Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਲਾਂਡਰਾਂ ਵਿੱਚ ਤਕਨੀਕੀ ਉੱਨਤੀ ਨੂੰ ਦਰਸਾਉਂਦਾ ਕੌਮੀ ਪੱਧਰ ਦਾ ਫੀਡਬੈਕ ਸੈਸ਼ਨ ਆਯੋਜਿਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ: ਸੀਜੀਸੀ ਗਰੁੱਪ ਵੱਲੋਂ ਲਾਂਡਰਾਂ ਕੈਂਪਸ ਵਿੱਚ ਤਕਨੀਕੀ ਉੱਨਤੀ ਨੂੰ ਦਰਸਾਉਂਦਾ ਕੌਮੀ ਪੱਧਰ ਦਾ ਸਮਾਰਟ ਇੰਡੀਆ ਹੈਕੇਥਾਨ-2019 ਦੇ ਫੀਡ ਬੈਕ ਸੈਸ਼ਨ ਕਰਵਾਇਆ ਗਿਆ। ਜਿਸ ਵਿੱਚ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਚੇਅਰਮੈਨ ਡਾ. ਅਨਿਲ ਸਾਹਸਬੁਧੇ ਨੇ ਸ਼ਿਰਕਤ ਕੀਤੀ। ਉਨ੍ਹਾਂ ਸਮੂਹ ਤਕਨੀਕੀ ਇੰਡਸਟਰੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਲੈ ਕੇ ਸਾਹਮਣੇ ਆਉਣ ਅਤੇ ਜਰਮਨੀ, ਯੂਐਸਏ ਅਤੇ ਜਪਾਨ ਨਾਲ ਇਹ ਮੁਸ਼ਕਲਾਂ ਸਾਂਝੀਆਂ ਕਰਨ ਤੋਂ ਪਹਿਲਾਂ ਸਾਡੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ। ਉਨ੍ਹਾਂ ਦਾਅਵਾ ਕੀਤਾ ਕਿ 36 ਘੰਟਿਆਂ ਵਿੱਚ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ। ਇਸ ਫ਼ੀਡ ਬੈਕ ਸੈਸ਼ਨ ਲਈ ਲਾਂਡਰਾਂ ਕਾਲਜ ਅੱਠ ਸੈਂਟਰ ਪੈੱਨ ਇੰਡੀਆ ’ਚੋਂ ਪਹਿਲੇ ਸਥਾਨ ’ਤੇ ਚੁਣਿਆ ਗਿਆ। ਡਾ. ਅਨਿਲ ਨੇ ਕਿਹਾ ਕਿ ਏਆਈਸੀਟੀਈ ਨੇ ਹੁਣ ਤੱਕ ਇੰਡਸਟਰੀ ਲਈ ਤਿਆਰ ਮਾਹਰਾਂ ’ਚ ਵਾਧਾ ਕੀਤਾ ਹੈ। ਤਕਨੀਕੀ ਭਾਸ਼ਨ ਦੌਰਾਨ ਸਿਖਿਆ ਅਤੇ ਇੰਡਸਟਰੀ ਵਿਚਕਾਰ ਆਏ ਗੈਪ ਨੂੰ ਖ਼ਤਮ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਏਆਈਸੀਟੀਈ ਅਤੇ ਐਮਐਚਆਰਡੀ ਦੇ ਇਨੋਵੇਸ਼ਨ ਸੈਲ ਹੁਣ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਉਨ੍ਹਾਂ ਦੀਆਂ ਇਨੋਵੇਟਿਵ ਪ੍ਰਾਪਤੀਆਂ ਦੇ ਆਧਾਰ ’ਤੇ ਰੈਂਕ ਦੇਣ ਦਾ ਵਿਚਾਰ ਕਰ ਰਹੇ ਹਨ। ਉਨ੍ਹਾਂ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਉਹ ਵਿਦਿਆਰਥੀਆਂ ਨੂੰ ਇਨੋਵੇਸ਼ਨ ਦੇ ਖੇਤਰ ’ਚ ਉਤਸ਼ਾਹਿਤ ਕਰਨ ਦੇ ਨਾਲ ਨਾਲ ਪੂਰਾ ਸਹਿਯੋਗ ਕਰਨ ਤਾਂ ਜੋ ਉਹ ਸਮਾਜ ਵਿੱਚ ਵਾਪਰਦੀਆਂ ਸਮੱਸਿਆਵਾਂ ਲਈ ਇਨੋਵੇਸ਼ਨ ਹੱਲ ਲੈ ਕੇ ਅੱਗੇ ਆਉਣ। ਅਖੀਰ ਵਿੱਚ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਇੰਟਰ ਡਸਿਪਲਨਰੀ ਅਪਰੋਚ, ਕਮਿਊਨੀਕੇਸ਼ਨ ਸਕਿੱਲ, ਟੀਮ ਵਿੱਚ ਕੰਮ ਕਰਨ, ਸਮੱਸਿਆ ਦਾ ਹੱਲ ਕਰਨ ਦੀ ਸਮਰੱਥਾ ਅਤੇ ਲੀਡਰਸ਼ਿਪ ਵਾਲੇ ਗੁਣਾਂ ਦੇ ਜ਼ਰੀਏ ਸਿੱਖਿਆ ਦੇ ਪੱਧਰ ਨੂੰ ਵਧਾਉਣ ਲਈ ਸਮਾਰਟ ਇੰਡੀਆ ਹੈਕੇਥਾਨ ਖੋਜ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਇੱਕ ਵਧੀਆ ਪਲੇਟਫ਼ਾਰਮ ਹੈ। ਉਨ੍ਹਾਂ ਕਿਹਾ ਕਿ ਲਾਂਡਰਾਂ ਕਾਲਜ ਨੇ ਇਸ ਪ੍ਰੋਗਰਾਮ ਦੀ ਲਗਾਤਾਰ ਤੀਜੀ ਵਾਰ ਮੇਜ਼ਬਾਨੀ ਕੀਤੀ ਹੈ। ਸੈਸ਼ਨ ਦੌਰਾਨ ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਨੇ 15 ਪ੍ਰਾਜੈਕਟ ਪੇਸ਼ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ