Share on Facebook Share on Twitter Share on Google+ Share on Pinterest Share on Linkedin ਨਿਵੇਸ਼ ਦਾ ਝਾਂਸਾ ਦੇ ਕੇ 1.20 ਕਰੋੜ ਦੀ ਠੱਗੀ ਮਾਰੀ, ਮੁੰਬਈ ਦੀ ਫੈਮਿਲੀ ਵਿਰੁੱਧ ਕੇਸ ਦਰਜ ਨਬਜ਼-ਏ-ਪੰਜਾਬ, ਮੁਹਾਲੀ, 2 ਨਵੰਬਰ: ਆਮ ਤੇ ਭੋਲੇ ਭਾਲੇ ਲੋਕਾਂ ਨੂੰ ਚੰਗੀ ਕਮਾਈ ਕਰਨ ਦੇ ਸਬਜ਼ਬਾਗ ਦਿਖਾ ਕੇ ਉਨ੍ਹਾਂ ਤੋਂ ਨਿਵੇਸ਼ ਕਰਵਾ ਕੇ ਸਵਾ ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਸੈਕਟਰ-78 ਸਥਿਤ ਡਾਲਫਿਨ ਟਾਵਰ ਦੇ ਵਸਨੀਕ ਵਿਰੇਸ਼ ਸਿੰਗਲ ਨਾਂਅ ਦੇ ਵਿਅਕਤੀ ਤੋਂ ਮੁੰਬਈ ਦੇ ਤਿੰਨ ਵਸਨੀਕਾਂ ਨੇ 1 ਕਰੋੜ 20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਮੁਹਾਲੀ ਪੁਲੀਸ ਨੇ ਵਿਰੇਸ਼ ਸਿੰਗਲ ਦੀ ਸ਼ਿਕਾਇਤ ’ਤੇ ਸੈਲੇਸ਼ ਰਾਮਪਾਲ ਮਹਿਤਾ, ਉਸ ਦੇ ਪੁੱਤਰ ਅਸ਼ੀਸ਼ ਸੈਲੇਸ਼ ਮਹਿਤਾ ਅਤੇ ਨੂੰਹ ਸ਼ਿਵਾਂਗੀ ਮਹਿਤਾ ਦੇ ਖ਼ਿਲਾਫ਼ ਧਾਰਾ 406, 420 ਅਤੇ 120-ਬੀ ਦੇ ਤਹਿਤ ਠੱਗੀ ਦਾ ਪਰਚਾ ਦਰਜ ਕੀਤਾ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੀੜਤ ਵਿਰੇਸ਼ ਸਿੰਗਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੈਲੇਸ਼ ਰਾਮਪਾਲ ਮਹਿਤਾ, ਉਸ ਦੇ ਬੇਟੇ ਅਸ਼ੀਸ਼ ਸੈਲੇਸ਼ ਮਹਿਤਾ ਅਤੇ ਨੂੰਹ ਸ਼ਿਵਾਂਗੀ ਮਹਿਤਾ ਨੇ ਉਸ ਨੂੰ ਚੋਖੀ ਕਮਾਈ ਕਰਨ ਦੇ ਸਬਜ਼ਬਾਗ ਦਿਖਾ ਕੇ ਉਸ ਨਾਲ 1 ਕਰੋੜ 20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸ਼ਿਕਾਇਤਕਰਤਾ ਅਨੁਸਾਰ ਦਸੰਬਰ 2021 ਵਿੱਚ ਸੈਲੇਸ਼ ਰਾਮਪਾਲ ਮਹਿਤਾ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਕਿਹਾ ਕਿ ਉਸਦੇ ਬੇਟੇ ਆਸ਼ੀਸ਼ ਸੈਲੇਸ਼ ਮਹਿਤਾ ਦੀ ਬਲਿਸ ਕੰਸਲਟੈਂਟ ਨਾਂਅ ਦੀ ਕੰਪਨੀ ਹੈ, ਜਿਸ ਵੱਲੋਂ ਲੋਕਾਂ ਤੋਂ ਨਿਵੇਸ਼ ਕਰਵਾ ਕੇ 30 ਫੀਸਦੀ ਰਿਟਰਨ ਦਿੱਤੀ ਜਾਂਦੀ ਹੈ ਅਤੇ ਜੇਕਰ ਨੁਕਸਾਨ ਹੋਵੇ ਤਾਂ ਘਾਟੇ ਦਾ 30 ਫੀਸਦੀ ਵੀ ਕੰਪਨੀ ਵੱਲੋਂ ਸਹਿਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਮੁਲਜ਼ਮਾਂ ਦੇ ਝਾਂਸਾ ਵਿੱਚ ਕੇ ਉਸ ਦੇ ਬੇਟੇ ਨੇ ਉਪਰੋਕਤ ਕੰਪਨੀ ਵਿੱਚ ਖਾਤਾ ਖੋਲ੍ਹ ਲਿਆ ਅਤੇ ਕੁੱਝ ਰਕਮ ਵੀ ਜਮ੍ਹਾਂ ਕਰਵ ਦਿੱਤੀ। ਜਿਸ ’ਤੇ ਉਕਤ ਵਿਅਕਤੀਆਂ ਨੇ ਚੰਗੀ ਰਿਟਰਨ ਵੀ ਦਿੱਤੀ ਗਈ। ਸੈਲੇਸ਼ ਰਾਮਪਾਲ ਮਹਿਤਾ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਦੀ ਕੰਪਨੀ ਸੇਬੀ ਤੋਂ ਰਜਿਸਟਰਡ ਹੈ ਅਤੇ ਉਸ ’ਤੇ ਭਰੋਸਾ ਕਰਕੇ ਉਨ੍ਹਾਂ ਨੇ ਉਸ ਨੂੰ ਵੱਖ-ਵੱਖ ਚੈੱਕਾਂ ਰਾਹੀਂ ਕੁੱਲ 1 ਕਰੋੜ 20 ਲੱਖ ਰੁਪਏ ਜਮ੍ਹਾਂ ਕਰਵਾਏ ਗਏ। ਜਦੋਂ ਉਸ ਨੇ ਕੰਪਨੀ ਤੋਂ ਆਪਣੀ ਰਕਮ ਵਾਪਸ ਮੰਗੀ ਤਾਂ ਮੁਲਜ਼ਮਾਂ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਸਬੰਧਤ ਕੰਪਨੀ ਸੇਬੀ ਤੋਂ ਰਜਿਸਟਰਡ ਨਹੀਂ ਹੈ। ਇਸ ਤਰ੍ਹਾਂ ਉਕਤ ਪਰਿਵਾਰ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਡੀਐਸਪੀ ਬੱਲ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਰਾਡ ਦੇ ਅਜਿਹੇ ਮਾਮਲਿਆਂ ਵਿੱਚ ਬਡਸ ਐਕਟ 2019 ਵੀ ਲਾਗੂ ਕਰਨ ਦਾ ਉਪਬੰਧ ਹੈ, ਜਿਸ ਦੇ ਤਹਿਤ ਠੱਗੀ ਕਰਨ ਵਾਲਿਆਂ ਦੀ ਜਾਇਦਾਦ ਵੀ ਕੇਸ ਨਾਲ ਅਟੈਚ ਕੀਤੀ ਜਾ ਸਕਦੀ ਹੈ। ਜੇਕਰ ਜਾਂਚ ਵਿੱਚ ਠੱਗੀ ਦੀ ਗੱਲ ਸਾਬਤ ਹੋਈ ਤਾਂ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ