Share on Facebook Share on Twitter Share on Google+ Share on Pinterest Share on Linkedin ਰਣਜੀਤ ਸਿੰਘ ਗਿੱਲ ਦੀ ਜਨ ਸੰਪਰਕ ਚੋਣ ਮੁਹਿੰਮ ਨੂੰ ਸ਼ਹਿਰ ਵਾਸੀਆਂ ਦਾ ਭਰਵਾਂ ਹੁੰਗਾਰਾ ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਜਨਵਰੀ: ਸ਼੍ਰੋ੍ਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਅੱਜ ਖਰੜ ਦੇ ਬਜ਼ਾਰਾਂ ’ਚ ਚੋਣ ਪ੍ਰਚਾਰ ਕੀਤਾ। ਇਸ ਸਮੇਂ ਉਨ੍ਹਾਂ ਨਾਲ ਖਰੜ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਕੋਸਲਰ, ਅਕਾਲੀ ਭਾਜਪਾ ਦੇ ਵਰਕਰ ਅਤੇ ਹੋਰ ਸਮਰਥਕ ਵੀ ਗਿੱਲ ਦੇ ਇਸ ਕਾਫਿਲੇ ਨਾਲ ਸੰਪਰਕ ਚੋਣ ਮੁਹਿੰਮ ’ਚ ਵਾਧਾ ਕਰ ਰਹੇ ਸਨ। ਇਸ ਮੋਕੇ ਐਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਇਲਾਕਾ ਨਿਵਾਸੀਆਂ ’ਚ ਗਿੱਲ ਦੇ ਪ੍ਰਤੀ ਭਾਰੀ ਉਤਸਾਹ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਗਿੱਲ ਨੂੰ ਮਿਲ ਰਹੇ ਸਮਰਥਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗਿੱਲ ਦੀ ਜਿੱਤ ਯਕੀਨੀ ਹੈ ਜਿਸ ਕਾਰਨ ਵਿਰੋਧੀ ਧਿਰਾਂ ਦੀ ਨੀਂਦ ਹਰਾਮ ਹੋ ਗਈ ਹੈ। ਇਸ ਮੋਕੇ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਉਹ ਜਿੱਤ ਤੋਂ ਬਾਅਦ ਪਿੰਡਾਂ ’ਚ ਵੀ ਵਾਈ ਫਾਈ ਦੀ ਸੁਵਿਧਾ ਉਪਲਬਧ ਕਰਾਉਣਗੇ। ਸੀਵਰੇਜ ਸਿਸਟਮ ਨੂੰ ਮਜ਼ਬੂਤ ਬਣਾਇਆ ਜਾਵੇਗਾ ਅਤੇ ਬਿਜਲੀ ਪਾਣੀ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਪਹਿਲ ਦੇ ਅਧਾਰ ’ਤੇ ਉਪਲਬਧ ਕਰਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਲਕੇ ਨੂੰ ਹਾਲੇ ਹੋਰ ਵਿਕਾਸ ਦੀ ਜ਼ਰੂਰਤ ਹੈ ਅਤੇ ਹਲਕੇ ਦੇ ਹੋਰ ਵਿਕਾਸ ਦੇ ਲਈ ਇਲਾਕਾ ਵਾਸੀ ਅਕਾਲੀ ਭਾਜਪਾ ਸਰਕਾਰ ਦੀ ਹੈਟਰਿਕ ਬਣਾਉਣ। ਉਨ੍ਹਾਂ ਕਿਹਾ ਕਿ ਇਲਾਕੇ ਦੇ ਚਹੁੰਪੱਖੀ ਵਿਕਾਸ ਲਈ ਉਹ ਵਚਨਬੱਧ ਹਨ ਅਤੇ ਜਿੱਤ ਤੋਂ ਬਾਅਦ ਇਲਾਕੇ ਦੇ ਵਿਕਾਸ ’ਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਖਰੜ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਅੰਜੂ ਚੰਦਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਸ਼ਿਵਜੋਤ, ਕਰਨੈਲ ਸਿੰਘ ਕੈਲੀ, ਹਰਸਿਮਰਨ ਸਿੰਘ ਬਿੰਨੀ, ਨੰਬਰਦਾਰ ਰਜਿੰਦਰ ਸਿੰਘ, ਅਮਰਜੀਤ ਸਿੰਘ ਪੰਛੀ, ਕੁਲਦੀਪ ਸਿੰਘ, ਹਰਮੀਤ ਕੌਰ, ਮਨਮੋਹਨ ਸਿੰਘ, ਰਾਜਪਾਲ ਸਿੰਘ ਰਾਜੂ, ਅਮਿਤ, ਮਾਨ ਸਿੰਘ ਸੈਣੀ, ਬੀਬੀ ਸੁਮਨ, ਜਸਬੀਰ ਸਿੰਘ, ਜਗਜੀਤ ਸਿੰਘ ਲਵਲੀ, ਕਮਲ ਕਿਸ਼ੋਰ, ਭਾਜਪਾ ਮੰਡਲ ਦੇ ਪ੍ਰਧਾਨ ਨਰਿੰਦਰ ਰਾਣਾ, ਦਵਿੰਦਰ ਸਿੰਘ ਬਰਮੀ, ਸੁਦਰਸ਼ਨ ਵਰਮਾ, ਪਾਲ ਸਿੰਘ, ਪਵਨ ਮਨੋਚਾ, ਕੇਸਰ ਸਿੰਘ, ਹਿੰਮਤ ਸਿੰਘ ਸਾਬਕਾ ਸਰਪੰਚ, ਜਸਪਾਲ ਬੱਸੀ, ਬੱਬਲ, ਦਿਲਬਾਗ ਸਿੰਘ ਲਾਲਾ, ਰਜਿੰਦਰ ਅਰੋੜਾ, ਜੈ ਭਗਵਾਨ ਸਿੰਗਲਾ, ਪ੍ਰੀਤਕਮਲ ਸਿੰਘ, ਤਰਸੇਮਪਾਲ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ