Share on Facebook Share on Twitter Share on Google+ Share on Pinterest Share on Linkedin ਸੁਖਬੀਰ ਦੀ ਫੇਰੀ ਤੋਂ ਬਾਅਦ ਅਕਾਲੀ-ਭਾਜਪਾ ਵਰਕਰ ਰਣਜੀਤ ਗਿੱਲ ਦੇ ਸਮਰਥਨ ਵਿੱਚ ਉਤਰੇ ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਜਨਵਰੀ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕੁਰਾਲੀ ਫੇਰੀ ਤੋਂ ਬਾਅਦ ਖਰੜ ਹਲਕੇ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ। ਜਿਸ ਨਾਲ ਅਕਾਲੀ-ਭਾਜਪਾ ਦੇ ਮੈਂਬਰ ਇਕੱਠੇ ਹੋ ਕੇ ਰਣਜੀਤ ਸਿੰਘ ਗਿੱਲ ਦੀ ਪਿੱਠ ’ਤੇ ਆ ਕੇ ਖੜੇ ਹੋ ਗਏ ਹਨ। ਨਵੇਂ ਬਦਲੇ ਸਮੀਕਰਨ ਨਾਲ ਬੇਸ਼ੱਕ ਅਕਾਲੀ-ਭਾਜਪਾ ਦੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉੱਥੇ ਹੀ ਹੁਣ ਇਸ ਬਦਲਾਅ ਨਾਲ ਵਿਰੋਧੀ ਪਾਰਟੀਆਂ ਦੇ ਖੇਮੇ ਵਿੱਚ ਵੀ ਘੁਸਰ ਫੁਸਰ ਸ਼ੁਰੂ ਹੋ ਗਈ ਹੈ। ਖਰੜ ਹਲਕੇ ਵਿੱਚ ਇਲਾਕਾ ਵਾਸੀਆਂ ਨੇ ਮੀਟਿੰਗਾਂ ਕਰਕੇ ਗਿੱਲ ਦਾ ਭਰਪੂਰ ਸਮਰਥਨ ਕੀਤਾ ਅਤੇ ਅਕਾਲੀ ਦਲ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨ ਦਾ ਭਰੋਸਾ ਦਿੱਤਾ। ਸ੍ਰੀ ਗਿੱਲ ਨੇ ਖਰੜ ਦੇ ਵੱਖ-ਵੱਖ ਵਾਰਡਾਂ ਨਾਲ ਨਾਲ ਸੰਤੇ ਮਾਜਰਾ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਕਰਵਾਈਆਂ ਨੁੱਕੜ ਮੀਟਿੰਗ ਵਿੱਚ ਪਹੁੰਚ ਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਸ ਤਰ੍ਹਾਂ ਨਾਲ ਸੁਖਬੀਰ ਬਾਦਲ ਆਪਣੀ ਖਰੜ ਹਲਕੇ ਦੀ ਫੇਰੀ ਦੌਰਾਨ ਇਹ ਐਲਾਨ ਕਰ ਗਏ ਹਨ ਕਿ ਸਰਕਾਰ ਬਣਨ ’ਤੇ ਉਹ ਖਰੜ ਹਲਕੇ ਨੂੰ ਪਹਿਲ ਦੇ ਅਧਾਰ ’ਤੇ ਵਿਕਸਿਤ ਕਰਦੇ ਹੋਏ ਚੰਡੀਗੜ੍ਹ ਅਤੇ ਮੁਹਾਲੀ ਵਾਂਗ ਇੱਕ ਖੂਬਸੂਰਤ ਇਲਾਕੇ ਵਜੋਂ ਵਿਕਸਿਤ ਕਰਨਾ ਚਾਹੁੰਦੇ ਹਨ। ਇਸ ਲਈ ਖਰੜ ਨਿਵਾਸੀ ਇਲਾਕੇ ਦੇ ਵਿਕਾਸ ਲਈ ਅਕਾਲੀ ਦਲ ਨੂੰ ਆਪਣੀ ਰਹਿਨੁਮਾਈ ਕਰਨ ਦਾ ਮੌਕਾ ਦੇਣ ਅਤੇ ਇਲਾਕੇ ਦੇ ਵਿਕਾਸ ਵਿੱਚ ਆਪਣਾ ਸਹਿਯੋਗ ਪਾਉਣ। ਖਰੜ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਸ਼ਿਵਜੋਤ ਕਾਊਂਸਲਰ ਨੇ ਸੁਖਬੀਰ ਬਾਦਲ ਦਾ ਰਣਜੀਤ ਸਿੰਘ ਗਿੱਲ ਨੂੰ ਖਰੜ ਹਲਕੇ ਤੋਂ ਉਮੀਦਵਾਰ ਚੁਣਨ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਿਰਫ ਗਿੱਲ ਨੂੰ ਜਿਤਾਉਣ ਦੀ ਜ਼ਿੰਮੇਦਾਰੀ ਸਾਡੇ ਸਿਰ ਪਾਈ ਹੈ ਜਦਕਿ ਸਮੂਹ ਇਲਾਕੇ ਦੇ ਵਿਕਾਸ ਦੀ ਜਿੰਮੇਦਾਰੀ ਉਨ੍ਹਾਂ ਨੇ ਖੁਦ ਲਈ ਹੈ, ਜਿਹੜਾ ਇਲਾਕੇ ਲਈ ਚੰਗਾ ਸੰਕੇਤ ਹੈ ਅਤੇ ਹੁਣ ਸਾਡਾ ਫਰਜ ਬਣਦਾ ਹੈ ਕਿ ਰਣਜੀਤ ਸਿੰਘ ਗਿੱਲ ਨੂੰ ਵੱਡੇ ਪਾੜ ਨਾਲ ਜਿਤਾ ਕੇ ਇੱਕ ਨਵਾਂ ਰਿਕਾਰਡ ਕਾਇਮ ਕਰੀਏ। ਇਸ ਮੌਕੇ ਖਰੜ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ, ਏਪੀਜੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜਸਵੀਰ ਚੰਦਰ, ਅਕਾਲੀ ਕੌਂਸਲਰ ਗੁਰਧਿਆਨ ਸਿੰਘ, ਦਵਿੰਦਰ ਸਿੰਘ ਬੱਲਾ, ਐਸਜੀਪੀਸੀ ਦੇ ਮੈਂਬਰ ਅਜਮੇਰ ਸਿੰਘ ਖੇੜਾ, ਸੁਰਮੁਖ ਸਿੰਘ, ਜਗਜੀਤ ਸਿੰਘ ਲਵਲੀ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ