Share on Facebook Share on Twitter Share on Google+ Share on Pinterest Share on Linkedin ਗਮਾਡਾ ਦੇ ਬਾਥਰੂਮ ’ਚੋਂ ਮਿਲੀ ਲਾਸ਼, ਆਪਣੇ ਕੰਮ ਲਈ ਗਮਾਡਾ ਆਇਆ ਸੀ ਮੋਹਨ ਲਾਲ ਨਬਜ਼-ਏ-ਪੰਜਾਬ, ਮੁਹਾਲੀ, 2 ਅਗਸਤ: ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਫੇਜ਼-8 ਸਥਿਤ ਮੁੱਖ ਦਫ਼ਤਰ ਦੇ ਬਾਥਰੂਮ ਵਿੱਚ ਅੱਜ ਇੱਕ ਬਜ਼ੁਰਗ ਦੀ ਲਾਸ਼ ਮਿਲਣ ਕਾਰਨ ਗਮਾਡਾ ਤੇ ਪੁੱਡਾ ਭਵਨ ਵਿੱਚ ਸਨਸਨੀ ਫੈਲ ਲਈ। ਜਾਣਕਾਰੀ ਅਨੁਸਾਰ ਜਿਸ ਬਾਥਰੂਮ ’ਚੋਂ ਬਜ਼ੁਰਗ ਦੀ ਲਾਸ਼ ਬਰਾਮਦ ਹੋਈ ਹੈ, ਉਸ ਦਾ ਦਰਵਾਜ਼ਾ ਅੰਦਰ ਤੋਂ ਬੰਦ ਸੀ। ਮ੍ਰਿਤਕ ਦੀ ਪਛਾਣ ਮੋਹਨ ਲਾਲ ਵਾਸੀ ਸੈਕਟਰ-22, ਚੰਡੀਗੜ੍ਹ ਵਜੋਂ ਹੋਈ ਹੈ। ਉਹ ਬਠਿੰਡਾ ਸਥਿਤ ਗਮਾਡਾ ਦਫ਼ਤਰ ਦਾ ਸੇਵਾਮੁਕਤ ਕਰਮਚਾਰੀ ਸੀ। ਮੋਹਨ ਲਾਲ ਬੀਤੇ ਦਿਨੀਂ ਆਪਣੇ ਮੁੱਲਾਂਪੁਰ ਗਰੀਬਦਾਸ ਸਥਿਤ ਪਲਾਟ ਦੇ ਗਮਾਡਾ ਵਿੱਚ ਹੋਣ ਵਾਲੇ ਕਿਸੇ ਕੰਮ ਲਈ ਇੱਥੇ ਆਇਆ ਸੀ। ਬੀਤੀ ਸ਼ਾਮ ਵਾਪਸ ਜਾਣ ਤੋਂ ਪਹਿਲਾਂ ਮ੍ਰਿਤਕ ਬਾਥਰੂਮ ਵਿੱਚ ਗਿਆ ਸੀ, ਜਿੱਥੇ ਉਸ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮੋਹਨ ਲਾਲ ਦੇ ਘਰ ਵਾਪਸ ਨਾ ਪਹੁੰਚਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਇੱਧਰ-ਉਧਰ ਕਾਫ਼ੀ ਭਾਲ ਕੀਤੀ ਗਈ ਲੇਕਿਨ ਕੋਈ ਉੱਘ-ਸੱੁਘ ਨਹੀਂ ਲੱਗੀ। ਉਪਰੰਤ ਉਸ ਦੇ ਫੋਨ ਦੀ ਲੋਕੇਸ਼ਨ ਕਢਵਾਈ ਗਈ ਜੋ ਗਮਾਡਾ ਦਫ਼ਤਰ ਦੀ ਆ ਰਹੀ ਸੀ। ਲੋਕੇਸ਼ਨ ਦਾ ਪਿੱਛਾ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਗਮਾਡਾ ਦੇ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਤਾਂ ਮੋਹਨ ਲਾਲ ਦਾ ਐਕਟਿਵਾ ਸਕੂਟਰ ਵੀ ਉੱਥੇ ਵਾਹਨ ਪਾਰਕਿੰਗ ਵਿੱਚ ਖੜ੍ਹਾ ਸੀ ਪਰ ਉਨ੍ਹਾਂ ਨੂੰ ਮੋਹਨ ਲਾਲ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਮਗਰੋਂ ਉਨ੍ਹਾਂ ਵੱਲੋਂ ਅੱਜ ਸਵੇਰੇ ਸੈਂਟਰਲ ਥਾਣਾ ਫੇਜ਼-8 ਦੇ ਬਜ਼ੁਰਗ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ। ਜਾਣਕਾਰੀ ਅਨੁਸਾਰ ਅੱਜ ਗਮਾਡਾ ਦਫ਼ਤਰ ਖੁੱਲਣ ਤੋਂ ਬਾਅਦ ਸਵੇਰੇ ਕਰੀਬ 10 ਕੁ ਵਜੇ ਕੋਈ ਕਰਮਚਾਰੀ ਬਾਥਰੂਮ ਵਿੱਚ ਗਿਆ ਤਾਂ ਦਰਵਾਜੇ ਦੀ ਕੁੰਡੀ ਅੰਦਰੋਂ ਬੰਦ ਸੀ ਜਦੋਂ ਕਾਫ਼ੀ ਦੇਰ ਤੱਕ ਦਰਵਾਜਾ ਨਹੀਂ ਖੱੁਲ੍ਹਿਆ ਤਾਂ ਉਸ ਨੇ ਇਸ ਸਬੰਧੀ ਪੁਲੀਸ ਨੂੰ ਇਤਲਾਹ ਦਿੱਤੀ ਗਈ। ਸੂਚਨਾ ਮਿਲਣ ’ਤੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਗਮਾਡਾ ਦੇ ਦਫ਼ਤਰ ਪਹੁੰਚ ਗਈ ਅਤੇ ਬਾਥਰੂਮ ਤੋਂ ਮੋਹਨ ਲਾਲ ਦੀ ਲਾਸ਼ ਬਰਾਮਦ ਕੀਤੀ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ