ਆਖ਼ਰਕਾਰ ਪੰਜਾਬ ਸਰਕਾਰ ਨੇ ਦਿੱਤੀ ਅਨਏਡਿਡ ਕਾਲਜਾਂ ਨੂੰ ਵੱਡੀ ਰਾਹਤ

ਕੇਂਦਰ ਸਰਕਾਰ ਵੱਲੋਂ 323 ਕਰੋੜ ਰੁਪਏ ਜਾਰੀ ਹੋਣ ਤੋਂ ਤੁਰੰਤ ਬਾਅਦ ਕਾਲਜਾਂ ਨੂੰ ਰਿਲੀਜ਼ ਕੀਤੀ ਜਾਵੇਗੀ ਬਕਾਇਆ ਰਾਸ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਪੰਜਾਬ ਦੇ 1600 ਤੋਂ ਜ਼ਿਆਦਾ ਅਨਏਡਿਡ ਕਾਲਜਿਜ਼ ਦੀ ਅਗਵਾਈ ਕਰਦੀ 14 ਵੱਖ-ਵੱਖ ਸੰਗਠਨਾਂ ਦੀ ਸੰਯੁਕਤ ਐਕਸ਼ਨ ਕਮੇਟੀ (ਜੈਕ) ਦੇ ਚੇਅਰਮੈਨ ਅਸ਼ਵਨੀ ਸੇਖੜੀ ਦੀ ਅਗਵਾਈ ਹੇਠ ਹੋਰਨਾਂ ਮੋਹਰੀ ਆਗੂਆਂ ਨੇ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਸਮਾਜਿਕ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਮੀਟਿੰਗ ਕੀਤੀ। ਜਿਸ ਵਿੱਚ ਪੰਜਾਬ ਸਰਕਾਰ ਨੇ ਅੱਜ 323 ਕਰੋੜ ਰੁਪਏ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਮੀਟਿੰਗ ਵਿੱਚ ਵਧੀਕ ਚੀਫ਼ ਸਕੱਤਰ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਅਨਿਰੁੱਧ ਤਿਵਾੜੀ, ਸੋਸ਼ਲ ਵੈੱਲਫੇਅਰ ਵਿਭਾਗ ਦੇ ਪ੍ਰਮੁੱਖ ਸਕੱਤਰ ਵਿੱਤ ਆਰ ਵੈਂਕਟਰਤਨਮ, ਤਕਨੀਕੀ ਸਿਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਸਪੈਸ਼ਲ ਸਕੱਤਰ ਪ੍ਰਵੀਨ ਕੁਮਾਰ ਥਿੰਦ, ਵੈੱਲਫੇਅਰ ਡਾਇਰੈਕਟਰ ਮਲਵਿੰਦਰ ਸਿੰਘ ਜੱਗੀ ਵੀ ਹਾਜ਼ਰ ਸਨ।
ਇਹ ਜਾਣਕਾਰੀ ਦਿੰਦਿਆਂ ਜੈਕ ਦੇ ਮੁੱਖ ਬੁਲਾਰੇ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਭਰੋਸਾ ਦਿੱਤਾ ਕਿ ਜਿਵੇਂ ਹੀ ਕੇਂਦਰ ਸਰਕਾਰ ਤੋਂ 323 ਕਰੋੜ ਪ੍ਰਾਪਤ ਹੋਣਗੇ ਤਾਂ ਤੁਰੰਤ ਬਿਨਾਂ ਕਿਸੇ ਦੇਰੀ ਦੇ ਸਬੰਧਤ ਕਾਲਜਾਂ ਲਈ ਰਿਲੀਜ਼ ਕਰ ਦਿੱਤੇ ਜਾਣਗੇ। ਪੰਜਾਬ ਹੋਰ ਜ਼ਿਆਦਾ ਰਾਸ਼ੀ ਦੇ ਲਈ ਕੇਂਦਰ ਨੂੰ ਇਨ੍ਹਾਂ ਫੰਡਾਂ ਦਾ ਵਰਤੋਂ ਸਰਟੀਫਿਕੇਟ ਵੀ ਨਾਲੋਂ ਨਾਲ ਜਮਾਂ ਕਰਵਾ ਦੇਵੇਗਾ। ਪਿਛਲੀ ਸਰਕਾਰ ਵਿੱਚ ਆਈਟੀਆਈ, ਬੀ.ਐੱਡ, ਈਟੀਟੀ, ਨਰਸਿੰਗ ਆਦਿ ਦੀ ਫੀਸ ਬਹੁਤ ਘੱਟ ਸੀ। ਜਿਸ ਕਾਰਨ ਪ੍ਰਾਈਵੇਟ ਕਾਲਜ ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਕਰਨ ਤੋਂ ਪ੍ਰਹੇਜ਼ ਕਰਦੇ ਸਨ। ਸਰਕਾਰ ਨੇ ਅੱਜ ਦੀ ਮੀਟਿੰਗ ਵਿੱਚ ਤੁਰੰਤ ਸਹਿਮਤੀ ਬਣਾਉਣ ਅਤੇ ਅਜਿਹੇ ਕੋਰਸਾਂ ਲਈ ਅਨਏਡਿਡ ਕਾਲਜਿਜ਼ ਲਈ ਫੀਸ ਨਿਰਧਾਰਿਤ ਕਰਨ ਦਾ ਭਰੋਸਾ ਦਿੱਤਾ।
ਉਧਰ, ਪੰਜਾਬ ਸਰਕਾਰ ਨੇ ਕਾਲਜਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਭਰੋਸ ਦਿੱਤਾ ਕਿ ਜਿੰਨੀ ਦੇਰ ਵਿਦਿਆਰਥੀ ਨੇ ਕਿਸੀ ਕੋਰਸ ਵਿੱਚ ਪੜਾਈ ਕੀਤੀ ਹੈ। ਉਨੇ ਸਮੇਂ ਦੀ ਫੀਸ ਕਾਲਜਿਜ਼ ਨੂੰ ਪ੍ਰਾਪਤ ਹੋਵੇਗੀ। ਪਿਛਲੀ ਨੀਤੀ ਦੇ ਅਨੁਸਾਰ ਜੇ ਕੋਈ ਵਿਦਿਆਰਥੀ ਆਪਣੀ ਪੜਾਈ ਵਿਚਕਾਰ ਹੀ ਛੱਡ ਦਿੰਦਾ ਸੀ ਤਾਂ ਉਸ ਦੀ ਟਿਊਸ਼ਨ ਫੀਸ ਕਾਲਜ ਦੀ ਪੀਐਮਐਸ ਰਾਸ਼ੀ ’ਚੋਂ ਕੱਟ ਲਈ ਜਾਂਦੀ ਸੀ। ਲੇਕਿਨ ਹੁਣ ਅਜਿਹਾ ਨਹੀਂ ਹੋਵੇਗਾ। ਸਰਕਾਰ ਦੇ ਫੈਸਲੇ ਨਾਲ ਅਣਏਡਿਡ ਕਾਲਜਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਸ ਮੌਕੇ ਪੁਟੀਆ ਦੇ ਮੀਤ ਪ੍ਰਧਾਨ ਡਾ. ਮਨਜੀਤ ਸਿੰਘ, ਅਨਿਲ ਚੋਪੜਾ, ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ, ਬੀ.ਐਡ ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ, ਨਰਸਿੰਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ, ਈਟੀਟੀ ਫੈਡਰੇਸ਼ਨ ਦੇ ਆਗੂ ਨਿਰਮਲ ਸਿੰਘ, ਬੀ.ਐੱਡ ਐਸੋਸੀਏਸ਼ਨ ਦੇ ਆਗੂ ਜਸਨੀਕ ਸਿੰਘ, ਡਾ. ਸਤਵਿੰਦਰ ਸੰਧੂ, ਗੁਰਮੀਤ ਸਿੰਘ ਧਾਲੀਵਾਲ, ਰਜਿੰਦਰ ਸਿੰਘ ਧਨੋਆ, ਸੁਖਮੰਦਰ ਸਿੰਘ ਚੱਠਾ, ਸ਼ਿਮਾਸ਼ੂ ਗੁਪਤਾ, ਵਿਪਿਨ ਸ਼ਰਮਾ ਵੀ ਮੀਟਿੰਗ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…