Share on Facebook Share on Twitter Share on Google+ Share on Pinterest Share on Linkedin ਪਰਾਲੀ ਪ੍ਰਬੰਧਨ ਲਈ ਏਡੀਸੀ ਦੀ ਮੌਜੂਦਗੀ ਵਿੱਚ ਆਨਲਾਈਨ ਪੋਰਟਲ ’ਤੇ ਡਰਾਅ ਕੱਢਿਆ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀਆਂ ਜਾਣਗੀਆਂ 113 ਪਰਾਲੀ ਪ੍ਰਬੰਧਨ ਮਸ਼ੀਨਾਂ: ਸੋਨਮ ਚੌਧਰੀ ਨਬਜ਼-ਏ-ਪੰਜਾਬ, ਮੁਹਾਲੀ, 25 ਜੁਲਾਈ: ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼-ਨਿਰਦੇਸ਼ਾਂ ਅਨੁਸਾਰ ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਲੈਣ ਲਈ ਜਿਨ੍ਹਾਂ ਕਿਸਾਨਾਂ ਨੇ ਆਨਲਾਈਨ ਅਰਜ਼ੀਆਂ ਦਿੱਤੀਆਂ ਸਨ, ਉਨ੍ਹਾਂ ਦੀ ਚੋਣ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਆਨਲਾਈਨ ਪੋਰਟਲ ਰਾਹੀਂ ਡਰਾਅ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਬਸਿਡੀ ’ਤੇ 113 ਪਰਾਲੀ ਪ੍ਰਬੰਧਨ ਮਸ਼ੀਨਾਂ ਦਿੱਤੀਆਂ ਜਾਣਗੀਆਂ। ਮੁੱਖ ਖੇਤੀਬਾੜੀ ਅਫ਼ਸਰ-ਕਮ-ਕਨਵੀਨਰ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਹਿੱਤ ਸਬਸਿਡੀ ਅਧੀਨ ਖੇਤੀ ਮਸ਼ੀਨਾਂ ਦੀ ਵੰਡ ਅਤੇ ਆਈਈਸੀ ਕੰਪੋਨੈਂਟ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸਰਕਾਰ ਵੱਲੋਂ ਤਿਆਰ ਕੀਤੇ ਸੀ.ਆਰ.ਐਮ. ਪੋਰਟਲ ’ਤੇ 257 ਵਿਅਕਤੀਗਤ ਕਿਸਾਨਾਂ, ਗਰੁੱਪ 6, ਮਸ਼ੀਨਾਂ ਲਈ ਆਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ’ਚੋਂ 310 ਕਿਸਾਨਾਂ ਨੂੰ ਮਸ਼ੀਨਾਂ ਦੇਣ ਦਾ ਟੀਚਾ ਮਿਥਿਆ ਗਿਆ ਸੀ, ਜਿਸ ’ਚੋਂ ਤਰਜੀਹ ਦੇ ਆਧਾਰ ’ਤੇ 54 ਸੁਪਰ ਸੀਡਰ ਮਸ਼ੀਨਾਂ ਦਾ ਡਰਾਅ ਕੱਢਿਆ ਗਿਆ। ਇਸ ਤੋਂ ਇਲਾਵਾ ਬਾਕੀ ਮਸ਼ੀਨਾਂ ਦੀਆਂ ਅਰਜ਼ੀਆਂ ਮਸ਼ੀਨਾਂ ਟੀਚੇ ਤੋਂ ਘੱਟ ਪ੍ਰਾਪਤ ਹੋਣ ਕਾਰਨ ਯੋਗ ਪਾਏ ਸਾਰੇ ਲਾਭਪਾਤਰੀਆਂ ਨੂੰ ਮਸ਼ੀਨਾਂ ਦਿੱਤੀਆਂ ਗਈਆਂ। ਇੰਜ ਹੀ 2 ਬੇਲਰ/ਰੇਕ, 54 ਸੁਪਰ ਸੀਡਰ, 3 ਜ਼ੀਰੋ ਟਿੱਲ ਡਰਿੱਲ, 3 ਮਲਚਰ, 1 ਸ਼ਰੱਬ ਕਟਰ, 3 ਐਮਬੀਪਲਾਓ, 2 ਚੋਪਰ-ਕਮ-ਸ਼ਰੈਡਰ, ਸਰਫੇਸ ਸੀਡਰ 1 ਅਤੇ ਇੱਕ ਸਮਾਰਟ ਸੀਡਰ ਦਿੱਤੇ ਗਏ। ਇਸ ਤੋਂ ਇਲਾਵਾ 6 ਕਿਸਾਨ ਗਰੁੱਪਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਵੱਖ-ਵੱਖ ਤਰ੍ਹਾਂ ਦੀਆਂ 41 ਮਸ਼ੀਨਾਂ ਵੀ ਦਿੱਤੀਆਂ ਗਈਆਂ। ਮਸ਼ੀਨਰੀ ਦੇ ਡਰਾਅ ਮੌਕੇ ਖੇਤੀਬਾੜੀ ਅਫ਼ਸਰ ਮਾਜਰੀ, ਡਾ. ਰਮਨ ਕਰੋੜੀਆ, ਖੇਤੀਬਾੜੀ ਅਫ਼ਸਰ ਖਰੜ ਡਾ. ਸੁਭਕਰਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਦਿਆਲ ਕੁਮਾਰ, ਸਹਿਕਾਰਤਾ ਵਿਭਾਗ ਦੇ ਪ੍ਰਤੀਨਿਧ ਕਰਨਬੀਰ ਸਿੰਘ, ਪੰਚਾਇਤ ਵਿਭਾਗ ਤੋਂ ਬਲਜਿੰਦਰ ਸਿੰਘ ਗਰੇਵਾਲ, ਜੂਨੀਅਰ ਟੈਕਨੀਸ਼ੀਅਨ ਲਖਵਿੰਦਰ ਸਿੰਘ ਅਤੇ ਸੁਪਰ ਸੀਡਰ ਅਪਲਾਈ ਕਰਨ ਵਾਲੇ ਲਗਪਗ 20 ਕਿਸਾਨ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ