nabaz-e-punjab.com

ਪੰਜਾਬ ਵਿਜੀਲੈਂਸ ਵੱਲੋਂ 1.5 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਥਾਣੇਦਾਰ ਰੰਗੇ ਹੱਥੀਂ ਗ੍ਰਿਫ਼ਤਾਰ

ਏਐਸਆਈ ਦੇ ਘਰ ਦੀ ਤਲਾਸ਼ੀ ਦੌਰਾਨ 6.27 ਲੱਖ ਰੁਪਏ ਸਮੇਤ ਵਿਦੇਸ਼ ਕਰੰਸੀ ਵੀ ਹੋਈ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਨਵੰਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਆਰ.ਟੀ.ਏ ਦਫਤਰ ਹੁਸ਼ਿਆਰਪੁਰ ਵਿਖੇ ਤਾਇਨਾਤ ਏ.ਐਸ.ਆਈ. ਰਮੇਸ਼ ਚੰਦਰ ਨੂੰ 1.5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਟਰਾਂਸਪੋਰਟਰ ਸੁਖਮਿੰਦਰ ਸਿੰਘ ਵਾਸੀ ਗੁਰੂ ਅੰਗਦ ਦੇਵ ਨਗਰ, ਖੰਨਾ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ’ਤੇ ਫੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸਦਾ ਟਰਾਂਸਪੋਰਟ ਦਾ ਧੰਦਾ ਹੈ ਜਿਸ ਕਾਰਨ ਉਸ ਦੇ ਟਰੱਕ ਲੋਡ ਹੋਣ ਉਪਰੰਤ ਵੱਖ ਵੱਖ ਜਿਲ੍ਹਿਆਂ ਵਿਚ ਜਾਂਦੇ ਹਨ। ਇਸ ਸਬੰਧੀ ਉਕਤ ਏ.ਐਸ.ਆਈ ਵਲੋਂ ਲੋਡਿਡ ਟਰੱਕਾਂ ਨੂੰ ਹੁਸ਼ਿਆਰਪੁਰ ਦੇ ਰੂਟਾਂ ਵਿਚੋਂ ਲੰਘਣ ਲਈ ਪ੍ਰਤੀ ਟਰੱਕ 50 ਹਾਜਰ ਰੁਪਏ ਪ੍ਰਤੀ ਮਹੀਨੇ ਵਜੋ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪਿਛਲੇ ਦੋ ਮਹੀਨਿਆਂ ਅਤੇ ਇਸ ਚਾਲੂ ਮਹੀਨੇ ਦੀ ਬਕਾਇਆ ਰਾਸ਼ੀ ਜੋ ਕਿ 1.5 ਲੱਖ ਰੁਪਏ ਬਣਦੀ ਹੈ ਦੀ ਵੀ ਰਿਸ਼ਵਤ ਵਜੋਂ ਮੰਗ ਕੀਤੀ ਗਈ
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 1.5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਓਰੋ ਵੱਲੋਂ ਮੁਲਜ਼ਮ ਥਾਣੇਦਾਰ ਦੀ ਘਰ ਦੀ ਤਲਾਸ਼ੀ ਦੌਰਾਨ 6,27,970/- ਰੁਪਏ ਨਕਦ, 6,500/- ਰੁਪਏ ਦੇ ਪੁਰਾਣੇ ਨੋਟ, 300 ਵਿਦੇਸ਼ੀ ਕਰੰਸੀ ਯੂਰੋ, 1980 ਵਿਦੇਸ਼ ਕਰੰਸੀ (ਅਮਰੀਕਨ) ਡਾਲਰ, 195 ਵਿਦੇਸ਼ੀ ਕਰੰਸੀ (ਮਲੇਸ਼ੀਅਨ) ਰਿੰਗਿੱਟ, ਵੱਖ ਵੱਖ ਬੈਂਕਾਂ ਦੇ ਖਾਲੀ ਚੈਕ 28, ਭਰੇ ਹੋਏ 3 ਚੈਕ, 6 ਚੈਕ ਬੁੱਕਾਂ, 10 ਬੈਕਾਂ ਦੀਆਂ ਪਾਸਬੁੱਕਾਂ, 2 ਅਵੀਵਾ ਇੰਸੋਰੈਂਸ ਪਾਲਿਸੀਆਂ, ਵਿਟਾਰਾ ਬਰੀਜ਼ਾ’ ਗੱਡੀ ਦੇ ਕਾਗਜ਼ਾਤ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਦੇ ਕੱਟੇ ਹੋਏ 5 ਚੈਕਾਂ ਦੀਆਂ ਫੋਟੋ ਸਟੇਟ ਕਾਪੀਆਂ ਮੁਲਜ਼ਮ ਦੇ ਘਰ ’ਚੋਂ ਬਰਾਮਦ ਹੋਈਆਂ ਹਨ।

Load More Related Articles
Load More By Nabaz-e-Punjab
Load More In Vigilance

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 10,000 ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਰੰਗੇ ਹੱਥੀਂ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 10,000 ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜ…