Share on Facebook Share on Twitter Share on Google+ Share on Pinterest Share on Linkedin 90 ਸਾਲਾਂ ਬਜ਼ੁਰਗ ਜੋੜਾ ਘਰ ਤੋਂ ਆਪਣੀ ਵੋਟ ਪਾਉਣ ਤੋਂ ਵਾਂਝਾ ਏਰੀਆ ਬੀਐਲਓ ਨਹੀਂ ਦੇ ਰਿਹਾ ਕੋਈ ਆਈ ਗਈ ਨਬਜ਼-ਏ-ਪੰਜਾਬ, ਮੁਹਾਲੀ, 30 ਮਈ: ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਲੋਕ ਸਭਾ ਚੋਣਾਂ-2024 ਲਈ ਬਿਰਧ ਅਤੇ ਦਿਵਿਆਂਗ ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਲਈ ਮੁਹੱਈਆ ਕਰਵਾਈ ਗਈ ਸਹੂਲਤ ਦਾ ਮੁਹਾਲੀ ਦੇ ਵਸਨੀਕਾਂ ਨੂੰ ਬਹੁਤਾ ਲਾਭ ਨਹੀਂ ਮਿਲ ਰਿਹਾ। ਬੀਐਲਓਜ ਬਜ਼ੁਰਗਾਂ ਨੂੰ ਬਹੁਤੀ ਆਈ ਗਈ ਨਹੀਂ ਦੇ ਰਹੇ ਹਨ। ਅਜਿਹਾ ਇੱਕ ਤਾਜ਼ਾ ਮਾਮਲਾ ਮੁਹਾਲੀ ਵਿੱਚ ਸਾਹਮਣੇ ਆਇਆ ਹੈ। ਪੰਜਾਬੀ ਲੇਖਕ ਤੇ ਉੱਘੇ ਸਾਹਿਤਕਾਰ ਰਿਪੂਦਮਨ ਸਿੰਘ ਰੂਪ (90) ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਤਪਾਲ ਕੌਰ (85) ਨੇ ਦੱਸਿਆ ਕਿ ਉਹ ਫੇਜ਼-10, ਮੁਹਾਲੀ ਵਿੱਚ ਰਹਿੰਦੇ ਹਨ ਅਤੇ ਆਪਣੇ ਸਹਾਰੇ ਚੱਲਣ ਫਿਰਨ ਤੋਂ ਅਸਮਰਥ ਹਨ। ਰਿਪੂਦਮਨ ਸਿੰਘ ਰੂਪ ਨੇ ਦੱਸਿਆ ਕਿ ਉਨ੍ਹਾਂ ਦੇ ਏਰੀਆ ਦਾ ਬੀਐਲਓ ਮਹਿੰਦਰ ਸਿੰਘ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਵੋਟ 27 ਮਈ ਨੂੰ ਘਰ ਆ ਕੇ ਪਾਈ ਜਾਵੇਗੀ ਲੇਕਿਨ ਉਸ ਦਿਨ ਵੀ ਕੋਈ ਵੋਟ ਪਾਉਣ ਨਹੀਂ ਆਇਆ। ਫਿਰ ਉਨ੍ਹਾਂ ਨੂੰ 28 ਮਈ ਜਾਂ 29 ਮਈ ਨੂੰ ਵੋਟ ਪਾਉਣ ਦਾ ਭਰੋਸਾ ਦਿੱਤਾ ਗਿਆ ਪਰ ਕੋਈ ਕਰਮਚਾਰੀ ਨਹੀਂ ਆਇਆ। ਰੂਪ ਨੇ ਦੱਸਿਆ ਕਿ ਅੱਜ 30 ਮਈ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਦਾ ਆਖ਼ਰੀ ਦਿਨ ਹੈ ਪਰੰਤੂ ਅੱਜ ਵੀ ਬੀਐਲਓ ਜਾਂ ਕੋਈ ਹੋਰ ਕਰਮਚਾਰੀ ਵੋਟ ਪਾਉਣ ਨਹੀਂ ਆਇਆ। ਪੀੜਤ ਬਜ਼ੁਰਗ ਨੇ ਦੱਸਿਆ ਕਿ ਹੁਣ ਬੀਐਲਓ ਨੇ ਉਨ੍ਹਾਂ ਨੂੰ ਕਿਸੇ ਮਹਿਲਾ ਕਰਮਚਾਰੀ ਦਾ ਮੋਬਾਈਲ ਨੰਬਰ ਮੁਹੱਈਆ ਕਰਵਾਉਂਦੇ ਹੋਏ ਉਨ੍ਹਾਂ ਨਾਲ ਤਾਲਮੇਲ ਕਰਨ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹਨ ਅਤੇ ਮੀਡੀਆ ਨਾਲ ਜੁੜੇ ਰਹਿੰਦੇ ਹਨ। ਇਸ ਕਰਕੇ ਆਪਬੀਤੀ ਦੱਸ ਦਿੱਤੀ ਪ੍ਰੰਤੂ ਅਜਿਹੇ ਪਤਾ ਨਹੀਂ ਹੋਰ ਕਿੰਨੇ ਪੀੜਤ ਬਜ਼ੁਰਗ ਹੋਣਗੇ। ਜਿਹੜੇ ਆਪਣੀ ਵੋਟ ਦੇ ਹੱਕ ਤੋਂ ਵਾਂਝੇ ਰਹਿ ਗਏ ਹੋਣਗੇ। ਉਧਰ, ਬੀਐਲਓ ਮਹਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਿਪੂਦਮਨ ਸਿੰਘ ਰੂਪ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਤਪਾਲ ਕੌਰ ਦੇ ਫਾਰਮ ਭਰ ਕੇ ਐਸਡੀਐਮ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ। ਬੀਐਲਓ ਨੇ ਐਸਡੀਐਮ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਪਿੱਛੋਂ ਸਿਰਫ਼ 53 ਫਾਰਮ (ਬੈਲਟ ਪੇਪਰ) ਹੀ ਆਏ ਸਨ। ਬੀਐਲਓ ਨੇ ਦੱਸਿਆ ਕਿ ਹੋ ਸਕਦਾ ਹੈ ਪੀੜਤ ਬਜ਼ੁਰਗ ਜੋੜੇ ਦੇ ਫਾਰਮ ਰੱਦ ਕਰ ਦਿੱਤੇ ਗਏ ਹੋਣ ਪਰ ਇਸ ਬਾਰੇ ਮੇਰੇ ਕੋਲ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ