Share on Facebook Share on Twitter Share on Google+ Share on Pinterest Share on Linkedin ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵੱਲੋਂ ਐਲਐਸਐਸਡੀਸੀ ਨਾਲ ਸਮਝੌਤਾ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਕੇ ਰੁਜ਼ਗਾਰ ਲਈ ਤਿਆਰ ਕਰਨ ’ਤੇ ਜ਼ੋਰ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਅਪਰੈਲ: ਰਿਆਤ ਬਾਹਰਾ ਯੂਨੀਵਰਸਿਟੀ ਨੇ ਲਾਈਫ ਸਾਈਸਿਜ ਸੈਕਟਰ ਸਕਿਲ ਡਿਵੈਲਪਮੈਂਟ ਕੌਂਸਿਲ (ਐਲਐਸਐਸਡੀਸੀ) ਦੇ ਨਾਲ ਇਕ ਸਮਝੌਤੇ ’ਤੇ ਦਸੱਤਖਤ ਕੀਤੇ। ਇਸ ਹਸਤਾਖਰ ’ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਅਤੇ ਐਲਐਸਐਸਡੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੰਜੀਤ ਮਦਾਨ ਨੇ ਦਸਤੱਖਤ ਕੀਤੇ। ਲਾਈਫ ਸਾਈਂਸਿਜ ਸੈਕਟਰ ਸਕਿਲ ਡਿਵੈਲਪਮੈਂਟ ਕੌਂਸਲ (ਐਲਐਸਐਸਡੀਸੀ) ਇਕ ਸੰਸਥਾ ਹੈ, ਜੋ ਸੁਸਾਇਟੀਜ਼ ਐਕਟ 1980 ਦੇ ਤਹਿਤ ਪੰਜੀਕ੍ਰਤ ਹੈ। ਇਹ ਇਕ ਰਾਸ਼ਟਰੀ ਪੱਧਰ ਦੀ ਸੰਸਥਾ ਹੈ, ਜੋ ਦੇਸ਼ ਵਿਚ ਜੀਵਨ ਵਿਗਿਆਨ ਸਬੰਧੀ ਕੌਸ਼ਲ ਦੀ ਘਾਟ ਨੂੰ ਪੂਰਾ ਕਰਦੀ ਹੈ। ਇਸ ਸੰਸਥਾ ਦਾ ਮਕਸਦ ਅਗਲੇ ਦਸ ਸਾਲਾਂ ਵਿਚ ਦੇਸ਼ ਦੇ ਲੱਗਭੱਗ ਸਾਰੇ ਸੈਕਟਰਾਂ ਵਿਚ ਰੋਜ਼ਗਾਰ ਦੀ ਸੰਭਾਵਨਾਵਾਂ ਨੂੰ ਤਲਾਸ਼ਣਾ ਹੈ। ਨਾਲ ਹੀ ਇਹ ਸੰਸਥਾ 339 ਟਰੇਨਿੰਗ ਸੰਸਥਾਨਾਂ ਨੂੰ ਸੂਚੀਬੱਧ ਵੀ ਕਰੇਗੀ। ਮੌਜੂਦਾ ਸਮੇਂ ਵਿੱਚ ਸੰਸਥਾ 39 ਹਜ਼ਾਰ ਲੋਕਾਂ ਨੂੰ ਟਰੇਨਿੰਗ ਦੇ ਰਹੀ ਹੈ। ਐਲਐਸਐਸਡੀਸੀ ਵੱਲੋਂ ਵਿਕਸਿਤ ਐਨਓਸੀ (ਨੇਸ਼ਨਲ ਆਕਯੁਪੇਸ਼ਨ ਸਟੈਂਡਡਰਜ) ਖੁੱਦ ਰੋਜ਼ਗਾਰ ਦੇਣ ਵਾਲੀਆਂ ਦੀ ਵੱਲ ਨਿਰਧਾਰਿਤ ਕੀਤੇ ਗਏ ਹਨ। ਰੋਜਗਾਰ ਸਬੰਧੀ ਇਨ੍ਹਾਂ ਮਾਪਦੰਡਾਂ ਯਾਨੀ ਪੈਮਾਨਿਆਂ ਵਿਚ ਚੰਗਾ ਅਭਿਆਸ, ਕਾਰਜਪ੍ਰਣਾਲੀ ਦੀ ਵਿਆਖਿਆ ਕਾਰਜ ਪ੍ਰਦਰਸ਼ਨ ਦੇ ਪੈਮਾਨੇ ਅਤੇ ਆਪਸੀ ਸਮਝ ਅਤੇ ਗਿਆਨ ਸ਼ਾਮਲ ਹਨ। ਰਿਆਤ ਬਾਹਰਾ ਗਰੁੱਪ ਦੇ ਨਾਲ ਐਲਐਸਐਸਡੀਸੀ ਦੇ ਸਮਝੌਤੇ ਦਾ ਮੰਤਵ ਸਬੰਧਤ ਕਾਰਜਖੇਤਰ ਵਿਚ ਕੌਸ਼ਲ ਦੀ ਕਮੀ ਨੂੰ ਪੂਰਾ ਕਰਨਾ ਹੈ, ਜਿਸ ਨਾਲ ਗੁਣਵੱਤਾ ਅਤੇ ਸੰਖਿਆਤਮਕ ਪੱਧਰ ’ਤੇ ਕੌਸ਼ਲ ਰੋਜ਼ਗਾਰ ਵਿਚ ਸ਼ਾਮਲ ਹੋ ਸਕਣ। ਇਸ ਸਮਝੌਤੇ ਦੇ ਤਹਿਤ ਪ੍ਰੀਖਿਅਣ ਹਾਸਲ ਕਰ ਚੁੱਕੇ ਯੁਵਾਵਾਂ ਨੂੰ ਸਿੱਧ ਸਿੱਧੇ ਸਬੰਧਤ ਕਾਰਜਖੇਤਰ ਦੀ ਕੰਪਨੀਆਂ ਵਿਚ ਰੋਜ਼ਗਾਰ ਮਿਲੇਗਾ। ਤਾਜ਼ਾ ਸਮਝੌਤੇ ਦੇ ਮੁਤਾਬਿਕ ਫਾਰਮਾਸਿਯੁਟਿਕਲ ਇੰਡਸਟਰੀ ਨੂੰ ਪ੍ਰੀਖਿਅਣ ਨਾਲ ਜੋੜਿਆ ਗਿਆ ਹੈ, ਜੋ ਹਾਲ ਹੀ ਵਿਚ ਐਲਐਸਐਸਡੀਸੀ ਨਾਲ ਜੁੜੀ ਹੈ। ਯਾਨੀ ਫਾਰਮੇਸੀ, ਨਰਸਿੰਗ ਅਤੇ ਡੈਂਟਲ ਵਿਦਿਆਰਥੀਆਂ ਨੂੰ ਇਸ ਸਮਝੌਤੇ ਦੇ ਤਹਿਤ ਸਿੱਖਿਅਤ ਕੀਤਾ ਜਾਵੇਗਾ, ਜਿਸ ਵਿਚ ਇੰਡਸਟਰੀ ਦੀ ਜਰੂਰੀ ਕੌਸ਼ਲ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ। ਇਸ ਵਿਚ ਰੋਜ਼ਗਾਰ ਦੀ ਸੰਭਾਵਨਾਵਾਂ ਕਾਫ਼ੀ ਵੱਧ ਜਾਵੇਗੀ। ਸਮਝੌਤੇ ‘ਤੇ ਹਸਤਾਖਰ ਦੇ ਦੌਰਾਨ ਐਲਐਸਐਸਡੀਸੀ ਦੇ ਸੀਈਓ ਰੰਜੀਤ ਮਦਾਨ, ਐਲਐਸਐਸਡੀਸੀ ਦੇ ਸੀਨੀਅਰ ਸਲਾਹਕਾਰ ਡੀਸੇਨ ਗੁਪਤਾ, ਐਨਓਸੀ ਡਿਵੈਲਪਮੈਂਟ ਐਂਡ ਕ੍ਰੀਕੁਲਮ ਐਡਵਾਈਜਰੀ ਦੇ ਡਾਇਰੈਕਅਰ ਅਸ਼ੁੰਲ ਸਕਸੇਨਾ, ਆਰਬੀਯੁ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ, ਆਰਬੀਯੂ ਦੇ ਰਜਿਸਟਰਾਰ ਓਪੀਮਿਢਾ ਅਤੇ ਯੂਐਸਪੀਐਸ (ਆਰਬੀਯੂ) ਦੇ ਡੀਨ ਡਾ. ਐਸਐਲ ਹਰਿਕੁਮਾਰ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ