nabaz-e-punjab.com

ਬਲੌਂਗੀ ਦਸਹਿਰਾ ਮੇਲੇ ’ਚੋਂ ਗੁੰਮ ਹੋਏ ਦੋ ਬੱਚੇ ਪੁਲੀਸ ਨੇ ਲੱਭ ਕੇ ਮਾਪਿਆਂ ਹਵਾਲੇ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਇੱਥੋਂ ਦੇ ਨੇੜਲੇ ਪਿੰਡ ਬਲੌਂਗੀ ਵਿੱਚ ਦਸਹਿਰਾ ਮੇਲੇ ’ਚੋਂ ਗੁੰਮ ਹੋਏ ਦੋ ਬੱਚੇ ਬਲੌਂਗੀ ਪੁਲੀਸ ਨੇ ਜਲਦੀ ਹੀ ਲੱਭ ਕੇ ਉਨ੍ਹਾਂ ਨੂੰ ਮਾਪਿਆਂ ਹਵਾਲੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੌਂਗੀ ਥਾਣਾ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਬਲੌਂਗੀ ਦੇ ਦਸਹਿਰਾ ਮੇਲੇ ’ਚੋਂ ਦੋ ਬੱਚੇ ਅਰਵਿੰਦਰ ਸਿੰਘ (7) ਅਤੇ ਇਮਾਨ (5) ਅਚਾਨਕ ਗੁੰਮ ਹੋ ਗਏ ਹਨ। ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਿੱਚ ਬਲੌਂਗੀ ਪੁਲੀਸ ਵੱਲੋਂ ਗੁੰਮ ਹੋਏ ਦੋਵਾਂ ਬੱਚਿਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਪੁਲੀਸ ਨੂੰ ਇਹ ਦੋਵੇਂ ਲਾਪਤਾ ਬੱਚੇ ਟੀਡੀਆਈ ਸਿਟੀ ਨੇੜਿਓਂ ਮਿਲ ਗਏ। ਇਸ ਤੋਂ ਬਾਅਦ ਪੁਲੀਸ ਇਨ੍ਹਾਂ ਦੋਵਾਂ ਬੱਚਿਆਂ ਨੂੰ ਲੈ ਕੇ ਥਾਣੇ ਆ ਗਈ ਅਤੇ ਪੀੜਤ ਬੱਚਿਆਂ ਦੇ ਮਾਪਿਆਂ ਨੂੰ ਇਤਲਾਹ ਦਿੱਤੀ। ਸੂਚਨਾ ਮਿਲਣ ’ਤੇ ਬੱਚਿਆਂ ਦੀ ਮਾਂ ਨੇ ਥਾਣੇ ਪਹੁੰਚ ਕੇ ਬੱਚਿਆਂ ਦੀ ਪਛਾਣ ਕੀਤੀ। ਇਸ ਮਗਰੋਂ ਪੁਲੀਸ ਨੇ ਲੋੜੀਂਦੀ ਕਾਰਵਾਈ ਨੂੰ ਪੂਰੀ ਕਰਦਿਆਂ ਦੋਵੇਂ ਬੱਚੇ ਉਸ ਦੇ ਹਵਾਲੇ ਕਰ ਦਿੱਤੇ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …