ਅੌਰਤਾਂ ਦੇ ਲੁਟੇਰਾ ਗਰੋਹ ਨੇ ਮਹਿਲਾ ਅਧਿਆਪਕ ਨੂੰ ਬਣਾਇਆ ਨਿਸ਼ਾਨਾ

ਨਬਜ਼-ਏ-ਪੰਜਾਬ, ਮੁਹਾਲੀ, 30 ਜੁਲਾਈ:
ਮੁਹਾਲੀ ਵਿੱਚ ਅੌਰਤਾਂ ਦੇ ਗਹਿਣੇ ਲੁੱਟਣ ਵਾਲੀਆਂ ਅੌਰਤਾਂ ਦਾ ਲੁਟੇਰਾ ਗਰੋਹ ਮੁੜ ਸਰਗਰਮ ਹੋ ਗਿਆ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਅੌਰਤਾਂ ਦੇ ਗਰੋਹ ਨੇ ਇੱਕ ਮਹਿਲਾ ਅਧਿਆਪਕ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ, ਉਸ ਦੀਆਂ ਬਾਂਹਾਂ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਪਤਾ ਨਹੀਂ ਕਿਹੜੇ ਸਮੇਂ ਲਾਹ ਲਈਆਂ। ਇਸ ਸਬੰਧੀ ਪੀੜਤ ਅਧਿਆਪਕਾ ਦੇ ਪਤੀ ਗੁਰਚਰਨ ਸਿੰਘ ਵਾਸੀ ਸੈਕਟਰ-115 ਨੇ ਸੋਹਾਣਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਬਲਬੀਰ ਕੌਰ ਸਰਕਾਰੀ ਸਕੂਲ ਦੀ ਅਧਿਆਪਕਾ ਹੈ। ਬੀਤੇ ਦਿਨੀਂ ਰੋਜ਼ਾਨਾ ਵਾਂਗ ਲਾਂਡਰਾਂ ਜੰਕਸ਼ਨ ਤੋਂ ਬਨੂੜ ਆਪਣੀ ਡਿਊਟੀ ’ਤੇ ਜਾਣ ਲਈ ਪੀਆਰਟੀਸੀ ਦੀ ਬੱਸ ਵਿੱਚ ਸਵਾਰ ਹੋਈ ਤਾਂ ਉੱਥੇ ਪਹਿਲਾਂ ਤੋਂ ਖੜੀਆਂ 6-7 ਅੌਰਤਾਂ ਵੀ ਬੱਸ ਵਿੱਚ ਚੜ੍ਹ ਗਈਆਂ ਅਤੇ ਰਸਤੇ ਵਿੱਚ ਪਤਾ ਨਹੀਂ ਉਨ੍ਹਾਂ ਅੌਰਤਾਂ ਨੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾ ਦਿੱਤਾ। ਜਿਸ ਕਾਰਨ ਅਰਧ ਬੇਹੋਸ਼ ਜਿਹੀ ਹੋ ਗਈ। ਜਦੋਂ ਉਸ ਨੂੰ ਸੂਰਤ ਆਈ ਤਾਂ ਉਸ ਦੀਆਂ ਦੋ ਸੋਨੇ ਦੀਆਂ ਚੂੜੀਆਂ ਗਾਇਬ ਸਨ।
ਪੀੜਤ ਅਧਿਆਪਕਾਂ ਅਨੁਸਾਰ ਉਸ ਦੀਆਂ ਸੋਨੇ ਦੀਆਂ ਚੂੜੀਆਂ ਦਾ ਵਜ਼ਨ ਢਾਈ ਤੋਲੇ ਸੀ। ਉਨ੍ਹਾਂ ਮੰਗ ਕੀਤੀ ਕਿ ਲੁਟੇਰੀਆਂ ਅੌਰਤਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਕੋਈ ਹੋਰ ਮਹਿਲਾ ਮੁਲਾਜ਼ਮ ਉਨ੍ਹਾਂ ਦੀ ਲੁੱਟ ਦਾ ਸ਼ਿਕਾਰ ਨਾ ਹੋ ਸਕੇ। ਸ਼ਿਕਾਇਤ ਕਰਤਾ ਅਨੁਸਾਰ ਪੁਲੀਸ ਨੇ ਉਨ੍ਹਾਂ ਨੂੰ ਮੁਲਜ਼ਮ ਅੌਰਤਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…