Share on Facebook Share on Twitter Share on Google+ Share on Pinterest Share on Linkedin ਤੇਜ਼ ਰਫ਼ਤਾਰ ਕਾਰ ਨੇ ਗਰਿੱਲ ਤੋੜ ਕੇ ਦੂਜੇ ਪਾਸੇ ਆਉਂਦੀ ਗੱਡੀ ਨੂੰ ਟੱਕਰ ਮਾਰੀ, 6 ਵਿਅਕਤੀ ਜ਼ਖ਼ਮੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ: ਇੱਥੋਂ ਦੇ ਫੇਜ਼-3 ਅਤੇ ਫੇਜ਼-5 ਦੀਆਂ ਲਾਲ ਬੱਤੀਆਂ ਤੋਂ ਪੀਸੀਐਲ ਚੌਂਕ ਵੱਲ ਜਾਂਦੀ ਮੁੱਖ ਸੜਕ ’ਤੇ ਬੁੱਧਵਾਰ ਨੂੰ ਇਕ ਫੋਰਡ ਕਾਰ ਅਤੇ ਮੁਰਗੇ ਢੋਹਣ ਵਾਲੀ ਵਾਹਨ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ 6 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਦੱਸਿਆ ਗਿਆ ਹੈ ਕਿ ਫੋਰਡ ਕਾਰ ਫੇਜ਼-3 ਅਤੇ ਫੇਜ਼-5 ਦੀਆਂ ਟਰੈਫ਼ਿਕ ਲਾਈਟਾਂ ਤੋਂ ਪੀਸੀਐਲ ਚੌਂਕ ਵੱਲ ਜਾ ਰਹੀ ਸੀ ਕਿ ਅਚਾਨਕ ਕਾਰ ਸੰਤੁਲਨ ਵਿਗੜ ਗਿਆ ਅਤੇ ਇਹ ਕਾਰ ਸੜਕ ਦੇ ਵਿਚਕਾਰ ਲੱਗੀ ਲੋਹੇ ਦੀ ਗਰਿੱਲ ਨੂੰ ਤੋੜਦੀ ਹੋਈ ਦੂਜੇ ਪਾਸਿਓ ਆ ਰਹੀ ਮੁਰਗੇ ਢੋਹਣ ਵਾਲੀ ਗੱਡੀ ਨਾਲ ਟਕਰਾ ਗਈ। ਹਾਲਾਂਕਿ ਮੁਰਗੇ ਢੋਣ ਵਾਲੇ ਵਾਹਨ ਦੇ ਚਾਲਕ ਨੇ ਤੁਰੰਤ ਕੱਟ ਮਾਰ ਕੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਸ ਦੀ ਗੱਡੀ ਫੁੱਟਪਾਥ ’ਤੇ ਇਕ ਦਰਖ਼ਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਦੋਵੇਂ ਵਾਹਨਾਂ ਬੂਰੀ ਤਰ੍ਹਾਂ ਨੁਕਸਾਨੇ ਗਏ ਲੇਕਿਨ ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ। ਕਾਰ ਵਿੱਚ ਸਵਾਰ 4 ਨੌਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੀ ਗੱਡੀ ਵਿੱਚ ਸਵਾਰ ਡਰਾਈਵਰ ਰਵੀ ਕੁਮਾਰ ਅਤੇ ਕੰਡਕਟਰ ਨੂੰ ਵੀ ਕਾਫੀ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ। ਜਿਨ੍ਹਾਂ ਇਲਾਜ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਇਹ ਹਾਦਸਾ ਵਾਪਰਨ ਤੋਂ ਬਾਅਦ ਕਾਫੀ ਦੇਰ ਤੱਕ ਹਾਦਸਾ ਗ੍ਰਸਤ ਵਾਹਨ ਸੜਕ ’ਤੇ ਪਏ ਰਹਿਣ ਕਾਰਨ ਇਸ ਮਾਰਗ ’ਤੇ ਕਾਫੀ ਸਮੇਂ ਤੱਕ ਜਾਮ ਲੱਗਿਆ ਰਿਹਾ। ਸੂਚਨਾ ਮਿਲਦੇ ਹੀ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਦੀ ਅਗਵਾਈ ਹੇਠ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਪਾਸੇ ਕਰਵਾਇਆ ਗਿਆ। ਇਸ ਤੋਂ ਬਾਅਦ ਆਮ ਵਾਂਗ ਆਵਾਜਾਈ ਸ਼ੁਰੂ ਹੋ ਸਕੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਸ਼ੁਰੂ ਕਰ ਰਹੀ ਹੈ। ਪੁਲੀਸ ਨੇ ਦੋਵੇਂ ਹਾਦਸਾ ਗ੍ਰਸ਼ਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ