਬਲਵਿੰਦਰ ਬਾਜਵਾ, ਪ੍ਰਿੰਸੀਪਲ ਗੁਰਮੀਤ ਸਿੰਘ, ਰਾਮ ਕੁਮਾਰ, ਹਰਜਿੰਦਰ ਸਿੰਘ, ਰਾਜਵਿੰਦਰ ਸਿੰਘ ਗੱਡੂ, ਮਲਕੀਤ ਸਿੰਘ ਨਾਗਰਾ, ਪ੍ਰੀਤ ਸੈਣੀ, ਬਲਦੇਵ ਸਿੰਘ ਬਿੰਦਰਾ, ਮੰਦਰ ਗਿੱਲ ਸਾਹਿਬਚੰਦੀਆ, ਪਰਮਜੀਤ ਮਾਨ, ਹਰਪ੍ਰੀਤ ਸਿੰਘ, ਡਾ. ਹੇਮ ਰਾਜ ਵੋਹਰਾ, ਦਰਸ਼ਨ ਸਿੰਘ ਕੰਧਾਲਾ, ਸਰੂਪ ਸਿਆਲਵੀ ਅਤੇ ਦਰਸ਼ਨ ਤਿਊਣਾ ਨੇ ਵੀ ਹਾਜ਼ਰੀ ਭਰੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…