ਸਾਬਕਾ ਫੌਜੀ ਦੀ ਮੌਤ ਤੋਂ ਬਾਅਦ ਮ੍ਰਿਤਕ-ਦੇਹ ਖੋਜ ਕਾਰਜਾਂ ਲਈ ਪੀਜੀਆਈ ਨੂੰ ਕੀਤੀ ਦਾਨ

ਨਬਜ਼-ਏ-ਪੰਜਾਬ, ਮੁਹਾਲੀ, 12 ਅਗਸਤ:
ਮੁਹਾਲੀ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਅਤੇ ਹਰਬਿੰਦਰ ਸਿੰਘ ਦੇ ਪਿਤਾ ਐਡਵੋਕੇਟ ਕਰਨੈਲ ਸਿੰਘ ਬੈਦਵਾਨ ਦੀ ਮੌਤ ਤੋਂ ਬਾਅਦ ਵਾਰਸਾਂ ਨੇ ਮ੍ਰਿਤਕ-ਦੇਹ ਖੋਜ ਕਾਰਜਾਂ ਲਈ ਪੀਜੀਆਈ ਨੂੰ ਦਾਨ ਵਿੱਚ ਦਿੱਤੀ ਗਈ। ਕਰਨੈਲ ਸਿੰਘ ਬੈਦਵਾਨ ਭਾਰਤੀ ਹਵਾਈ ਸੈਨਾ ’ਚੋਂ ਏਅਰਮੈਨ ਦੇ ਅਹੁਦੇ ਤੋਂ ਸੇਵਾਮੁਕਤ ਸਨ। ਉਹ ਇੱਥੋਂ ਦੇ ਇਤਿਹਾਸਕ ਨਗਰ ਪਿੰਡ ਸੋਹਾਣਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਜੰਗੀ ਸ਼ਹੀਦ ਪਰਿਵਾਰਾਂ ਦੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਸਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨੈਲ ਸਿੰਘ ਬੈਦਵਾਨ ਨੇ ਮਰਨ ਉਪਰੰਤ ਆਪਣਾ ਸਰੀਰ ਡਾਕਟਰੀ ਖੋਜ ਲਈ ਪੀਜੀਆਈ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੋਇਆ ਸੀ। ਸਾਬਕਾ ਫੌਜੀ ਦੀ ਇੱਛਾ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਬਲਕਿ ਮ੍ਰਿਤਕ-ਦੇਹ ਪੀਜੀਆਈ ਨੂੰ ਦਾਨ ਕੀਤੀ ਗਈ। ਅੱਜ ਪੀਜੀਆਈ ਦੀ ਵਿਸ਼ੇਸ਼ ਟੀਮ ਪਿੰਡ ਸੋਹਾਣਾ ਪਹੁੰਚੀ ਅਤੇ ਮ੍ਰਿਤਕਦੇਹ ਆਪਣੇ ਕਬਜ਼ੇ ਵਿੱਚ ਲੈਣ ਦੀ ਰਸਮ ਪੂਰੀ ਕੀਤੀ ਗਈ।
ਇਸ ਮੌਕੇ ਏਅਰਫੋਰਸ-3 ਬੀਆਰਡੀ ਟੀਮ ਵੱਲੋਂ ਤਿਰੰਗੇ ਝੰਡੇ ਵਿੱਚ ਲਪੇਟ ਕੇ ਅੰਤਿਮ ਸਨਮਾਨ ਅਤੇ ਸਲਾਮੀ ਦਿੱਤੀ ਗਈ। ਬਾਅਦ ਵਿੱਚ ਇਹ ਰਾਸ਼ਟਰੀ ਝੰਡਾ ਅਤੇ ਚੈੱਕ ਮ੍ਰਿਤਕ ਦੀ ਪਤਨੀ ਬੀਬੀ ਬੰਤ ਕੌਰ ਨੂੰ ਸੌਂਪਿਆ ਗਿਆ। ਇਸ ਮੌਕੇ ਡੀਐਸਪੀ ਹਰਸਿਮਰਨ ਸਿੰਘ ਬੱਲ, ਸਕੁਐਡਰਨ ਲੀਡਰ ਡੀਪੀਐਸ ਪੂਨੀਆ (ਸੇਵਾਮੁਕਤ) ਡੀਜੀਐਮ ਸੁਰੱਖਿਆ ਪੈਸਕੋ, ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਸਾਬਕਾ ਫੌਜੀ ਦੀ ਮ੍ਰਿਤਕ-ਦੇਹ ’ਤੇ ਰੀਥ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਐਡਵੋਕੇਟ ਕਰਨੈਲ ਸਿੰਘ ਬੈਦਵਾਨ ਦਾ ਜਨਮ 1945 ਵਿੱਚ ਪਿੰਡ ਸੋਹਾਣਾ ਵਿਖੇ ਹੋਇਆ ਸੀ ਅਤੇ ਉਹ 1964 ਵਿੱਚ ਏਅਰਮੈਨ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਸੀ। ਉਨ੍ਹਾਂ ਨੇ ਰੂਸ ਤੋਂ ਵੀ ਸਿਖਲਾਈ ਪ੍ਰਾਪਤ ਕੀਤੀ ਅਤੇ ਭਾਰਤੀ ਹਵਾਈ ਫੌਜ ਵਿੱਚ 29 ਸਾਲਾਂ ਨੌਕਰੀ ਕਰਕੇ 1993 ਵਿੱਚ ਸੇਵਾਮੁਕਤ ਹੋ ਗਏ ਸੀ। ਸੇਵਾਮੁਕਤੀ ਤੋਂ ਬਾਅਦ ਵੀ ਉਹ ਆਰਾਮ ਨਾਲ ਘਰ ਨਹੀਂ ਬੈਠੇ ਸਗੋਂ ਜੰਗੀ ਸ਼ਹੀਦ ਪਰਿਵਾਰਾਂ ਦੇ ਹੱਕਾਂ ਲਈ ਸੰਘਰਸ਼ ਵਿੱਢ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…