ਪੰਥ ਦੋਖੀਆਂ ਨੂੰ ਕਿਸੇ ਵੀ ਧਾਰਮਿਕ ਤੇ ਸਿਆਸੀ ਜ਼ਿੰਮੇਵਾਰੀ ਤੋਂ ਲਾਂਭੇ ਹੋਣ ਦਾ ਫ਼ਰਮਾਨ ਜਾਰੀ ਕਰਨ ਜਥੇਦਾਰ: ਕੰਗ

ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਿਆਂ ਮੰਗ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 23 ਜੁਲਾਈ:
ਸ਼੍ਰੋਮਣੀ ਅਕਾਲੀ ਦਲ (ਯੂਥ ਵਿੰਗ) ਦੇ ਸਾਬਕਾ ਕੌਮੀ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਪੰਥ ਦੋਖੀਆਂ ਨੂੰ ਕਿਸੇ ਵੀ ਧਾਰਮਿਕ ਅਤੇ ਸਿਆਸੀ ਜ਼ਿੰਮੇਵਾਰੀ ਤੋਂ ਫੌਰੀ ਲਾਂਭੇ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਸਿੱਖਾਂ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਦਿਆਂ ਅਪੀਲ ਕੀਤੀ ਕਿ ਆਪਣੇ ਕਥਿਤ ਕੁ-ਕਰਮਾਂ ਦੀ ਭੱੁਲ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌੜੇ ਸਿਆਸੀ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕਰਨ ਵਾਲੇ ਪੰਥ ਦੋਖੀਆਂ ਨੂੰ ਰਹਿੰਦੀ ਉਮਰ ਤੱਕ ਸਿੱਖ ਕੌਮ ਦੀ ਅਗਵਾਈ ਵਾਲੀ ਕਿਸੇ ਵੀ ਧਾਰਮਿਕ, ਰਾਜਨੀਤਕ ਜ਼ਿੰਮੇਵਾਰੀ ਤੋਂ ਲਾਂਭੇ ਹੋਣ ਦੇ ਹੁਕਮ ਦਿੱਤੇ ਜਾਣ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੁਨਿਆਦ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਜੁਲਮ, ਅਨਿਆਂ, ਝੂਠ ਫ਼ਰੇਬ ਅਤੇ ਰਾਜਨੀਤਕ ਪ੍ਰਤਿਰੋਧ ਨੂੰ ਠੱਲ੍ਹ ਪਾਉਣ ਲਈ ਗਹਿਰੀ ਸੋਚ ਵਿਚਾਰ ਤੋਂ ਬਾਅਦ ਰੱਖੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਪੰਥ ਦੋਖੀਆਂ ਨਾਲ ਅਕਾਲੀ ਆਗੂਆਂ ਦੀ ਨਿੱਜੀ ਲਾਭ ਲਈ ਖ਼ੁਦਗ਼ਰਜ਼ ਸਾਂਝ ਭਿਆਲੀ, ਇਖ਼ਲਾਕ ਤੋਂ ਡਿੱਗਿਆ ਅਤਿ ਨੀਚੁ ਵਰਤਾਰਾ ਹੈ, ਰਹਿਤਨਾਮੇ ਅਨੁਸਾਰ ਹਰਗਿਜ਼ ਮੁਆਫ਼ੀ ਯੋਗ ਨਹੀਂ ਹੈ। ਤ੍ਰਾਸਦੀ ਇਹ ਹੈ ਕਿ ਪੰਥ ਦੋਖੀਆਂ ਵੱਲੋਂ ਇਹ ਘਟਨਾਵਾਂ ਉਸ ਅਕਾਲੀ ਸਰਕਾਰ ਦਰਮਿਆਨ ਚੁਨੌਤੀ ਦੇ ਕੇ ਕੀਤੀਆਂ ਗਈਆਂ, ਜੋ ਖ਼ੁਦ ਨੂੰ ਸਿੱਖ ਪੰਥ ਦੇ ਕਸਟੋਡੀਅਨ ਮੰਨਦੇ ਹਨ।
ਸ੍ਰੀ ਕੰਗ ਨੇ ਕਿਹਾ ਕਿ ਜ਼ਿਆਦਾਤਰ ਅਕਾਲੀ ਆਗੂ ਆਪਣੇ ਹੀ ਕੁਕਰਮਾਂ ਦੇ ਫਲ ਵਜੋਂ ਸਿੱਖ ਸੰਗਤ ਦੇ ਗੁੱਸੇ ਅਤੇ ਗੁਰੂ ਦੀ ਨਾਰਾਜ਼ਗੀ ਦੀ ਮਾਰ ਝੱਲ ਰਹੇ ਹਨ, ਅਜਿਹੇ ਆਗੂਆਂ ਲਈ ਇਸ ਤੋਂ ਵੱਡੀ ਹੋਰ ਕੀ ਸਜ਼ਾ ਹੋ ਸਕਦੀ ਹੈ। ਹੁਣ ਇਹ ਸਿਆਸੀ ਆਗੂ ਭੱੁਲਾਂ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤ ਕੇ ਸ੍ਰੀ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਸਿੱਖ ਸੰਗਤ ਅਤੇ ਪੰਥ ਦੀਆਂ ਨਜ਼ਰਾਂ ਹੁਣ ਇਨ੍ਹਾਂ ਪੰਥ ਦੋਖੀਆਂ ਖ਼ਿਲਾਫ਼ ਆਪ ਜੀ ਵੱਲੋਂ ਲਏ ਜਾਣ ਵਾਲੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਕਿਸੇ ਤਰ੍ਹਾਂ ਦੀ ਮੁਆਫ਼ੀ ਦੇ ਹੱਕਦਾਰ ਨਹੀਂ ਹਨ। ਲਿਹਾਜ਼ਾ ਇਨ੍ਹਾਂ ਨੂੰ ਖ਼ੁਦ ਹੀ ਧਾਰਮਿਕ ਸੇਵਾ ਅਤੇ ਸਿਆਸੀ ਜ਼ਿੰਮੇਵਾਰੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…