ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਨੇ 75ਵਾਂ ਸਥਾਪਨਾ ਦਿਵਸ ਮਨਾਇਆ

ਨਬਜ਼-ਏ-ਪੰਜਾਬ, ਮੁਹਾਲੀ, 23 ਜੁਲਾਈ:
ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਦੀ ਮੁਹਾਲੀ ਬਰਾਂਚ ਵੱਲੋਂ ਅੱਜ ਇੱਥੇ ਸਿਹਤ ਭਵਨ ਫੇਜ਼-3ਏ ਵਿਖੇ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਆਗੂਆਂ, ਵਲੰਟੀਅਰਾਂ, ਸੰਸਥਾਵਾਂ ਅਤੇ ਕਾਲਜਾਂ ਦੇ ਅਧਿਕਾਰੀ ਸ਼ਾਮਲ ਹੋਏ। ਸੰਸਥਾ ਦੀ ਮੈਂਬਰ ਡਾ. ਵੀਨਾ ਗੁਪਤਾ ਨੇ ਕਿਹਾ ਕਿ ਸੰਨ 1949 ਵਿੱਚ ਮੁੰਬਈ ਵਿੱਚ ਆਪਣਾ ਕੰਮ ਸਾਧਾਰਨ ਤਰੀਕੇ ਨਾਲ ਸ਼ੁਰੂ ਕਰਨ ਵਾਲੀ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਹੁਣ ਇੱਕ ਪ੍ਰਮੁੱਖ ਰਾਸ਼ਟਰੀ ਸੰਸਥਾ ਦੇ ਰੂਪ ਵਿੱਚ ਵਿਕਸਿਤ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਮੁਹਾਲੀ ਬਰਾਂਚ ਵੱਲੋਂ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਝੁੱਗੀਆਂ ਵਿੱਚ ਕਿਸ਼ੋਰ ਸਿੱਖਿਆ, ਪ੍ਰਜਨਨ ਅਤੇ ਜਿਨਸੀ ਸਿੱਖਿਆ ਤੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਮੁਹਾਲੀ ਬਰਾਂਚ ਦੇ ਮੁਖੀ ਵਿਨੋਦ ਕਪੂਰ ਨੇ ਸੀਨੀਅਰ ਵਲੰਟੀਅਰਾਂ ਅਤੇ ਸਟਾਫ਼ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸੰਸਥਾ ਦੇ ਨਿਗਰਾਨ ਤੇ ਮੁਲਾਂਕਣ ਅਫ਼ਸਰ ਹਰਿੰਦਰ ਪਾਲ ਸਿੰਘ ਨੇ ਮੁਹਾਲੀ ਬਰਾਂਚ ਦੇ ਇਤਿਹਾਸ ਅਤੇ ਬਰਾਂਚ ਦੀ ਸਥਾਪਨਾ ਵਿੱਚ ਵਲੰਟੀਅਰਾਂ ਦੀ ਭੂਮਿਕਾ ਬਾਰੇ ਦੱਸਿਆ। ਇਸ ਦੌਰਾਨ ਯੂਥ ਵਲੰਟੀਅਰਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਬੂਟੇ ਵੀ ਲਗਾਏ। ਇਸ ਮੌਕੇ ਸੰਸਥਾ ਦੀ ਮੈਂਬਰ ਡਾ. ਮੋਨਿਤਾ ਮਾਗੋ, ਬ੍ਰਾਂਚ ਮੈਨੇਜਰ ਰਾਜੇਸ਼ ਕੁਮਾਰ, ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਸ਼ ਬਾਲਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…