Share on Facebook Share on Twitter Share on Google+ Share on Pinterest Share on Linkedin ਖਰੜ ਨਿੱਝਰ ਰੋਡ ’ਤੇ ਸੀਵਰੇਜ ਦੇ ਬਦਬੂਦਾਰ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ ਲੋਕ ਸੜਕ ’ਤੇ ਛੱਡਿਆ ਜਾਂਦਾ ਹੈ ਬਿਲਡਰ ਵੱਲੋਂ ਬਣਾਏ ਫਲੈਟਾਂ ਦੇ ਸੀਵਰੇਜ ਦਾ ਗੰਦਾ ਪਾਣੀ ਨਬਜ਼-ਏ-ਪੰਜਾਬ, ਖਰੜ, 31 ਜੁਲਾਈ: ਖਰੜ ਨਗਰ ਕੌਂਸਲ ਵੱਲੋਂ ਭਾਵੇਂ ਸ਼ਹਿਰ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਜਾਂਦੀ ਹੈ ਪ੍ਰੰਤੂ ਅਸਲੀਅਤ ਇਹ ਹੈ ਕਿ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਲੋਕ ਨਰਕਮਈ ਹਾਲਾਤ ਵਿੱਚ ਜਿਊਣ ਲਈ ਮਜਬੂਰ ਹਨ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਸਾਲਾਂ ਦੌਰਾਨ ਖਰੜ ਵਿੱਚ ਪ੍ਰਾਈਵੇਟ ਬਿਲਡਰਾਂ ਵੱਲੋਂ ਧੜਾਧੜ ਮਕਾਨ ਅਤੇ ਫਲੈਟ ਉਸਾਰੇ ਗਏ ਹਨ ਅਤੇ ਨਗਰ ਕੌਂਸਲ ਵੱਲੋਂ ਇਨ੍ਹਾਂ ਫਲੈਟਾਂ ਅਤੇ ਮਕਾਨਾਂ ਦੇ ਨਕਸ਼ੇ ਪਾਸ ਕਰਕੇ ਆਪਣਾ ਖਜਾਨਾ ਵੀ ਭਰਿਆ ਗਿਆ ਹੈ ਪ੍ਰੰਤੂ ਇਨ੍ਹਾਂ ਫਲੈਟਾਂ ਅਤੇ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿੱਚ ਨਿਕਲਣ ਵਾਲੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਬੁਨਿਆਦੀ ਢਾਂਚਾ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਖਰੜ ਦੇ ਜਿਆਦਾਤਰ ਖੇਤਰਾਂ ਵਿੱਚ ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਖਰੜ ਦੀ ਨਿੱਝਰ ਸੜਕ ਜਿਹੜੀ ਚੰਡੀਗੜ੍ਹ ਖਰੜ ਸੜਕ ਤੋਂ ਪਿੰਡ ਬਲਿਆਲੀ ਤਕ ਜਾਂਦੀ ਹੈ ਦੇ ਉੱਪਰ ਵੀ ਬਿਲਡਰਾਂ ਵੱਲੋਂ ਅਜਿਹੇ ਕਈ ਛੋਟੇ ਵੱਡੇ ਪ੍ਰੋਜੈਕਟ ਬਣਾਏ ਗਏ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਪਲਾਟ ਅਤੇ ਫਲੈਟ ਆਦਿ ਵੇਚੇ ਗਏ ਅਤੇ ਇਸ ਥਾਂ ਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਕੁੱਝ ਜਿਆਦਾ ਹੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਇਸ ਸੜਕ ਤੇ ਐਸਬੀਪੀ ਹੋਮ ਦੇ ਪ੍ਰਾਜੈਕਟ ਤੋਂ ਲੈ ਕੇ ਛੱਜੂਮਾਜਰਾ ਦੇ ਗੁਰਦੁਆਰਾ ਸਾਹਿਬ ਤਕ ਦੀ ਥਾਂ ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਦਾ ਸ਼ਿਕਾਰ ਹੈ ਅਤੇ ਇਸ ਸੜਕ ਤੇ ਹਰ ਵੇਲੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਇਹ ਸੜਕ ਬਹੁਤ ਜ਼ਿਆਦਾ ਚਲਦੀ ਹੈ ਕਿਉਂਕਿ ਇਸ ਖੇਤਰ ਦੀਆਂ ਵੱਖ ਵੱਖ ਕਾਲੋਨੀਆਂ ਦੇ ਵਸਨੀਕ ਮੁਹਾਲੀ ਚੰਡੀਗੜ੍ਹ ਜਾਣ ਲਈ ਇਸ ਸੜਕ ਤੋਂ ਹੋ ਕੇ ਏਅਰਪੋਰਟ ਸੜਕ ’ਤੇ ਆਉਂਦੇ ਜਾਂਦੇ ਹਨ ਪ੍ਰੰਤੂ ਸੜਕ ਤੇ ਖੜ੍ਹੇ ਗੰਦੇ ਬਦਬੂਦਾਰ ਪਾਣੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਸਹਿਣੀ ਪੈਂਦੀ ਹੈ। ਇਸ ਸੜਕ ਤੋਂ ਹੋ ਕੇ ਰੋਜ਼ਾਨਾ ਚੰਡੀਗੜ੍ਹ ਆਉਂਦੇ ਜਾਂਦੇ ਲੋਕਾਂ ਦਾ ਕਹਿਣਾ ਹੈ ਕਿ ਖਰੜ ਦੀ ਵਿਧਾਇਕਾ ਨੂੰ ਭਾਵੇਂ ਪੰਜਾਬ ਵਿੱਚ ਕੈਬਿਨਟ ਮੰਤਰੀ ਦੀ ਕੁਰਸੀ ਵੀ ਮਿਲੀ ਹੋਈ ਹੈ ਪ੍ਰੰਤੂ ਲੱਗਦਾ ਹੈ ਕਿ ਖਰੜ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦਾ ਸਮਾਂ ਉਸ ਕੋਲ ਨਹੀਂ ਹੈ। ਇਸ ਸੜਕ ’ਤੇ ਪੈਂਦੀ ਸ਼ਿਵਾਲਿਕ ਸਿਟੀ ਦੀ ਬੂਥ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੜਕ ਤੇ ਇੱਥੇ ਬਣੇ ਐਸਬੀ ਹੋਮ ਦੇ 10 ਮੰਜ਼ਲਾ ਫਲੈਟਾਂ ਦੇ ਸੀਵਰੇਜ ਦਾ ਗੰਦਾ ਪਾਣੀ ਛੱਡਿਆ ਜਾਂਦਾ ਹੈ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵਾਰ ਵਾਰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਖੇਤਰ ਦੀ ਮਿਉਂਸਪਲ ਕੌਂਸਲ ਭਾਵੇਂ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਪ੍ਰੰਤੂ ਉਸਦਾ ਵੀ ਇਸ ਪੱਖੋਂ ਜੋਰ ਨਹੀਂ ਚਲਦਾ। ਉਨ੍ਹਾਂ ਕਿਹਾ ਕਿ ਇਸ ਸੜਕ ਤੇ ਖੜ੍ਹਦਾ ਇਹ ਪਾਣੀ ਬਾਅਦ ਵਿੱਚ ਮਾਰਕੀਟ ਦੀ ਪਾਰਿਕੰਗ ਵਿੱਚ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਦਾ ਲਾਂਘਾ ਤਕ ਰੁਕ ਜਾਂਦਾ ਹੈ ਅਤੇ ਉਨ੍ਹਾਂ ਦੀ ਦੁਕਾਨਦਾਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਸਬੰਧੀ ਇਲਾਕਾ ਕੌਂਸਲਰ ਜਸਬੀਰ ਕੌਰ ਨੇ ਕਿਹਾ ਕਿ ਇਸ ਥਾਂ ’ਤੇ ਐਸਬੀਪੀ ਹੋਮ ਦੇ ਪ੍ਰਬੰਧਕਾਂ ਵੱਲੋਂ ਛੱਡੇ ਜਾਂਦੇ ਗੰਦੇ ਪਾਣੀ ਕਾਰਨ ਇਹ ਸਮੱਸਿਆ ਆਉਂਦੀ ਸੀ ਜਿਸ ’ਤੇ ਉਨ੍ਹਾਂ ਵੱਲੋਂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਨ੍ਹਾਂ ਦੀਆਂ ਮੋਟਰਾਂ ਜ਼ਬਤ ਕਰਨ ਲਈ ਵੀ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਵੱਲੋਂ ਬਿਲਡਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਬਿਲਡਰ ਵੱਲੋਂ ਆਪਣੇ ਗੰਦੇ ਪਾਣੀ ਦੀ ਨਿਕਾਸੀ ਲਈ ਨਵੀਆਂ ਪਾਈਪਾਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਜਿਹੜਾ ਪਾਣੀ ਖੜ੍ਹਾ ਹੈ, ਉਹ ਬਰਸਾਤ ਦਾ ਪਾਣੀ ਹੈ ਅਤੇ ਗੁਰਦੁਆਰਾ ਸਾਹਿਬ ਨੇੜੇ ਪਾਣੀ ਓਵਰਫਲੋ ਹੁੰਦਾ ਹੈ। ਸ਼ਿਵਾਲਿਕ ਸਿਟੀ ਦੀ ਮਾਰਕੀਟ ਦੀ ਪਾਰਕਿੰਗ ਦੀ ਮਾੜੀ ਹਾਲਤ ਬਾਰੇ ਉਹਨਾਂ ਕਿਹਾ ਕਿ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਪਾਣੀ ਰੋਕਣ ਲਈ ਪਾਰਕਿੰਗ ਵਿੱਚ ਮਲਬਾ ਸੁੱਟ ਦਿੱਤਾ ਗਿਆ ਸੀ, ਜਿਸ ਕਾਰਨ ਪਾਰਕਿੰਗ ਦੀ ਹਾਲਾਤ ਹੋਰ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਦੀ ਪਾਰਕਿੰਗ ਦਾ ਕੰਮ ਇੱਕ ਦੋ ਦਿਨਾਂ ਵਿੱਚ ਆਰੰਭ ਹੋ ਜਾਵੇਗਾ ਅਤੇ ਇਸ ਸਮੱਸਿਆ ਦਾ ਛੇਤੀ ਹੀ ਹੱਲ ਹੋ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ