ਫ਼ਰਜੀ ਕਾਲ ਸੈਂਟਰ ਰਾਹੀਂ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ 2 ਸੈਂਟਰਾਂ ਦੇ 10 ਮੈਂਬਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 23 ਜੂਨ:
ਪੰਜਾਬ ਪੁਲੀਸ ਦੇ ਐਂਟੀ ਨਾਰਕੋਟਿਕਸ-ਕਮ-ਸਪੈਸ਼ਲ ਅਪਰੇਸ਼ਨ ਸੈਲ (ਰੇਂਜ ਰੂਪਨਗਰ ਕੈਂਪ ਸੈਕਟਰ-79) ਮੁਹਾਲੀ ਦੀ ਟੀਮ ਵੱਲੋਂ ਫਰਜੀ ਕਾਲ ਸੈਂਟਰ ਚਲਾ ਕੇ ਭੋਲੇ ਭਾਲੇ ਲੋਕਾਂ ਨਾਲ ਫਰਜੀ ਕਾਲ ਸੈਂਟਰ ਚਲਾ ਕੇ ਧੋਖਾਧੜੀ ਕਰਨ ਵਾਲੇ 2 ਸੈਂਟਰਾਂ ਦੇ 10 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਅੱਜ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਪੈਸ਼ਲ ਅਪਰੇਸ਼ਨ ਸੈੱਲ ਦੇ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਹਿਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾਰੀ ਮੁਹਿੰਮ ਦੇ ਦੌਰਾਨ ਵਿਦੇਸ਼ੀ ਭੋਲੇ ਭਾਲੇ ਲੋਕਾਂ ਨਾਲ ਫਰਜੀ ਕਾਲ ਸੈਂਟਰ ਚਲਾ ਕੇ ਲੈਪਟਾਪ ਅਤੇ ਕੰਪਿਊਟਰ ਤੇ ਲਾਗਇਨ ਕਰਕੇ ਠੱਗੀ ਮਾਰਦੇ ਗ੍ਰਿਫਤਾਰ ਕੀਤਾ ਗਿਆ ਹੈ।
ਡੀਐਸਪੀ ਸੋਹੀ ਨੇ ਦੱਸਿਆ ਕਿ ਐਂਟੀ-ਨਾਰਕੋਟਿਕਸ-ਕਮ-ਸਪੈਸ਼ਲ ਅਪਰੇਸ਼ਨ ਸੈਲ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਦਰਬਾਰਾ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵਲੋੱ ਮੁਖਬਰ ਦੀ ਇਤਲਾਹ ਤੋਂ ਮਨਚੰਦਾ ਟਾਵਰ (ਪਲਾਟ ਨੰਬਰ ਡੀ-133 ਸੀ, ਫੇਜ਼-7 ਮੁਹਾਲੀ) ਵਿਖੇ ਰੇਡ ਕੀਤੀ ਗਈ, ਜਿੱਥੇ ਪਹਿਲੀ ਅਤੇ ਤੀਜੀ ਮੰਜਿਲ ਤੇ ਫਰਜੀ ਕਾਲ ਸੈਂਟਰ ਚਲ ਰਹੇ ਸਨ। ਉਹਨਾਂ ਦੱਸਿਆ ਕਿ ਪਹਿਲੀ ਮੰਜਿਲ ਤੇ ਵਿਦੇਸ਼ੀ ਭੋਲੇ ਭਾਲੇ ਲੋਕਾਂ ਨਾਲ ਠੱਗੀ ਕਰਦਿਆਂ ਕਾਲ ਸੈਂਟਰ ਦੇ ਮਾਲਕ ਮਨਮੀਤ ਸਿੰਘ ਬਨਵੈਤ ਵਾਸੀ ਸੈਕਟਰ-53 ਮੁਹਾਲੀ ਅਤੇ ਸਟਾਫ ਮੈਬਰਾਂ (ਅਨਮੋਲ ਮਲਹੋਤਰਾ ਵਾਸੀ ਸ਼ਿਵਜੋਤ ਖਰੜ ਮੁਹਾਲੀ, ਜਸਨੀਤ ਕੌਰ ਵਾਸੀ ਖਰੜ, ਨਰਮਿਤਾ ਵਾਸੀ ਸੈਕਟਰ-117 ਮੁਹਾਲੀ, ਗੁਰਪ੍ਰੀਤ ਸਿੰਘ ਫੇਜ਼-1 ਮੁਹਾਲੀ ਵੂਗਸੈਮ ਹੁਨਗਿਓ ਵਾਸੀ ਦੀਮਾਪੁਰ ਸਦਰ, ਨਾਗਾਲੈਂਡ (ਹਾਲ ਵਾਸੀ ਪੀਜੀ ਬਲੌਂਗੀ) ਨੂੰ 5 ਲੈਪਟਾਪ ਸਮੇਤ ਹੈਡਫੋਨ, 9 ਮੋਬਾਇਲ ਫੋਨ ਅਤੇ ਇਨ੍ਹਾ ਵੱਲੋਂ ਦਫ਼ਤਰੀ ਕੰਮਕਾਰ ਲਈ ਵਰਤੀ ਜਾ ਰਹੀਆ ਲਗਜਰੀ ਗੱਡੀਆਂ (ਜਿਹਨਾਂ ਵਿੱਚ ਇੱਕ ਫਾਰਚੂਨਰ ਗੱਡੀ, ਇੱਕ ਜੈਜ ਅਤੇ ਇੱਕ ਵਰਨਾ ਸਮੇਤ ਕਾਬੂ ਕੀਤਾ ਗਿਆ ਹੈ।
ਡੀਐਸਪੀ ਨੇ ਦੱਸਿਆ ਕਿ ਇਨ੍ਹਾਂ ਵਿਅਤੀਆਂ ਵੱਲੋੱ ਫਰਜੀ ਕਾਲ ਸੈਂਟਰ ਚਲਾ ਕੇ ਪੇਅਪਲ ਵੱਲੋਂ ਈਮੇਲ ਬਲਾਸਟਿੰਗ ਰਾਹੀਂ ਵਿਦੇਸ਼ੀ ਲੋਕਾਂ ਨੂੰ ਬਿਟ ਕੁਆਇਨ ਪਰਚੇਸ ਅਤੇ ਅਮਾਜਾਨ ਪਰਚੇਸ ਸਬੰਧੀ ਈਮੇਲਾ ਭੇਜੀਆਂ ਜਾਂਦੀਆਂ ਸਨ। ਇਨ੍ਹਾਂ ਵੱਲੋਂ ਦਿੱਤੇ ਗਏ ਟੋਲ ਫਰੀ ਨੰਬਰਾਂ (ਜੋ ਕਿ ਇਨ੍ਹਾਂ ਦੇ ਆਪਣੇ ਲੈਪਟਾਪ ਤੇ ਐਕਲਾਈਟ ਐਪ ’ਤੇ ਚਲਦੇ ਸਨ) ਤੇ ਕਾਲ ਕਰਨ ਤੇ ਵਿਦੇਸ਼ੀ ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਦਾ ਪੇਅਪਲ ਅਕਾਊੱਟ ਹੈਕ ਹੋ ਗਿਆ ਹੈ ਜਾਂ ਫਿਰ ਕਿਸੇ ਵਿਅਕਤੀ ਵੱਲੋ ਗੈਰ ਕਾਨੂੰਨੀ ਗਤੀਵਿਧੀਆ ਵਿਚ ਵਰਤਿਆ ਜਾ ਰਿਹਾ ਹੈ ਅਤੇ ਵੱਖ ਵੱਖ ਲੋਕੇਸ਼ਨਾ ਤੇ ਆਨਲਾਈਨ ਬਿਟ ਕੁਆਇਨ ਪਰਚੇਸ ਕੀਤੇ ਜਾ ਰਹੇ ਹਨ। ਫਿਰ ਕਾਲਰ ਵੱਲੋਂ ਕਾਲ ਤੇ ਇਹ ਦੱਸ ਕੇ ਕਿ ਉਨ੍ਹਾਂ ਦੀ ਕਾਲ ਬੈਂਕ ਨੂੰ ਟਰਾਂਸਫਰ ਕੀਤੀ ਜਾ ਰਹੀ ਹੈ ਉਸੇ ਦਫ਼ਤਰ ਵਿੱਚ ਬੈਠੇ ਨਜ਼ਦੀਕੀ ਨੂੰ ਦੇ ਦਿੱਤੀ ਜਾਂਦੀ ਸੀ, ਜਿਸ ਵੱਲੋਂ ਰਿਫੰਡ ਦੀ ਗੱਲ ਕਹਿ ਕੇ ਵਿਦੇਸ਼ੀ ਲੋਕਾਂ ਕੋਲੋ ਐਪਲ ਦਾ ਗਿਫਟ ਕਾਰਡ ਮੰਗਵਾ ਕੇ ਉਸ ਵਿੱਚ ਪੈਸੇ ਕੱਢਵਾ ਲਏ ਜਾਂਦੇ ਸਨ ਅਤੇ ਯੂ ਐਸ ਡੀ ਟੀ ਅਤੇ ਹਵਾਲਾ ਰਾਹੀ ਆਪਣੇ ਪਾਸ ਟਰਾਂਸਫਰ ਕਰਕੇ ਭਾਰਤ ਵਿੱਚ ਕੈਸ਼ ਕਰਵਾ ਲਿਆ ਜਾਂਦਾ ਸੀ ਅਤੇ ਇਸ ਤਰੀਕੇ ਨਾਲ ਵਿਦੇਸ਼ੀ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਇਸ ਇਮਾਰਤ ਦੀ ਤੀਜੀ ਮੰਜ਼ਲ ’ਤੇ ਫਰਜੀ ਕਾਲ ਸੈਂਟਰ ਬਣਾ ਕੇ ਵਿਦੇਸ਼ੀ ਭੋਲੇ ਭਾਲੇ ਲੋਕਾਂ ਨਾਲ ਕੰਪਿਊਟਰ ਤੇ ਲਾਗਇਨ ਕੀਤੇ ਹੋਏ ਠੱਗੀ ਮਾਰਨ ਦੇ ਦੋਸ਼ ਹੇਠ ਮੈਨੇਜਰ ਮੋਰਿਆ ਨਾਥ ਉਰਫ ਕ੍ਰਿਸ਼ਟਾਫਰ ਵਾਸੀ ਦਵਾਰਕਾ, ਦਿੱਲੀ (ਹਾਲ ਵਾਸੀ ਐਰੋ ਸਿਟੀ, ਮੁਹਾਲੀ) ਅਤੇ ਉਸਦੇ ਸਾਥੀ ਕਰਮਚਾਰੀਆਂ ਇਸ਼ਵ ਕੁਮਾਰ ਹਿਮਾਚਲ ਪ੍ਰਦੇਸ਼ (ਹਾਲ ਵਾਸੀ ਸਵਰਾਜ ਇੰਨਕਲੇਵ ਸੰਤੇ ਮਾਜਰਾ ਖਰੜ) ਰਿਨਚੈਨ ਵਿਨੈਇਲ ਵਾਸੀ ਭੂਟਾਨ (ਹਾਲ ਵਾਸੀ ਜੇਬੀਪੀ ਕਰੈਸ ਖਰੜ) ਡੋਲੀ ਕੁਮਾਰੀ ਝਾਰਖੰਡ (ਹਾਲ ਵਾਸੀ ਸਰਿਲਾ ਅਪਾਰਟਮੈਟ, ਸਿਵਾਲਿਕ ਸਿਟੀ ਖਰੜ) ਨੂੰ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਤੋਂ 4 ਸੀਪੀਯੂ ਸਮੇਤ 4 ਹੈਡਫੋਨ ਅਤੇ ਮੈਨੇਜਰ ਦੇ 5 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ।

ਉਹਨਾਂ ਦੱਸਿਆ ਕਿ ਵੁਕਤ ਵਿਅਕਤੀਆਂ ਵਲੋੱ ਟਰੈਵਲ ਕੰਪਨੀ ਦੇ ਨਾਮ ਤੇ ਫਰਜ਼ੀ ਕਾਲ ਸੈਂਟਰ ਚਲਾ ਕੇ ਇੱਕ ਵੈਬਸਾਈਟ ਰਾਹੀ ਐਡ ਚਲਾ ਕੇ ਵਿਦੇਸ਼ੀ ਲੋਕਾਂ ਨੂੰ ਸਸਤੇ ਭਾਅ ਵਿੱਚ ਟਿਕਟਾਂ ਦੇ ਰੇਟ ਦਿੱਤੇ ਜਾਂਦੇ ਸਨ ਅਤੇ ਫਿਰ ਵਿਦੇਸ਼ੀ ਲੋਕਾਂ ਨੂੰ ਕਾਲ ਕਰਕੇ ਉਹਨਾਂ ਦੇ ਕਰੈਡਿਟ ਅਤੇ ਡੇਬਿਟ ਕਾਰਡਾਂ ਦੀ ਡਿਟੇਲ ਹਾਸਲ ਕਰਕੇ ਉਹਨਾਂ ਨੂੰ ਟਿਕਟ ਬੁਕਿੰਗ ਦੇ ਨਾਮ ਤੇ ਵੱਖ ਵੱਖ ਵੈਂਡਰਾ ਰਾਹੀ ਗੈਰ ਕਾਨੂੰਨੀ ਢੰਗ ਨਾਲ ਰਜਿਸਟਰਡ ਕੀਤੇ ਗਏ ਪੇਮੈਂਟ ਗੇਟਵੇਅ ਤੇ ਚਾਰਜ ਕਰ ਲਿਆ ਜਾਂਦਾ ਸੀ। ਇਸ ਸਬੰਧੀ ਕਸਟਮਰ ਤੋੱ ਈ ਮੇਲ ਰਾਹੀ ਟਰਾਸਜੈਕਸ਼ਨ ਅਪਰੂਵ ਕਰਵਾ ਲਈ ਜਾਂਦੀ ਸੀ ਅਤੇ ਜੋ ਕਿ ਪੈਮੇੱਟ ਗੇਟਵੇਅ ਵਾਲੇ ਆਪਣਾ ਕਮਿਸ਼ਨ ਕੱਟ ਕੇ ਆਰੋਪੀਆਂ ਨੂੰ ਉਨ੍ਹਾ ਦੇ ਖਾਤੇ ਅਤੇ ਕੈਸ਼ ਵਿਚ ਭਾਰਤ ਵਿਚ ਪੈਸੇ ਦੇ ਦਿੰਦੇ ਸਨ। ਜਿਸ ਸਬੰਧੀ ਟਿਕਟ ਨਾ ਦੇ ਕੇ ਵਿਦੇਸ਼ੀ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਸੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…